WPL Auction 2023 Live: ਮਹਿਲਾ ਆਈਪੀਐਲ ਭਾਵ ਕਿ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਵਿੱਚ ਹਰਮਨਪ੍ਰੀਤ ਕੌਰ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦ ਲਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.8 ਕਰੋੜ 'ਚ ਖਰੀਦਿਆ ਹੈ। ਮੁੰਬਈ ਇੰਡੀਅਨਜ਼ ਦੀ ਮਹਿਲਾ ਟੀਮ ਨੇ ਪਹਿਲਾਂ ਸਮ੍ਰਿਤੀ ਮੰਧਾਨਾ ਲਈ ਵੱਡੀ ਬੋਲੀ ਲਗਾਈ ਸੀ ਪਰ ਆਖਿਰਕਾਰ RCB ਨੇ ਇਸ ਬੋਲੀ ਦੀ ਜੰਗ ਵਿੱਚ ਉਨ੍ਹਾਂ ਨੂੰ ਹਰਾ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਮੁੰਬਈ ਨੇ ਹਰਮਨਪ੍ਰੀਤ ਕੌਰ ਨੂੰ ਨਹੀਂ ਜਾਣ ਦਿੱਤਾ ਅਤੇ ਉਨ੍ਹਾਂ ਨੂੰ ਆਪਣੀ ਟੀਮ 'ਚ ਸ਼ਾਮਲ ਕਰ ਲਿਆ।


ਮੁੰਬਈ ਇੰਡੀਅਨਜ਼ 'ਚ ਗਈ ਹਰਮਨਪ੍ਰੀਤ ਕੌਰ


ਅਜਿਹੇ 'ਚ ਹੁਣ ਉਮੀਦ ਲਾਈ ਜਾ ਰਹੀ ਹੈ ਕਿ ਮੁੰਬਈ ਇੰਡੀਅਨਜ਼ ਹਰਮਨਪ੍ਰੀਤ ਕੌਰ ਨੂੰ ਹੀ ਆਪਣੀ ਟੀਮ ਦੀ ਕਪਤਾਨ ਬਣਾ ਸਕਦੀ ਹੈ। ਹਰਮਨਪ੍ਰੀਤ ਕੌਰ ਇਸ ਸਮੇਂ ਭਾਰਤੀ ਕ੍ਰਿਕਟ ਟੀਮ ਦੇ ਨਾਲ ਦੱਖਣੀ ਅਫਰੀਕਾ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਟੀਮ ਦੀ ਕਪਤਾਨੀ ਕਰ ਰਹੀ ਹੈ। ਉਨ੍ਹਾਂ ਨੇ ਮੁੰਬਈ ਇੰਡੀਅਨਜ਼ 'ਚ ਜਾ ਕੇ ਵੀਡੀਓ ਸੰਦੇਸ਼ ਭੇਜਿਆ ਹੈ। ਜਿਸ ਵਿੱਚ ਜੀਓ ਸਿਨੇਮਾ ਨੇ ਟਵੀਟ ਕੀਤਾ ਹੈ। ਹਰਮਨਪ੍ਰੀਤ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਇਹ ਮੇਰੇ ਲਈ ਬਹੁਤ ਚੰਗਾ ਹੈ। ਮੈਂ ਹਮੇਸ਼ਾ ਦੇਖਿਆ ਹੈ ਕਿ ਮੁੰਬਈ ਇੰਡੀਅਨਜ਼ ਆਈ.ਪੀ.ਐੱਲ. ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ। ਹੁਣ ਮੈਨੂੰ ਵੀ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਹੈ। ਮੈਂ ਉਮੀਦ ਕਰਦੀ ਹਾਂ ਕਿ ਅਸੀਂ ਇੱਕ ਚੰਗੀ ਟੀਮ ਬਣਾਵਾਂਗੇ ਅਤੇ ਅਸੀਂ ਉਹ ਕਰਾਂਗੇ ਜੋ ਸਾਨੂੰ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ: ‎Women's IPL Auction 2023: ਮੁੰਬਈ ਇੰਡੀਅਨਜ਼ 'ਚ ਸ਼ਾਮਲ ਹੋਣ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਕਿਹਾ, " ਹੁਣ ਅਸੀਂ ਵੀ ਕਮਾਲ ਕਰਾਂਗੇ"


ਹਰਮਨਪ੍ਰੀਤ ਕੌਰ ਨੇ ਕੀ ਕਿਹਾ


ਮਹਿਲਾ ਪ੍ਰੀਮੀਅਰ ਲੀਗ ਅਤੇ ਨਿਲਾਮੀ ਦੇ ਤਜ਼ਰਬੇ ਬਾਰੇ ਗੱਲ ਕਰਦੇ ਹੋਏ ਹਮਰਪ੍ਰੀਤ ਨੇ ਕਿਹਾ, "ਇਹ ਸਾਡੇ ਲਈ ਗੇਮ ਚੇਂਜਰ ਹੋਵੇਗਾ। ਅਸੀਂ ਪਹਿਲੀ ਵਾਰ ਇਸ ਪ੍ਰੈਸ਼ਰ ਦਾ ਅਨੁਭਵ ਕਰਾਂਗੇ, ਇਸ ਲਈ ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ। ਇਹ ਮਹਿਲਾ ਕ੍ਰਿਕਟ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ।" ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਇਹ ਇੱਕ ਚੰਗੀ ਸ਼ੁਰੂਆਤ ਹੈ। ਅਸੀਂ ਸਾਰੇ ਜਲਦੀ ਹੀ ਮੁੰਬਈ ਆ ਰਹੇ ਹਾਂ। ਮੈਨੂੰ ਉਮੀਦ ਹੈ ਕਿ ਸਾਨੂੰ ਮੁੰਬਈ ਵਿੱਚ ਬਹੁਤ ਪਿਆਰ ਮਿਲੇਗਾ। ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕ ਹਮੇਸ਼ਾ ਬਹੁਤ ਚੰਗੇ ਹੁੰਦੇ ਹਨ। ਹੁਣ ਅਸੀਂ ਮੁੰਬਈ ਇੰਡੀਅਨਜ਼ ਲਈ ਵੀ ਉਸੇ ਤਰ੍ਹਾਂ ਪ੍ਰਦਰਸ਼ਨ ਕਰਾਂਗੇ ਜਿਵੇਂ ਪੁਰਸਾਂ ਦੀ ਟੀਮ ਕਰਦੀ ਹੈ।


ਇਹ ਵੀ ਪੜ੍ਹੋ: WPL Auction 2023: ਇਨ੍ਹਾਂ ਖਿਡਾਰੀਆਂ 'ਤੇ ਹੋਈ ਪੈਸਿਆਂ ਦੀ ਬਾਰਿਸ਼, ਜਾਣੋ ਨਿਲਾਮੀ ਦੇ ਟਾਪ-4 ਸਭ ਤੋਂ ਕੀਮਤੀ ਖਿਡਾਰੀ