IND vs ENG: ਵਿਸ਼ਵ ਕੱਪ 'ਚ 20 ਸਾਲਾਂ ਤੋਂ ਇੰਗਲੈਂਡ ਨੂੰ ਨਹੀਂ ਹਰਾ ਸਕੀ ਟੀਮ ਇੰਡੀਆ, ਲਖਨਊ 'ਚ ਖਤਮ ਕਰ ਸਕਦੀ ਇਹ ਸਿਲਸਿਲਾ
World Cup 2023 India Vs England: ਭਾਰਤ ਅਤੇ ਇੰਗਲੈਂਡ ਵਿਚਾਲੇ ਲਖਨਊ 'ਚ ਵਿਸ਼ਵ ਕੱਪ 2023 ਦਾ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਉਸ ਨੇ ਪੰਜ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ।
World Cup 2023 India Vs England: ਭਾਰਤ ਅਤੇ ਇੰਗਲੈਂਡ ਵਿਚਾਲੇ ਲਖਨਊ 'ਚ ਵਿਸ਼ਵ ਕੱਪ 2023 ਦਾ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਉਸ ਨੇ ਪੰਜ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਜਦਕਿ ਇੰਗਲੈਂਡ ਦੀ ਟੀਮ ਸਿਰਫ਼ ਇੱਕ ਮੈਚ ਜਿੱਤ ਸਕੀ ਹੈ। ਪਰ ਇੱਕ ਦਿਲਚਸਪ ਗੱਲ ਇਹ ਹੈ ਕਿ ਭਾਰਤੀ ਟੀਮ ਪਿਛਲੇ 20 ਸਾਲਾਂ ਤੋਂ ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਕੋਲ ਇਸ ਵਾਰ ਜਿੱਤ ਦਾ ਸਹਿਰਾ ਆਪਣੇ ਨਾਂਅ ਕਰਨ ਦਾ ਸੁਨਹਿਰੀ ਮੌਕਾ ਹੈ।
ਭਾਰਤ ਨੇ ਇੰਗਲੈਂਡ ਨੂੰ ਵਿਸ਼ਵ ਕੱਪ 'ਚ ਆਖਰੀ ਵਾਰ 2003 'ਚ ਹਰਾਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਇੰਡੀਆ ਜਿੱਤ ਨਹੀਂ ਸਕੀ ਹੈ। ਇੰਗਲੈਂਡ ਨੇ ਭਾਰਤ ਨੂੰ ਵਿਸ਼ਵ ਕੱਪ 2019 ਵਿੱਚ ਹਰਾਇਆ ਸੀ। ਇਸ ਤੋਂ ਪਹਿਲਾਂ 2011 'ਚ ਖੇਡਿਆ ਗਿਆ ਮੈਚ ਟਾਈ ਹੋ ਗਿਆ ਸੀ।
ਟੀਮ ਇੰਡੀਆ ਨੇ ਉਨ੍ਹਾਂ ਦੇ ਖਿਲਾਫ ਵਿਸ਼ਵ ਕੱਪ ਦਾ ਆਖਰੀ ਮੈਚ 20 ਸਾਲ ਪਹਿਲਾਂ ਜਿੱਤਿਆ ਸੀ। ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 250 ਦੌੜਾਂ ਬਣਾਈਆਂ ਸੀ। ਸਚਿਨ ਤੇਂਦੁਲਕਰ ਨੇ ਅਰਧ ਸੈਂਕੜਾ ਲਗਾਇਆ ਸੀ। ਰਾਹੁਲ ਦ੍ਰਾਵਿੜ ਨੇ 62 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ। ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ 168 ਦੌੜਾਂ ਦੇ ਸਕੋਰ ਤੱਕ ਹੀ ਸਿਮਟ ਗਈ ਸੀ। ਇਸ ਦੌਰਾਨ ਟੀਮ ਇੰਡੀਆ ਲਈ ਆਸ਼ੀਸ਼ ਨੇਹਰਾ ਨੇ 6 ਵਿਕਟਾਂ ਲਈਆਂ ਸਨ। ਜ਼ਹੀਰ ਖਾਨ ਨੇ 2 ਵਿਕਟਾਂ ਹਾਸਲ ਕੀਤੀਆਂ ਸੀ।
ਜੇਕਰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਮੈਚਾਂ 'ਤੇ ਨਜ਼ਰ ਮਾਰੀਏ ਤਾਂ ਪਹਿਲਾ ਮੈਚ ਇੰਗਲੈਂਡ ਦੀ ਟੀਮ ਨੇ ਜਿੱਤਿਆ ਸੀ। ਉਸਨੇ 1975 ਵਿੱਚ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਭਾਰਤ ਨੇ ਵਿਸ਼ਵ ਕੱਪ 1983 ਵਿੱਚ ਇੰਗਲੈਂਡ ਨੂੰ ਹਰਾਇਆ ਸੀ। ਇੰਗਲੈਂਡ ਨੇ 1987 ਅਤੇ 1992 ਵਿੱਚ ਜਿੱਤ ਦਰਜ ਕੀਤੀ ਸੀ। ਟੀਮ ਇੰਡੀਆ ਨੇ 1999 ਅਤੇ 2003 ਵਿੱਚ ਜਿੱਤ ਦਰਜ ਕੀਤੀ। 2011 ਵਿੱਚ ਖੇਡਿਆ ਗਿਆ ਮੈਚ ਟਾਈ ਰਿਹਾ ਸੀ ਅਤੇ 2019 ਵਿੱਚ, ਇੰਗਲੈਂਡ ਨੇ ਫਿਰ ਜਿੱਤ ਪ੍ਰਾਪਤ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।