ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿੱਚ ਅੱਜ ਦੁਬਈ ਦੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਤੇ ਕਿੰਗਜ਼ ਇਲੈਵਨ ਪੰਜਾਬ ਦੀ ਟੱਕਰ ਹੋਵੇਗੀ। 2019 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ, ਦਿੱਲੀ ਕੈਪੀਟਲਸ ਦਾ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਿਹਾ। ਦਿੱਲੀ ਦੀ ਟੀਮ ਆਪਣੇ ਪਿਛਲੇ ਸਾਲ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਕਾਇਮ ਰੱਖਣ ਲਈ ਮੈਦਾਨ ਵਿਚ ਉੱਤਰੇਗੀ।
ਟੀਮ ਦੇ ਕੋਚ ਰਿੱਕੀ ਪੋਂਟਿੰਗ ਨੇ ਦਾਅਵਾ ਕੀਤਾ ਹੈ ਕਿ ਮੈਚ ਤੋਂ ਪਹਿਲਾਂ ਦਿੱਲੀ ਕੈਪੀਟਲਸ ਦੀ ਚੰਗੀ ਯੋਜਨਾ ਹੈ। ਉਨ੍ਹਾਂ ਕਿਹਾ, "ਕਿੰਗਜ਼ ਇਲੈਵਨ ਖ਼ਿਲਾਫ਼ ਮੈਚ ਤੋਂ ਪਹਿਲਾਂ ਯੋਜਨਾਬੰਦੀ ਤੇ ਖੋਜ ਚੰਗੀ ਤਰ੍ਹਾਂ ਕੀਤੀ ਗਈ ਹੈ ਪਰ ਆਈਪੀਐਲ ਵਿੱਚ ਸਾਰੀਆਂ ਟੀਮਾਂ ਬਹੁਤ ਮਜ਼ਬੂਤ ਹਨ।"
ਦਿੱਲੀ ਕੈਪੀਟਲਸ ਨੇ ਪਿਛਲੇ ਸਾਲ ਦੀਆਂ ਗਲਤੀਆਂ ਤੋਂ ਸਬਕ ਸਿੱਖਣ ਦਾ ਦਾਅਵਾ ਕੀਤਾ ਹੈ। ਕੋਚ ਨੇ ਕਿਹਾ, "ਟੀਮ ਨੇ ਪਿਛਲੇ ਸਾਲ ਦੀਆਂ ਗਲਤੀਆਂ ਤੋਂ ਸਬਕ ਲਿਆ ਹੈ। ਜੇ ਖਿਡਾਰੀ ਇਸ ਸਾਲ 100 ਪ੍ਰਤੀਸ਼ਤ ਸਖ਼ਤ ਮਿਹਨਤ ਕਰਦੇ ਹਨ ਤੇ ਯੋਜਨਾ ਮੁਤਾਬਕ ਜ਼ਮੀਨ 'ਤੇ ਖੇਡਦੇ ਹਨ, ਤਾਂ ਕਿਸੇ ਵੀ ਟੀਮ ਲਈ ਦਿੱਲੀ ਨੂੰ ਹਰਾਉਣਾ ਮੁਸ਼ਕਲ ਹੈ।"
ਕਪਤਾਨ ਸ਼੍ਰੇਅਸ ਅਈਅਰ ਨੇ ਕਿਹਾ ਹੈ ਕਿ ਰਵੀਚੰਦਰਨ ਅਸ਼ਵਿਨ ਤੇ ਅਜਿੰਕਿਆ ਰਹਾਣੇ ਦੀ ਟੀਮ ਵਿਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਦੀ ਟੀਮ ਹੋਰ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ। ਕਪਤਾਨ ਦਾ ਮੰਨਣਾ ਹੈ ਕਿ ਰਹਾਣੇ ਬੱਲੇਬਾਜ਼ੀ ਕ੍ਰਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨਗੇ। ਕਪਤਾਨ ਨੇ ਅੱਗੇ ਕਿਹਾ, "ਇਸ ਸਾਲ ਦੇਸ਼ ਤੋਂ ਬਾਹਰ ਆਈਪੀਐਲ ਖੇਡਣਾ ਕ੍ਰਿਕਟਰਾਂ ਲਈ ਵੱਡੀ ਚੁਣੌਤੀ ਹੈ।