Dhanashree Verma- Mohammed siraj: ਟੀਮ ਇੰਡੀਆ ਫਿਲਹਾਲ ਵੈਸਟਇੰਡੀਜ਼ ਦੇ ਦੌਰੇ 'ਤੇ ਹੈ ਅਤੇ ਟੀਮ ਫਿਲਹਾਲ ਟੀ-20 ਸੀਰੀਜ਼ ਖੇਡ ਰਹੀ ਹੈ। ਜਦਕਿ ਕੁਝ ਖਿਡਾਰੀ ਵੈਸਟਇੰਡੀਜ਼ ਖਿਲਾਫ ਟੈਸਟ ਅਤੇ ਵਨਡੇ ਸੀਰੀਜ਼ ਤੋਂ ਬਾਅਦ ਭਾਰਤ ਪਰਤ ਆਏ ਹਨ। ਇਸ ਵਿਚਾਲੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਭਾਰਤ ਪਰਤ ਆਏ ਹਨ। ਇਸ ਵਿਚਾਲੇ ਉਨ੍ਹਾਂ ਦਾ ਨਾਂਅ ਯੁਜ਼ਵੇਂਦਰ ਚਾਹਲ ਦੀ ਪਤਨੀ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਇਸ ਵਿਚਾਲੇ ਧਨਸ਼੍ਰੀ ਵਰਮਾ ਨਾਲ ਉਨ੍ਹਾਂ ਦੀ ਇੱਕ ਤਸਵੀਰ ਵੀ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਪਾਸੇ ਹਲਚੱਲ ਮਚਾ ਦਿੱਤੀ ਹੈ। ਆਖਿਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਤਸਵੀਰ ਦਾ ਅਸਲ ਸੱਚ ਕੀ ਹੈ ਆਓ ਜਾਣੋ...




ਮੁਹੰਮਦ ਸਿਰਾਜ ਇਸ ਸਮੇਂ ਟੀਮ ਇੰਡੀਆ ਦੇ ਸਭ ਤੋਂ ਵਧੀਆ ਗੇਂਦਬਾਜ਼ ਹਨ ਅਤੇ ਇਸ ਸਮੇਂ ਮੁਹੰਮਦ ਸਿਰਾਜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ। ਇਸ ਦੌਰਾਨ ਸਿਰਾਜ ਅਤੇ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਦੀ ਇਕ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਧਨਸ਼੍ਰੀ ਮੁਹੰਮਦ ਸਿਰਾਜ ਦੇ ਪੋਜ਼ ਨੂੰ ਕਾਪੀ ਕਰਦੇ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਉਨ੍ਹਾਂ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਵਿੱਚ ਪੋਸਟ ਕੀਤਾ ਅਤੇ ਇਸ ਫੋਟੋ 'ਚ ਸਿਰਾਜ ਨੂੰ ਟੈਗ ਕੀਤਾ। ਜਿਸ ਤੋਂ ਬਾਅਦ ਦੋਵਾਂ ਦੇ ਨਾਂਅ ਦਾ ਹਰ ਪਾਸੇ ਚਰਚਾ ਹੋ ਰਿਹਾ ਹੈ। ਦੱਸ ਦੇਈਏ ਕਿ ਵਾਇਰਲ ਹੋ ਰਹੀ ਇਸ ਤਸਵੀਰ ਵਿੱਚ ਸਿਰਾਜ ਇੱਕ ਹੋਟਲ ਦੇ ਕਮਰੇ ਵਿੱਚ ਦਿਖਾਈ ਦੇ ਰਹੇ ਹਨ। ਜਿਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਧਨਸ਼੍ਰੀ ਉਨ੍ਹਾਂ ਨਾਲ ਹੋਟਲ ਵਿੱਚ ਸੀ।


ਦੱਸ ਦੇਈਏ ਕਿ ਮੁਹੰਮਦ ਸਿਰਾਜ ਨੇ ਵੈਸਟਇੰਡੀਜ਼ ਦੇ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚਾਰ ਪਾਰੀਆਂ 'ਚ 7 ਵਿਕਟਾਂ ਲਈਆਂ। ਜਦੋਂ ਕਿ ਦੂਜੇ ਟੈਸਟ ਮੈਚ ਵਿੱਚ ਮੁਹੰਮਦ ਸਿਰਾਜ ਨੂੰ ਮੈਨ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਮੁਹੰਮਦ ਸਿਰਾਜ ਨੂੰ ਵੈਸਟਇੰਡੀਜ਼ ਖਿਲਾਫ ਖੇਡੇ ਜਾਣ ਵਾਲੇ ਤਿੰਨ ਵਨਡੇ ਮੈਚਾਂ 'ਚ ਵੀ ਖੇਡਣਾ ਸੀ ਪਰ ਸੱਟ ਕਾਰਨ ਮੁਹੰਮਦ ਸਿਰਾਜ ਨੂੰ ਭਾਰਤ ਪਰਤਣਾ ਪਿਆ।