Yograj Singh: 'ਉਹ ਹਾਲ ਕਰਾਂਗਾ ਕਿ ਦੁਨੀਆ ਤੇਰੇ 'ਤੇ ਥੁੱਕੇਗੀ', ਕਪਿਲ ਦੇਵ-ਧੋਨੀ 'ਤੇ ਫੁੱਟਿਆ ਯੋਗਰਾਜ ਸਿੰਘ ਦਾ ਗੁੱਸਾ
Yograj On Kapil Dev: ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ। ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਭਾਰਤ ਦੇ ਦੋ ਦਿੱਗਜ ਕਪਤਾਨਾਂ ਕਪਿਲ ਦੇਵ
Yograj On Kapil Dev: ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦਾ ਇਕ ਇੰਟਰਵਿਊ ਸਾਹਮਣੇ ਆਇਆ ਹੈ। ਜਿਸ ਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਭਾਰਤ ਦੇ ਦੋ ਦਿੱਗਜ ਕਪਤਾਨਾਂ ਕਪਿਲ ਦੇਵ ਅਤੇ ਐੱਮਐੱਸ ਧੋਨੀ 'ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਜਿਸ ਨੂੰ ਸੁਣ ਪ੍ਰਸ਼ੰਸਕਾਂ ਦੇ ਵੀ ਹੋਸ਼ ਉੱਡ ਗਏ ਹਨ। ਧੋਨੀ 'ਤੇ ਅਕਸਰ ਆਪਣਾ ਗੁੱਸਾ ਕੱਢਣ ਲਈ ਮਸ਼ਹੂਰ ਯੋਗਰਾਜ ਨੇ ਇਸ ਵਾਰ ਕਪਿਲ ਦੇਵ 'ਤੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਯੋਗਰਾਜ ਸਿੰਘ ਦਾ ਇੰਟਰਵਿਊ ਆਇਆ ਸਾਹਮਣੇ
ਯੋਗਰਾਜ ਸਿੰਘ ਨੇ ਇੱਕ ਯੂ-ਟਿਊਬ ਚੈਨਲ 'ਤੇ ਦਿੱਤੇ ਇੰਟਰਵਿਊ 'ਚ ਆਪਣੀ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਨੇ ਯੁਵਰਾਜ ਦੀ ਕ੍ਰਿਕਟ ਵਿੱਚ ਸਫਲਤਾ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਕੁਰਬਾਨੀਆਂ ਬਾਰੇ ਗੱਲ ਕੀਤੀ। ਉਨ੍ਹਾਂ ਦੀ ਮਾਂ ਨੂੰ ਪਿੰਡ ਭੇਜਣ ਅਤੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਤਨੀ ਯੁਵਰਾਜ ਨੂੰ ਆਪਣੇ ਨਾਲ ਲੈ ਜਾਂਦੀ, ਤਾਂ ਉਹ ਦੁਬਾਰਾ ਵਿਆਹ ਕਰ ਲੈਂਦੇ ਅਤੇ ਇੱਕ ਹੋਰ ਬੇਟੇ ਨੂੰ ਕ੍ਰਿਕਟਰ ਵਜੋਂ ਪਾਲਦੇ।
ਕਪਿਲ ਦੇਵ ਬਾਰੇ ਯੋਗਰਾਜ ਨੇ ਕੀ ਕਿਹਾ?
ਗੱਲਬਾਤ ਦੌਰਾਨ ਯੋਗਰਾਜ ਸਿੰਘ ਨੇ ਕਪਿਲ ਦੇਵ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਜ਼ਿੰਦਗੀ 'ਚ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਯੋਗਰਾਜ ਨੇ ਕੁਝ ਅਜਿਹਾ ਕੀਤਾ ਹੈ, ਜਿਸ ਨੂੰ ਤੁਸੀਂ ਹੇਠਾਂ ਡਿੱਗਾ ਦਿੱਤਾ ਹੈ। ਅੱਜ ਸਾਰੀ ਦੁਨੀਆਂ ਮੇਰੇ ਪੈਰਾਂ ਹੇਠ ਹੈ, ਮੈਨੂੰ ਸਲਾਮ ਕਰ ਰਹੀ ਹੈ। ਅਤੇ ਉਹ ਲੋਕ ਜਿਨ੍ਹਾਂ ਨੇ ਬਹੁਤ ਮਾੜੇ ਕੰਮ ਕੀਤੇ ਹਨ... ਕਿਸੇ ਨੂੰ ਕੈਂਸਰ ਹੈ, ਕਿਸੇ ਦਾ ਘਰ ਤਬਾਹ ਹੋ ਗਿਆ ਹੈ, ਕੋਈ ਮਰ ਗਿਆ ਅਤੇ ਕਈਆਂ ਦੇ ਘਰ ਪੁੱਤਰ ਵੀ ਨਹੀਂ ਹੈ।
ਯੁਵਰਾਜ ਸਿੰਘ ਦੇ ਕੋਲ 13 ਟਰਾਫੀਆਂ ਹਨ ਅਤੇ ਤੁਹਾਡੇ ਕੋਲ ਸਿਰਫ ਇੱਕ
ਸਮਝ ਗਏ ਹੋ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ... ਉਸ ਆਦਮੀ ਨੇ ਕੀ ਕੀਤਾ, ਤੁਹਾਡੇ ਮਹਾਨ ਕਪਤਾਨ ਕਪਿਲ ਦੇਵ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਅਜਿਹਾ ਕੰਮ ਕਰਾਂਗਾ ਕਿ ਦੁਨੀਆ ਤੁਹਾਡੇ 'ਤੇ ਥੁੱਕੇਗੀ। ਅੱਜ ਯੁਵਰਾਜ ਸਿੰਘ ਦੇ ਕੋਲ 13 ਟਰਾਫੀਆਂ ਹਨ ਅਤੇ ਤੁਹਾਡੇ ਕੋਲ ਸਿਰਫ ਇੱਕ ਵਿਸ਼ਵ ਕੱਪ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਪਿਲ ਦੇਵ ਨਾਲ ਉਨ੍ਹਾਂ ਦੇ ਸਬੰਧ ਉਸ ਸਮੇਂ ਤੋਂ ਤਣਾਅਪੂਰਨ ਹਨ, ਜਦੋਂ ਉਨ੍ਹਾਂ ਨੂੰ 1981 ਵਿੱਚ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਯੋਗਰਾਜ ਦਾ ਮੰਨਣਾ ਹੈ ਕਿ ਕਪਿਲ ਨੇ ਉਨ੍ਹਾਂ ਨੇ ਆਪਣੇ ਸੰਭਾਵੀ ਵਿਰੋਧੀ ਮੰਨਦੇ ਹੋਏ ਟੀਮ ਤੋਂ ਬਾਹਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।