Pakistan Cricket Team In World Cup 2023: ODI ਵਿਸ਼ਵ 2023 ਭਾਰਤ ਵਿੱਚ ਖੇਡਿਆ ਜਾਣਾ ਹੈ। ਆਈਸੀਸੀ ਵੱਲੋਂ ਟੂਰਨਾਮੈਂਟ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਪਰ ਹੁਣ ਤੱਕ ਪਾਕਿਸਤਾਨ ਦੀ ਸਥਿਤੀ ਸਪੱਸ਼ਟ ਨਹੀਂ ਹੈ। ਏਸ਼ੀਅਨ ਕ੍ਰਿਕਟ ਕੌਂਸਲ ਅਤੇ ਆਈਸੀਸੀ ਨੂੰ ਭਾਵੇਂ ਪਾਕਿਸਤਾਨ ਤੋਂ ਸਮਝੌਤਾ ਪੱਤਰ ਮਿਲ ਗਿਆ ਹੋਵੇ, ਪਰ ਪੀਸੀਬੀ ਵਿੱਚ ਹੋਏ ਬਦਲਾਅ ਤੋਂ ਬਾਅਦ ਇੱਕ ਵਾਰ ਫਿਰ ਹਾਲਾਤ ਗੁੰਝਲਦਾਰ ਹੁੰਦੇ ਨਜ਼ਰ ਆ ਰਹੇ ਹਨ।


ਹੁਣ ਪਾਕਿਸਤਾਨ ਦੇ ਖੇਡ ਮੰਤਰੀ ਅਹਿਸਾਨ ਮਜਾਰੀ ਨੇ ਕਿਹਾ ਕਿ ਜੇਕਰ ਭਾਰਤੀ ਟੀਮ ਨੇ ਏਸ਼ੀਆ ਕੱਪ ਲਈ ਨਿਊਟ੍ਰਲ ਵੈਨਿਊ ਦੀ ਮੰਗ ਕੀਤੀ ਤਾਂ ਅਸੀਂ ਵੀ ਇਦਾਂ ਹੀ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਵਾਂਗੇ। 'ਇੰਡੀਅਨ ਐਕਸਪ੍ਰੈਸ' ਨਾਲ ਗੱਲਬਾਤ ਕਰਦਿਆਂ ਅਹਿਸਾਨ ਮਜਾਰੀ ਨੇ ਕਿਹਾ, ''ਇਹ ਮੇਰੀ ਨਿੱਜੀ ਰਾਏ ਹੈ, ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਮੇਰੇ ਮੰਤਰਾਲੇ ਦੇ ਅਧੀਨ ਆਉਂਦਾ ਹੈ। ਇਸ ਲਈ ਜੇਕਰ ਭਾਰਤ ਏਸ਼ੀਆ ਕੱਪ 'ਚ ਆਪਣੇ ਮੈਚ ਨਿਊਟ੍ਰਲ ਵੈਨਿਊ 'ਤੇ ਖੇਡਣ ਦੀ ਮੰਗ ਕਰਦਾ ਹੈ ਤਾਂ ਅਸੀਂ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਇਹੀ ਮੰਗ ਕਰਾਂਗੇ।''


ਅਹਿਸਾਨ ਮਜਾਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਹਿਮਦਾਬਾਦ 'ਚ ਖੇਡਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ ਪਰ ਇਸ ਦੇ ਲਈ ਭਾਰਤੀ ਟੀਮ ਨੂੰ ਪਾਕਿਸਤਾਨ ਆਉਣਾ ਹੋਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੇ ਪੀਐਮ ਸ਼ਾਹਬਾਜ਼ ਸ਼ਰੀਫ਼ ਨੇ ਵਿਸ਼ਵ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਲਈ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।


ਉਸ ਕਮੇਟੀ ਨੂੰ ਲੈ ਕੇ ਪਾਕਿਸਤਾਨ ਦੇ ਖੇਡ ਮੰਤਰੀ ਨੇ ਕਿਹਾ, “ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਕਮੇਟੀ ਦੀ ਅਗਵਾਈ ਕਰਨਗੇ ਅਤੇ ਮੈਂ ਵੀ ਉਨ੍ਹਾਂ 11 ਮੰਤਰੀਆਂ ਵਿੱਚ ਸ਼ਾਮਲ ਹਾਂ ਜੋ ਕਮੇਟੀ ਦਾ ਹਿੱਸਾ ਹਨ। ਅਸੀਂ ਇਸ ਮੁੱਦੇ 'ਤੇ ਚਰਚਾ ਕਰਾਂਗੇ ਅਤੇ ਪ੍ਰਧਾਨ ਮੰਤਰੀ ਨੂੰ ਸਿਫਾਰਿਸ਼ਾਂ ਦੇਵਾਂਗੇ, ਜੋ ਪੀਸੀਬੀ ਦੇ ਪ੍ਰੋਟੇਜ ਦੇ ਮੁਖੀ ਵੀ ਹਨ। ਆਖਰੀ ਫੈਸਲਾ ਪ੍ਰਧਾਨ ਮੰਤਰੀ ਲੈਣਗੇ।”


ਇਹ ਵੀ ਪੜ੍ਹੋ: Duleep Trophy 2023: ਦਲੀਪ ਟਰਾਫੀ ਦੇ ਸੈਮੀਫਾਈਨਲ ਨੂੰ ਲੈ ਵਿਵਾਦ, ਟੀਮ ਉੱਪਰ ਲੱਗੇ ਇਹ ਗੰਭੀਰ ਦੋਸ਼


ਇਸ ਤੋਂ ਇਲਾਵਾ ਮਜਾਰੀ ਨੇ ਕਿਹਾ ਕਿ ਉਹ ਏਸ਼ੀਅਨ ਕੱਪ 2023 ਲਈ ਹਾਈਬ੍ਰਿਡ ਮਾਡਲ ਦੇ ਸਮਰਥਨ ਵਿੱਚ ਨਹੀਂ ਹਨ। ਅਹਿਸਾਨ ਮਜਾਰੀ ਨੇ ਕਿਹਾ, ''ਪਾਕਿਸਤਾਨ ਮੇਜ਼ਬਾਨ ਹੈ ਅਤੇ ਉਸ ਨੂੰ ਇੱਥੇ ਸਾਰੇ ਮੈਚ ਆਯੋਜਿਤ ਕਰਨ ਦਾ ਅਧਿਕਾਰ ਹੈ। ਸਾਰੇ ਕ੍ਰਿਕਟ ਪ੍ਰੇਮੀ ਵੀ ਇਹੀ ਚਾਹੁੰਦੇ ਹਨ। ਮੈਨੂੰ ਹਾਈਬ੍ਰਿਡ ਮਾਡਲ ਨਹੀਂ ਚਾਹੀਦਾ।"


ਖੇਡ ਮੰਤਰੀ ਨੇ ਅੱਗੇ ਕਿਹਾ, “ਭਾਰਤ ਖੇਡਾਂ ਨੂੰ ਰਾਜਨੀਤੀ ਵਿੱਚ ਲਿਆਉਂਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤ ਸਰਕਾਰ ਆਪਣੀ ਟੀਮ ਇੱਥੇ ਕਿਉਂ ਨਹੀਂ ਭੇਜਣਾ ਚਾਹੁੰਦੀ। ਕੁਝ ਸਮਾਂ ਪਹਿਲਾਂ ਭਾਰਤ ਦਾ ਇੱਕ ਵੱਡਾ ਦਲ ਇਸਲਾਮਾਬਾਦ ਵਿੱਚ ਇੱਕ ਬੇਸਬਾਲ ਟੂਰਨਾਮੈਂਟ ਖੇਡਣ ਆਇਆ ਸੀ, ਮੈਂ ਇਸ ਸਮਾਗਮ ਦਾ ਮੁੱਖ ਮਹਿਮਾਨ ਸੀ। ਪਾਕਿਸਤਾਨ ਦੀ ਫੁੱਟਬਾਲ ਹਾਕੀ, ਸ਼ਤਰੰਜ ਦੀਆਂ ਟੀਮਾਂ ਵੀ ਭਾਰਤ ਦਾ ਦੌਰਾ ਕਰਦੀਆਂ ਹਨ।


ਇਹ ਵੀ ਪੜ੍ਹੋ: IND vs WI Test: ਵੈਸਟਇੰਡੀਜ਼ ਦੇ ਖ਼ਿਲਾਫ਼ ਭਾਰਤ ਦਾ ਟੈਸਟ ਸੀਰੀਜ ਜਿੱਤਣਾ ਤੈਅ! ਵੇਖੋ ਇਨ੍ਹਾਂ ਅੰਕੜਿਆਂ ਨੇ ਕਰ ਦਿੱਤਾ ਖ਼ੁਲਾਸਾ