ਪੜਚੋਲ ਕਰੋ
Advertisement
ਧੋਨੀ ਨੂੰ ਲੈ ਕੇ ਭਾਵੁਕ ਹੋਇਆ ਕੋਹਲੀ ਦੀ ਟੀਮ ਦਾ ਇਹ ਖਿਡਾਰੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ
ਮਹਿੰਦਰ ਸਿੰਘ ਧੋਨੀ ਨੇ ਭਾਰਤੀ ਟੀਮ ਲਈ ਹਰ ਵੱਡਾ ਖ਼ਿਤਾਬ ਜਿੱਤਿਆ। ਉਹ ਭਾਰਤੀ ਟੀਮ ਦਾ ਸਭ ਤੋਂ ਸਫਲ ਕਪਤਾਨ ਹੈ। ਦੁਨੀਆ ਭਰ ਦੇ ਸਾਰੇ ਖਿਡਾਰੀ ਹਮੇਸ਼ਾਂ ਉਸ ਦੀ ਪ੍ਰਸ਼ੰਸਾ ਕਰਦੇ ਹਨ। ਮੈਚ ਕਿੰਨਾ ਵੱਡਾ ਹੋਵੇ ਤੇ ਉਸ ਮੈਚ ਵਿੱਚ ਜੋ ਵੀ ਸਥਿਤੀ ਹੋਏ, ਧੋਨੀ ਹਮੇਸ਼ਾਂ ਕੂਲ ਰਹਿੰਦੇ ਹਨ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਅਕਸਰ ਟੀਮ ਦੇ ਖਿਡਾਰੀਆਂ ਨਾਲ ਮਸਤੀ ਕਰਦੇ ਦਿਖਾਈ ਦਿੰਦੇ ਹਨ। ਚਾਹਲ ਸੋਸ਼ਲ ਮੀਡੀਆ 'ਤੇ ਕਾਫੀ ਮਜ਼ਾਕੀਆ ਪੋਸਟਾਂ ਵੀ ਪੋਸਟ ਕਰਦੇ ਹਨ ਪਰ ਇਸ ਵਾਰ ਚਾਹਲ ਨੇ ਕੁਝ ਸੀਰੀਅਸ ਲਿਖਿਆ ਹੈ। ਯੁਜਵੇਂਦਰ ਚਾਹਲ ਨੇ ਟਵੀਟ ਕਰਕੇ ਸਾਬਕਾ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਸਵੀਰ ਟਵੀਟ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਨੇ ਧੋਨੀ ਲਈ ਖ਼ਾਸ ਗੱਲ ਲਿਖੀ ਹੈ।
ਮਹਿੰਦਰ ਸਿੰਘ ਧੋਨੀ ਨੇ ਭਾਰਤੀ ਟੀਮ ਨੂੰ ਹਰ ਵੱਡਾ ਖ਼ਿਤਾਬ ਜਿੱਤਿਆ। ਉਹ ਭਾਰਤੀ ਟੀਮ ਦਾ ਸਭ ਤੋਂ ਸਫਲ ਕਪਤਾਨ ਹੈ। ਦੁਨੀਆ ਭਰ ਦੇ ਸਾਰੇ ਖਿਡਾਰੀ ਹਮੇਸ਼ਾਂ ਉਸ ਦੀ ਪ੍ਰਸ਼ੰਸਾ ਕਰਦੇ ਹਨ। ਮੈਚ ਕਿੰਨਾ ਵੱਡਾ ਹੋਵੇ ਤੇ ਉਸ ਮੈਚ ਵਿੱਚ ਜੋ ਵੀ ਸਥਿਤੀ ਹੋਏ ਧੋਨੀ ਹਮੇਸ਼ਾ ਕੂਲ ਰਹਿੰਦੇ ਹਨ। ਭਾਰਤੀ ਟੀਮ ਦੇ ਸਪਿਨਰ ਚਾਹਲ ਨੇ ਧੋਨੀ ਦੀ ਸ਼ਲਾਘਾ ਕੀਤੀ ਹੈ।
ਯੁਜਵੇਂਦਰ ਚਾਹਲ ਨੇ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਧੋਨੀ ਚਾਹਲ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦਿੱਤੇ। ਅਜਿਹਾ ਲੱਗਦਾ ਹੈ ਕਿ ਚਾਹਲ ਧੋਨੀ ਤੋਂ ਕੁਝ ਸਲਾਹ ਲੈ ਰਿਹਾ ਹੈ ਤੇ ਧੋਨੀ ਉਸ ਨੂੰ ਸਪੱਸ਼ਟ ਤੌਰ 'ਤੇ ਸਮਝਾ ਰਹੇ ਹਨ। Pakistan - ਮਦਰਸੇ ਅੰਦਰ ਵੱਡਾ ਧਮਾਕਾ,7 ਦੀ ਮੋਤ, ਜਖਮੀਆਂ ਚੋਂ ਜਿਆਦਾ ਬੱਚੇ ਚਾਹਲ ਨੇ ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਕੋਈ ਇੱਕ ਜੋ ਹਮੇਸ਼ਾ ਮੈਨੂੰ ਸਹੀ ਰਸਤਾ ਦਿਖਾਉਂਦਾ ਹੈ… ਮਾਹੀ ਭਾਈ। ਚਾਹਲ ਦੇ ਇਸ ਟਵੀਟ 'ਤੇ ਲੋਕ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਕਈ ਯੂਜ਼ਰਸ ਨੇ ਕਿਹਾ ਕਿ ਧੋਨੀ ਨੇ ਭਾਰਤੀ ਕ੍ਰਿਕਟ ਨੂੰ ਜੋ ਦਿੱਤਾ ਹੈ, ਕੋਈ ਹੋਰ ਨਹੀਂ ਦੇ ਸਕਦਾ। ਰਾਹੁਲ ਸ਼ਰਮਾ ਟੀਮ 'ਚੋਂ ਆਊਟ, ਬੋਰਡ 'ਤੇ ਭੜਕੇ ਸੁਨੀਲ ਗਾਵਸਕਰ, ਪੁੱਛਿਆ ਇਹ ਸਵਾਲ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Someone who guides me the right path always.... Mahi bhai 🦁❤️ pic.twitter.com/AB5pdiOpZ4
— Yuzvendra Chahal (@yuzi_chahal) October 26, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
Advertisement