ਪੜਚੋਲ ਕਰੋ
ਰਾਹੁਲ ਸ਼ਰਮਾ ਟੀਮ 'ਚੋਂ ਆਊਟ, ਬੋਰਡ 'ਤੇ ਭੜਕੇ ਸੁਨੀਲ ਗਾਵਸਕਰ, ਪੁੱਛਿਆ ਇਹ ਸਵਾਲ
ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਸਟ੍ਰੇਲਿਆਈ ਦੌਰੇ ਲਈ ਨਹੀਂ ਚੁਣਿਆ ਗਿਆ ਪਰ ਜਿਵੇਂ ਹੀ ਸੋਮਵਾਰ ਨੂੰ ਟੀਮ ਇੰਡੀਆ ਦਾ ਐਲਾਨ ਹੋਇਆ ਤਾਂ ਮੁੰਬਈ ਇੰਡੀਅਨਜ਼ ਨੇ ਹਿੱਟਮੈਨ ਦਾ ਅਭਿਆਸ ਵੀਡੀਓ ਸਾਂਝਾ ਕੀਤਾ।
![ਰਾਹੁਲ ਸ਼ਰਮਾ ਟੀਮ 'ਚੋਂ ਆਊਟ, ਬੋਰਡ 'ਤੇ ਭੜਕੇ ਸੁਨੀਲ ਗਾਵਸਕਰ, ਪੁੱਛਿਆ ਇਹ ਸਵਾਲ Rahul Sharma is out of the team for Australia tour , Sunil Gavaskar is angry on the board ਰਾਹੁਲ ਸ਼ਰਮਾ ਟੀਮ 'ਚੋਂ ਆਊਟ, ਬੋਰਡ 'ਤੇ ਭੜਕੇ ਸੁਨੀਲ ਗਾਵਸਕਰ, ਪੁੱਛਿਆ ਇਹ ਸਵਾਲ](https://static.abplive.com/wp-content/uploads/sites/5/2020/10/27174702/rohit-gavaskar.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕ੍ਰਿਕਟ ਕੰਟਰੋਲ ਬੋਰਡ ਨੇ 27 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲਿਆਈ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਨੂੰ ਟੈਸਟ, ਵਨਡੇ ਤੇ ਟੀ-20 ਮੈਚਾਂ ਵਿੱਚ ਥਾਂ ਨਹੀਂ ਮਿਲੀ। ਰੋਹਿਤ ਸ਼ਰਮਾ ਨੇ ਸੱਟ ਕਾਰਨ ਆਈਪੀਐਲ ਵਿੱਚ ਮੁੰਬਈ ਲਈ ਆਖਰੀ ਦੋ ਮੈਚ ਨਹੀਂ ਖੇਡਿਆ। ਹਾਲਾਂਕਿ, ਉਹ ਕੱਲ੍ਹ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਟੀਮ ਵਿੱਚ ਵਾਪਸ ਆ ਸਕਦੇ ਹਨ।
ਮੁੰਬਈ ਇੰਡੀਅਨਜ਼ ਨੇ ਹਿੱਟਮੈਨ ਦੀ ਅਭਿਆਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਪਾ ਦਿੱਤੀ ਹੈ, ਜਿਸ 'ਚ ਉਹ ਲੰਬੇ ਛੱਕੇ ਮਾਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਰੋਹਿਤ ਸ਼ਰਮਾ ਨੂੰ ਨਾ ਚੁਣਨ ‘ਤੇ ਬਹਿਸ ਸ਼ੁਰੂ ਹੋ ਗਈ। ਕਪਤਾਨ ਸੁਨੀਲ ਗਾਵਸਕਰ ਨੇ ਵੀ ਇਸ਼ਾਰਿਆਂ ਵਿੱਚ ਰੋਹਿਤ ਸ਼ਰਮਾ ਦੀ ਗੈਰ ਹਾਜ਼ਰੀ ‘ਤੇ ਵੀ ਸਵਾਲ ਚੁੱਕੇ ਹਨ।
ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਗਾਵਸਕਰ ਨੇ ਕਿਹਾ, 'ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹਾਂ ਪਰ ਮੈਨੂੰ ਰੋਹਿਤ ਸ਼ਰਮਾ ਦੇ ਮੁੰਬਈ ਇੰਡੀਅਨਜ਼ ਦੇ ਨੈੱਟ ਅਭਿਆਸ ਦਾ ਵੀਡੀਓ ਦਿਖਾਇਆ ਗਿਆ। ਇਸ ਲਈ ਮੈਨੂੰ ਨਹੀਂ ਪਤਾ ਕਿ ਇਹ ਕਿਸ ਕਿਸਮ ਦੀ ਸੱਟ ਹੈ ਕਿਉਂਕਿ ਜੇ ਸੱਟ ਗੰਭੀਰ ਹੈ, ਤਾਂ ਉਹ ਪੈਡਾਂ ਪਾ ਪ੍ਰੈਕਟਿਸ 'ਤੇ ਨਹੀਂ ਆਉਂਦੇ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇੱਕ ਅਜਿਹੇ ਦੌਰੇ ਦੀ ਗੱਲ ਕਰ ਰਹੇ ਹਾਂ ਜਦੋਂ ਨਵੰਬਰ ਦੇ ਅਖੀਰ ਵਿਚ ਟੀ-20 ਤੇ ਵਨਡੇ ਮੈਚਾਂ ਦੀ ਸ਼ੁਰੂਆਤ ਹੋ ਰਹੀ ਹੈ ਪਰ ਟੈਸਟ ਮੈਚ ਡੇਢ ਮਹੀਨੇ ਬਾਅਦ 17 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਹਨ। ਜੇ ਉਹ ਮੁੰਬਈ ਇੰਡੀਅਨਜ਼ ਲਈ ਨੈੱਟ ਵਿੱਚ ਅਭਿਆਸ ਕਰ ਰਿਹਾ ਹੈ, ਤਾਂ ਇਮਾਨਦਾਰੀ ਨਾਲ ਮੈਨੂੰ ਨਹੀਂ ਪਤਾ ਕਿ ਇਹ ਕਿਸ ਕਿਸਮ ਦੀ ਸੱਟ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id8111149044️⃣5️⃣ seconds of RO 4️⃣5️⃣ in full flow!🔥#OneFamily #MumbaiIndians #MI #Dream11IPL @ImRo45 pic.twitter.com/65ajVQcEKc
— Mumbai Indians (@mipaltan) October 26, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)