ਪੜਚੋਲ ਕਰੋ
Advertisement
(Source: ECI/ABP News/ABP Majha)
ਧੋਨੀ ਨੇ ਸਿਰਫ 0.099 ਸੈਕੰਡ 'ਚ ਕੀਤਾ KIWI ਖਿਡਾਰੀ ਨੂੰ ਸਟੰਪ ਆਊਟ, ਅੰਪਾਇਰ ਤਾਂ ਦੂਰ ਮਸ਼ੀਨਾਂ ਨੇ ਵੀ ਮਸਾਂ ਫੜਿਆ
ਨਵੀਂ ਦਿੱਲੀ: ਵਿਕੇਟਕੀਪਿੰਗ ਦੇ ਮਾਮਲੇ ਵਿੱਚ ਧੋਨੀ ਕੌਮਾਂਤਰੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਰੱਖਦੇ ਹਨ। ਧੋਨੀ ਨੇ ਇਸ ਖੇਤਰ ਵਿੱਚ ਕਈ ਰਿਕਾਰਡ ਵੀ ਕਾਇਮ ਕੀਤੇ ਹਨ। ਪਰ ਹੁਣ ਮਹੇਂਦਰ ਸਿੰਘ ਧੋਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਫੈਲ ਰਿਹਾ ਹੈ, ਜਿਸ ਵਿੱਚ ਉਹ ਬਿਜਲੀ ਦੀ ਤੇਜ਼ੀ ਨਾਲ ਸਟੰਪ ਆਊਟ ਕਰਦੇ ਵਿਖਾਈ ਦੇ ਰਹੇ ਹਨ।
ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਧੋਨੀ ਨੇ ਕੁਲਦੀਪ ਯਾਦਵ ਦੇ ਪਹਿਲੇ ਓਵਰ ਦੀ ਤੀਜੀ ਗੇਂਦ 'ਤੇ ਹੈਰਾਨੀਜਨਕ ਕਾਰਨਾਮਾ ਕੀਤਾ। ਧੋਨੀ ਨੇ 0.099 ਸੈਕੰਡ ਦੀ ਤੇਜ਼ੀ ਨਾਲ ਕੀਵੀ ਟੀਮ ਦੇ ਟਿਮ ਸੇਇਫਰਟ ਨੂੰ ਆਊਟ ਕਰ ਦਿੱਤਾ। ਧੋਨੀ ਦੀ ਇਸ ਫੁਰਤੀ ਨੂੰ ਅੰਪਾਇਰ ਤਾਂ ਕੀ ਸਲੋਅ ਮੋਸ਼ਨ ਕੈਮਰਿਆਂ ਨਾਲ ਵੀ ਬੇਹੱਦ ਧਿਆਨ ਨਾਲ ਪਰਖਿਆ ਗਿਆ।
ਥਰਡ ਅੰਪਾਇਰ ਨੇ ਬੇਹੱਦ ਗੌਰ ਨਾਲ ਦੇਖਣ ਮਗਰੋਂ ਖਿਡਾਰੀ ਨੂੰ ਆਊਟ ਕਰਾਰ ਦੇ ਦਿੱਤਾ। ਕੌਮਾਂਤਰੀ ਕ੍ਰਿਕੇਟ ਵਿੱਚ ਇਹ ਧੋਨੀ ਦਾ 191ਵਾਂ ਸਟੰਪ ਆਊਟ ਸੀ ਤੇ ਕਈ ਇਸ ਨੂੰ ਕ੍ਰਿਕੇਟ ਦੇ ਇਤਿਹਾਸ ਦੀ ਸਭ ਤੋਂ ਤੇਜ਼ ਸਟੰਪਿੰਗ ਵੀ ਕਹਿ ਰਹੇ ਹਨ। ਹੁਣ ਸੋਸ਼ਲ ਮੀਡੀਆ 'ਤੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਖੂਬ ਚਰਚੇ ਹੋ ਰਹੇ ਹਨ।
ਦੇਖੋ ਵੀਡੀਓ-
Mahendra Singh Dhoni is the synonymous to electrifying. Sheer Brilliance ????#NZvIND#INDvNZ pic.twitter.com/nBkloUpQYV
— Shab (@Shab4SRK_) February 10, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement