ਨਵੀਂ ਦਿੱਲੀ: ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੇ 100ਵੇਂ ਅੰਤਰਰਾਸ਼ਟਰੀ ਗੋਲ ਦੀ ਬਦੌਲਤ ਯੂਈਐਫਏ ਨੇਸ਼ਨਜ਼ ਲੀਗ ਵਿੱਚ ਸਵੀਡਨ ਨੂੰ 2-0 ਨਾਲ ਹਰਾਇਆ। ਮੈਚ ਵਿੱਚ ਦੋਵੇਂ ਗੋਲ ਰੋਨਾਲਡੋ ਨੇ ਕੀਤੇ। ਇਸ ਦੇ ਨਾਲ ਹੀ ਰੋਨਾਲਡੋ 100 ਅੰਤਰਰਾਸ਼ਟਰੀ ਗੋਲ ਕਰਨ ਵਾਲੇ ਪਹਿਲੇ ਯੂਰਪੀਅਨ ਫੁਟਬਾਲਰ ਬਣ ਗਏ।


ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ, ਮੌਜੂਦਾ ਚੈਂਪੀਅਨ ਪੁਰਤਗਾਲ ਦੀ ਟੀਮ ਰੋਨਾਲਡੋ ਦੀ ਵਾਪਸੀ ਨਾਲ ਇੱਥੇ ਮੈਚ ਖੇਡਣ ਲਈ ਮੈਦਾਨ ਵਿੱਚ ਉੱਤਰੀ। ਪੈਰ ਦੀ ਸੱਟ ਲੱਗਣ ਕਾਰਨ ਰੋਨਾਲਡੋ ਤਿੰਨ ਦਿਨ ਪਹਿਲਾਂ ਪੁਰਤਗਾਲ ਦੇ ਟੂਨਾਰਮੈਂਟ ਦੇ ਪਹਿਲੇ ਮੈਚ ਵਿੱਚ ਨਹੀਂ ਖੇਡਿਆ ਸੀ।

35 ਸਾਲਾ ਰੋਨਾਲਡੋ ਨੇ ਅੱਧੇ ਸਮੇਂ ਤੋਂ ਥੋੜ੍ਹੀ ਦੇਰ ਪਹਿਲਾਂ ਮੈਚ ਦਾ ਪਹਿਲਾ ਗੋਲ 45ਵੇਂ ਮਿੰਟ ਵਿੱਚ ਫ੍ਰੀ-ਕਿੱਕ ਨਾਲ ਕੀਤਾ। ਫਿਰ ਉਸ ਨੇ 73ਵੇਂ ਮਿੰਟ ਵਿੱਚ ਆਪਣੀ ਟੀਮ ਲਈ ਆਪਣਾ ਦੂਜਾ ਗੋਲ ਕੀਤਾ। ਰੋਨਾਲਡੋ 100 ਅੰਤਰਰਾਸ਼ਟਰੀ ਗੋਲ ਕਰਨ ਵਾਲੇ ਵਿਸ਼ਵ ਦਾ ਦੂਜਾ ਫੁਟਬਾਲਰ ਵੀ ਬਣ ਗਿਆ ਹੈ। ਰੋਨਾਲਡੋ ਤੋਂ ਪਹਿਲਾਂ ਇਰਾਨ ਦੇ ਅਲੀ ਦੇਈ 109 ਅੰਤਰਰਾਸ਼ਟਰੀ ਗੋਲ ਕਰ ਚੁੱਕਿਆ ਹੈ।

ਦੱਸ ਦਈਏ ਕਿ ਇਸ ਮੈਚ ਵਿੱਚ ਫਰਾਂਸ ਦਾ ਪਹਿਲਾ ਮੈਚ ਸਟਾਰ ਖਿਡਾਰੀ ਕੈਲੀਅਨ ਐਮਬਾਪਾ ਨਹੀਂ ਖੇਡਿਆ। ਐਮਬਾਪਾ ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਟੀਮ ਤੋਂ ਵੱਖ ਹੋ ਗਿਆ। ਦੂਜੇ ਮੈਚਾਂ ਵਿਚ ਬੈਲਜੀਅਮ ਨੇ ਆਈਸਲੈਂਡ ਨੂੰ 5-1 ਨਾਲ ਹਰਾਇਆ ਜਦਕਿ ਡੈਨਮਾਰਕ ਨੇ ਇੰਗਲੈਂਡ ਤੋਂ ਗੋਲ ਰਹਿਤ ਡਰਾਅ ਖੇਡਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904