Yusuf Pathan Son Ayaan Birthday: ਭਾਰਤ ਦੇ ਸਾਬਕਾ ਬੱਲੇਬਾਜ਼ ਯੂਸੂਫ ਪਠਾਨ (Yusuf Pathan) ਨੇ ਆਪਣੇ ਬੇਟੇ ਅਯਾਨ ਪਠਾਨ ਦਾ ਬੇਹੱਦ ਖਾਸ ਤਰੀਕੇ ਨਾਲ ਜਨਮਦਿਨ ਮਨਾਇਆ। ਜਿਸਦਾ ਇੱਕ ਪਿਆਰਾ ਵੀਡੀਓ ਕ੍ਰਿਕਟਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀ਼ਡੀਓ ਵਿੱਚ ਉਨ੍ਹਾਂ ਦਾ ਬੇਟਾ ਯੂਸਫ ਪਠਾਨ ਨਾਲ ਮਿਲ ਮਸਤੀ ਕਰਦੇ ਹੋਏ ਨਜ਼ਰ ਆ ਰਿਹਾ ਹੈ। ਤੁਸੀ ਵੀ ਵੇਖੋ ਪਿਓ ਅਤੇ ਪੁੱਤਰ ਦਾ ਇਹ ਪਿਆਰਾ ਵੀਡੀਓ।





ਦਰਅਸਲ, ਯੂਸਫ ਪਠਾਨ ਨੇ ਬੀਤੇ ਦਿਨ 17 ਅਪ੍ਰੈਲ ਨੂੰ ਆਪਣੇ ਬੇਟੇ ਅਯਾਨ ਦਾ ਜਨਮਦਿਨ ਮਨਾਇਆ। ਇਸ ਖਾਸ ਮੌਕੇ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਇਰਫਾਨ ਪਠਾਨ ਯਾਨਿ ਅਯਾਨ ਦੇ ਚਾਚਾ ਨੇ ਉਸ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਹ ਵੀਡੀਓ ਸਾਂਝੀ ਕੀਤੀ। ਦੱਸ ਦੇਈਏ ਕਿ ਸਾਲ 2014 ਵਿੱਚ ਯੂਸਫ ਦੇ ਘਰ ਬੇਟੇ ਅਯਾਨ ਦਾ ਜਨਮ ਹੋਇਆ। ਅਯਾਨ ਨਾਮ ਨੂੰ ਹਿੰਦੂ ਅਤੇ ਮੁਸਲਿਮ ਦੋਵਾਂ ਨਾਵਾਂ ਵਿੱਚ ਤਰਜੀਹ ਦਿੱਤੀ ਜਾਂਦੀ ਹੈ। ਅਯਾਨ ਦਾ ਅਰਥ ਰੱਬ ਦੀ ਬਖਸ਼ਿਸ਼ ਜਾਂ ਦਾਤ ਹੈ। 





 
ਇਰਫਾਨ ਪਠਾਨ ਨੇ ਵੀਡੀਓ ਸਾਂਝੀ ਕਰ ਉਸ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਨਵੀਂ ਉਮਰ ਦੀਆਂ ਮੁਬਾਰਕਾਂ ਬੇਬੀਸਿਟਰ @ayaanpathan_official ਅੱਲ੍ਹਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਮਾਈ ਬੁਆਏ #ਬਥ੍ਰਡੇ #love

ਦੱਸ ਦੇਈਏ ਕਿ ਇਰਫਾਨ ਪਠਾਨ ਅਤੇ ਯੂਸਫ ਪਠਾਨ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸ਼ਕਾਂ ਵਿਚਕਾਰ ਹਮੇਸ਼ਾ ਐਕਟਿਵ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਅਕਸਰ ਆਪਣੇ ਬਿਆਨਾ ਦੇ ਚੱਲਦੇ ਵੀ ਸੁਰਖੀਆਂ ਵਿੱਚ ਆ ਜਾਂਦੇ ਹਨ। ਫਿਲਹਾਲ ਦੋਵੇਂ ਕ੍ਰਿਕਟਰ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।

ਇਹ ਵੀ ਪੜ੍ਹੋ:- KL Rahul Birthday: ਕੇਐਲ ਰਾਹੁਲ ਅੱਜ ਮਨਾ ਰਹੇ 31ਵਾਂ ਜਨਮਦਿਨ, ਜਾਣੋ ਕ੍ਰਿਕਟਰ ਦੀ ਖੁਸ਼ਹਾਲ ਜ਼ਿੰਦਗੀ ਦਾ ਰਾਜ਼ 

ਇਹ ਵੀ ਪੜ੍ਹੋ:- MS Dhoni 88 Year Old Fan: ਮਹਿੰਦਰ ਸਿੰਘ ਧੋਨੀ ਨੇ 88 ਸਾਲਾ ਮਹਿਲਾ ਫੈਨ ਨਾਲ ਕੀਤੀ ਮੁਲਾਕਾਤ, ਕਪਤਾਨ ਦੀ ਸਾਦਗੀ ਨੇ ਜਿੱਤਿਆ ਫੈਨਜ਼ ਦਾ ਦਿਲ