ਪੜਚੋਲ ਕਰੋ
Advertisement
44 ਸਾਲਾਂ ਬਾਅਦ ਕ੍ਰਿਕੇਟ ਦਾ ਜਨਮਦਾਤਾ ਆਖ਼ਰ ਬਣ ਹੀ ਗਿਆ ਵਿਸ਼ਵ ਚੈਂਪੀਅਨ
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 241 ਦੌੜਾਂ ਜੋੜੀਆਂ। 242 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਬੇਨ ਸਟੋਕਸ ਦੀਆਂ ਨਾਬਾਦ 84 ਤੇ ਜੋਸ ਬਟਲਰ ਦੀਆਂ 59 ਦੌੜਾਂ ਦੀ ਪਾਰੀਆਂ ਦੇ ਬਾਵਜੂਦ ਇੰਗਲੈਂਡ ਦੀ ਪੂਰੀ ਟੀਮ 241 ਦੌੜਾਂ 'ਤੇ ਆਊਟ ਹੋ ਗਈ। ਮੈਚ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ।
ਲੰਡਨ: ਸਾਲ 2019 ਕ੍ਰਿਕੇਟ ਵਿਸ਼ਵ ਕੱਪ ਦਾ ਖਿਤਾਬੀ ਮੈਚ ਜਿਸ ਹਿਸਾਬ ਨਾਲ ਖ਼ਤਮ ਹੋਇਆ, ਉਸ ਨੂੰ ਦੇਖ ਕੇ ਦਰਸ਼ਕਾਂ ਦੇ ਜਿਵੇਂ ਸਾਹ ਹੀ ਰੁਕ ਗਏ। ਮੁਕਾਬਲਾ ਇੰਨਾ ਰੁਮਾਂਚਕ ਸੀ ਕਿ ਪਹਿਲਾਂ ਮੈਚ ਬਰਾਬਰੀ 'ਤੇ ਖ਼ਤਮ ਹੋਇਆ ਅਤੇ ਫਿਰ ਆਖਰੀ ਫੈਸਲੀ ਲਈ ਖਿਡਾਏ ਗਏ ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰੀ 'ਤੇ ਰਹੀਆਂ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 241 ਦੌੜਾਂ ਜੋੜੀਆਂ। 242 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਬੇਨ ਸਟੋਕਸ ਦੀਆਂ ਨਾਬਾਦ 84 ਤੇ ਜੋਸ ਬਟਲਰ ਦੀਆਂ 59 ਦੌੜਾਂ ਦੀ ਪਾਰੀਆਂ ਦੇ ਬਾਵਜੂਦ ਇੰਗਲੈਂਡ ਦੀ ਪੂਰੀ ਟੀਮ 241 ਦੌੜਾਂ 'ਤੇ ਆਊਟ ਹੋ ਗਈ। ਮੈਚ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ।One winner, but two champion teams.#SpiritOfCricket #CWC19Final pic.twitter.com/qOX8R0C7J0
— Cricket World Cup (@cricketworldcup) July 14, 2019
ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀਜ਼’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਵਿੱਚ 1975 ਤੋਂ ਚੱਲੀ ਆ ਰਹੀ ਉਸ ਦੇ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ। ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਬਹੁਤ ਮਿਹਨਤ ਕੀਤੀ ਪਰ ਕਿਸਮਤ ਸਾਥ ਨਾਲ ਨਾ ਹੋਣ ਕਾਰਨ ਉਹ ਕਈ ਵਾਰ ਵਿਸ਼ਵ ਜੇਤੂ ਬਣਨ ਤੋਂ ਖੁੰਝ ਗਏ।"England have won the World Cup by the barest of all margins. Absolute ecstasy for England, agony for New Zealand!" The final moments of #CWC19 haven't quite sunk in yet 😅 Relive them once again ⬇️#CWC19Final | #WeAreEngland pic.twitter.com/y1zWIlEg4g
— Cricket World Cup (@cricketworldcup) July 14, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement