AUS Vs SA: ਵਿਸ਼ਵ ਕੱਪ 'ਚ ਆਸਟ੍ਰੇਲੀਆ ਦੀ ਲਗਾਤਾਰ ਦੂਜੀ ਹਾਰ, ਭਾਰਤ ਤੋਂ ਬਾਅਦ ਦੱਖਣੀ ਅਫਰੀਕਾ ਨੇ ਉਨ੍ਹਾਂ ਨੂੰ ਹਰਾਇਆ
AUS Vs SA: ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਪ੍ਰੋਟੀਜ਼ ਟੀਮ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾ ਕੇ ਇੱਕ ਤਰਫਾ ਜਿੱਤ ਦਰਜ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਕਵਿੰਟਨ ਡੀ ਕਾਕ ਦੇ ਸੈਂਕੜੇ ਦੀ ਬਦੌਲਤ...
AUS Vs SA: ਦੱਖਣੀ ਅਫਰੀਕਾ ਦੀ ਟੀਮ ਨੇ ਆਈਸੀਸੀ ਵਨਡੇ ਵਿਸ਼ਵ ਕੱਪ ਵਿੱਚ ਚੈਂਪੀਅਨ ਵਰਗੀ ਸ਼ੁਰੂਆਤ ਕੀਤੀ ਹੈ। ਟੂਰਨਾਮੈਂਟ ਦੇ ਦੂਜੇ ਮੈਚ ਵਿੱਚ ਪ੍ਰੋਟੀਜ਼ ਟੀਮ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾ ਕੇ ਇੱਕ ਤਰਫਾ ਜਿੱਤ ਦਰਜ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ ਕਵਿੰਟਨ ਡੀ ਕਾਕ ਦੇ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ 'ਤੇ 311 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਟਾਪ ਆਰਡਰ ਦੇ ਬੁਰੀ ਤਰ੍ਹਾਂ ਫਿਸਲਣ ਤੋਂ ਬਾਅਦ 177 ਦੌੜਾਂ 'ਤੇ ਢੇਰ ਹੋ ਗਈ। 134 ਦੌੜਾਂ ਦੀ ਵੱਡੀ ਜਿੱਤ ਨਾਲ ਪ੍ਰੋਟੀਜ਼ ਟੀਮ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ।
ਆਸਟ੍ਰੇਲੀਆ ਖਿਲਾਫ ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ 'ਚ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਜੜਿਆ ਜਦਕਿ ਏਡਨ ਮਾਰਕਰਮ ਨੇ ਵੀ ਅਰਧ ਸੈਂਕੜਾ ਜੜਿਆ। ਡੀ ਕਾਕ ਨੇ 106 ਗੇਂਦਾਂ 'ਚ 8 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 109 ਦੌੜਾਂ ਬਣਾਈਆਂ। ਏਡਨ ਮਾਰਕਰਮ ਨੇ 44 ਗੇਂਦਾਂ 'ਤੇ 54 ਦੌੜਾਂ ਬਣਾਈਆਂ।
ਆਸਟਰੇਲੀਆ ਦੇ ਸਾਰੇ ਪ੍ਰਮੁੱਖ ਗੇਂਦਬਾਜ਼ਾਂ ਨੂੰ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਮਾਤ ਦਿੱਤੀ। ਕਪਤਾਨ ਪੈਟ ਕਮਿੰਸ, ਮਿਸ਼ੇਲ ਸਟਾਰਕ, ਜੋਸ ਹੋਜ਼ਲਵੁੱਡ ਅਤੇ ਐਡਮ ਜ਼ੈਂਪਾ ਕਾਫੀ ਮਹਿੰਗੇ ਸਾਬਤ ਹੋਏ। ਕਮਿੰਸ ਨੇ 9 ਓਵਰਾਂ ਵਿੱਚ 71 ਦੌੜਾਂ ਦਿੱਤੀਆਂ ਜਦਕਿ ਜ਼ੈਂਪਾ ਨੇ ਓਨੇ ਹੀ ਓਵਰਾਂ ਵਿੱਚ 70 ਦੌੜਾਂ ਦਿੱਤੀਆਂ। ਹੇਜ਼ਲਵੁੱਡ ਅਤੇ ਸਟਾਰਕ ਨੇ ਆਖਰੀ ਓਵਰਾਂ ਵਿੱਚ ਵਾਪਸੀ ਕੀਤੀ ਪਰ ਫਿਰ ਵੀ ਕ੍ਰਮਵਾਰ 53 ਅਤੇ 60 ਦੌੜਾਂ ਦਿੱਤੀਆਂ।
ਇਹ ਵੀ ਪੜ੍ਹੋ: Adventure camp: ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਐਡਵੈਂਚਰ ਤੇ ਟਰੈਕਿੰਗ ਕੈਂਪ ਲਈ ਭੇਜਿਆ ਮਨਾਲੀ
ਦੱਖਣੀ ਅਫਰੀਕਾ ਵੱਲੋਂ ਦਿੱਤੇ 312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦਾ ਸਿਖਰਲਾ ਕ੍ਰਮ ਬੁਰੀ ਤਰ੍ਹਾਂ ਨਾਲ ਫਿਸਲ ਗਿਆ। ਅੱਧੀ ਤੋਂ ਵੱਧ ਟੀਮ 70 ਦੌੜਾਂ ਦੇ ਸਕੋਰ 'ਤੇ ਪਰਤ ਚੁੱਕੀ ਸੀ। ਆਸਟ੍ਰੇਲੀਆਈ ਟੀਮ ਨੇ ਆਪਣੀਆਂ 7 ਵਿਕਟਾਂ ਗੁਆ ਦਿੱਤੀਆਂ ਸਨ। ਮਿਸ਼ੇਲ ਮਾਰਸ਼, ਡੇਵਿਡ ਵਾਰਨਰ, ਸਟੀਵ ਸਮਿਥ ਅਤੇ ਗਲੇਨ ਮੈਕਸਵੈੱਲ ਵਰਗੇ ਦਿੱਗਜ ਖਿਡਾਰੀ 20 ਦੌੜਾਂ ਦੇ ਸਕੋਰ ਤੱਕ ਵੀ ਨਹੀਂ ਪਹੁੰਚ ਸਕੇ। ਮਾਰਨਸ ਲਾਬੂਸ਼ੇਨ ਅਤੇ ਪੈਟ ਕਮਿੰਸ ਨੇ ਸੰਘਰਸ਼ ਕੀਤਾ ਪਰ ਟੀਮ ਸ਼ੁਰੂਆਤੀ ਝਟਕਿਆਂ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਸਕੀ। ਲਾਬੂਸ਼ੇਨ 46 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਮਿਸ਼ੇਲ ਸਟਾਰਕ ਨੇ 27 ਦੌੜਾਂ ਅਤੇ ਕਮਿੰਸ ਨੇ 22 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਆੜ੍ਹਤੀਆਂ ਨੇ ਖ਼ਤਮ ਕੀਤੀ ਹੜਤਾਲ, ਪੰਜਾਬ ਸਰਕਾਰ ਨੇ ਦਿੱਤਾ ਆਹ ਭਰੋਸਾ, ਕੱਲ੍ਹ ਤੋਂ ਮੰਡੀਆਂ 'ਚ ਮੁੜ ਲੱਗਣਗੀਆਂ ਰੌਣਕਾਂ