World Cup 2023: ਰੋਹਿਤ ਸ਼ਰਮਾ ਦੇ ਹੰਝੂ ਦੇਖ ਭਾਵੁਕ ਹੋਇਆ ਵਿਦੇਸ਼ੀ ਗੇਂਦਬਾਜ਼, ਬੋਲਿਆ- 'ਮੈਂ ਮਹਿਸੂਸ ਕਰ ਸਕਦਾ ਹਾਂ...'
IND vs AUS Final: ਭਾਰਤੀ ਕ੍ਰਿਕਟ ਟੀਮ ਨੇ ਹਾਲ ਹੀ 'ਚ ਸਮਾਪਤ ਹੋਏ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਅਤੇ ਸ਼ੁਰੂ ਤੋਂ ਲੈ ਕੇ ਸੈਮੀਫਾਈਨਲ ਤੱਕ ਸਾਰੇ 10 ਮੈਚ ਜਿੱਤੇ ਸਨ, ਪਰ ਫਾਈਨਲ ਮੈਚ 'ਚ ਉਸ ਨੂੰ
IND vs AUS Final: ਭਾਰਤੀ ਕ੍ਰਿਕਟ ਟੀਮ ਨੇ ਹਾਲ ਹੀ 'ਚ ਸਮਾਪਤ ਹੋਏ ਵਨਡੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਅਤੇ ਸ਼ੁਰੂ ਤੋਂ ਲੈ ਕੇ ਸੈਮੀਫਾਈਨਲ ਤੱਕ ਸਾਰੇ 10 ਮੈਚ ਜਿੱਤੇ ਸਨ, ਪਰ ਫਾਈਨਲ ਮੈਚ 'ਚ ਉਸ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਕੱਪ ਜਿੱਤਿਆ। ਇਸ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਆਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ।
ਰੋਹਿਤ ਦੀ ਭਾਵੁਕਤਾ ਦੇਖ ਕੇ ਦੁੱਖੀ ਹੋਇਆ ਵਿਦੇਸ਼ੀ ਗੇਂਦਬਾਜ਼
ਉਹ ਇੰਨਾ ਭਾਵੁਕ ਹੋ ਗਿਆ ਕਿ ਉਹ ਆਪਣੇ ਆਪ ਨੂੰ ਰੋਣ ਤੋਂ ਰੋਕ ਨਹੀਂ ਸਕਿਆ ਸੀ, ਪਰ ਮੈਦਾਨ 'ਤੇ ਮੌਜੂਦ ਹਰ ਕਿਸੇ ਨਾਲ ਹੱਥ ਮਿਲਾਏ ਬਿਨਾਂ ਉਹ ਤੇਜ਼ੀ ਨਾਲ ਡਰੈਸਿੰਗ ਰੂਮ ਵੱਲ ਚਲਾ ਗਿਆ। ਰੋਹਿਤ ਦੇ ਭਾਵੁਕ ਚਿਹਰੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਨੂੰ ਦੇਖ ਕੇ ਦੁਨੀਆ ਦਾ ਹਰ ਕ੍ਰਿਕਟ ਪ੍ਰਸ਼ੰਸਕ ਭਾਵੁਕ ਹੋ ਗਿਆ ਸੀ। ਇਨ੍ਹਾਂ 'ਚੋਂ ਇੱਕ ਹੈ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨਾਘਨ ਵੀ ਹਨ, ਜਿਸ ਨੇ ਆਈਪੀਐੱਲ 'ਚ ਮੁੰਬਈ ਇੰਡੀਅਨਜ਼ ਲਈ ਰੋਹਿਤ ਸ਼ਰਮਾ ਨਾਲ ਕਈ ਮੈਚ ਖੇਡੇ ਹਨ।
ਮਿਸ਼ੇਲ ਨੇ ਵਿਸ਼ਵ ਕੱਪ ਫਾਈਨਲ ਮੈਚ 'ਚ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਦੇ ਜਜ਼ਬਾਤ ਬਾਰੇ ਕਿਹਾ ਕਿ, ਮੈਨੂੰ ਖਾਸ ਤੌਰ 'ਤੇ ਰੋਹਿਤ ਲਈ ਬੁਰਾ ਲੱਗਦਾ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਉਸ ਨੇ ਇਸ ਟੂਰਨਾਮੈਂਟ ਲਈ ਕਿੰਨੀ ਮਿਹਨਤ ਕੀਤੀ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਟਰਾਫੀ ਉਸ ਦੇ ਕਰੀਅਰ ਲਈ ਕਿੰਨੀ ਵੱਡੀ ਉਪਲਬਧੀ ਹੋ ਸਕਦੀ ਸੀ। ਇਸ ਲਈ, ਇਸ ਸਬੰਧ ਵਿੱਚ, ਮੇਰਾ ਦਿਲ ਉਨ੍ਹਾਂ ਲਈ ਬਹੁਤ ਦੁੱਖੀ ਹੈ। ਮੈਂ ਮਹਿਸੂਸ ਕਰ ਸਕਦਾ ਹਾਂ ਕਿ ਉਸ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਕ੍ਰਿਕਟ ਨੂੰ ਕਿਵੇਂ ਬਦਲਿਆ, ਇਸ ਵਿਸ਼ਵ ਕੱਪ ਵਿੱਚ ਉਹ ਕਿਸ ਤਰ੍ਹਾਂ ਦਾ ਨਤੀਜਾ ਚਾਹੁੰਦੇ ਸੀ ਅਤੇ ਉਹ ਹੱਕਦਾਰ ਸੀ, ਪਰ ਉਨ੍ਹਾਂ ਨੂੰ ਉਹ ਨਹੀਂ ਮਿਲਿਆ।
ਰੋਹਿਤ ਨੇ ਕਪਤਾਨੀ ਅਤੇ ਬੱਲੇਬਾਜ਼ੀ ਦੋਵਾਂ 'ਚ ਕਮਾਲ ਕਰ ਦਿਖਾਇਆ
ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਇਸ ਟੂਰਨਾਮੈਂਟ ਵਿੱਚ ਨਾ ਸਿਰਫ਼ ਇੱਕ ਕਪਤਾਨ ਦੇ ਰੂਪ ਵਿੱਚ ਸਗੋਂ ਇੱਕ ਬੱਲੇਬਾਜ਼ ਦੇ ਰੂਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਵਿਰਾਟ ਕੋਹਲੀ (765) ਤੋਂ ਬਾਅਦ ਰੋਹਿਤ ਸ਼ਰਮਾ ਇਸ ਪੂਰੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਰੋਹਿਤ ਨੇ 11 ਮੈਚਾਂ ਦੀਆਂ 11 ਪਾਰੀਆਂ ਵਿੱਚ 54.27 ਦੀ ਔਸਤ ਅਤੇ 125 ਤੋਂ ਉੱਪਰ ਸਟ੍ਰਾਈਕ ਰੇਟ ਨਾਲ ਕੁੱਲ 597 ਦੌੜਾਂ ਬਣਾਈਆਂ ਸਨ, ਜਿਸ ਵਿੱਚ ਇੱਕ ਧਮਾਕੇਦਾਰ ਸੈਂਕੜਾ ਵੀ ਸ਼ਾਮਲ ਸੀ।