Cristiano Ronaldo 200th Match: ਦਿੱਗਜ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਹੋਰ ਖਾਸ ਉਪਲੱਬਧੀ ਆਪਣੇ ਨਾਂ ਕਰ ਲਈ ਹੈ। ਰੋਨਾਲਡੋ ਨੇ 20 ਜੂਨ ਨੂੰ ਪੁਰਤਗਾਲ ਲਈ ਆਪਣਾ 200ਵਾਂ ਅੰਤਰਰਾਸ਼ਟਰੀ ਮੈਚ ਖੇਡਿਆ। ਆਈਸਲੈਂਡ ਖਿਲਾਫ ਮੈਚ 'ਚ ਇਹ ਖਾਸ ਉਪਲੱਬਧੀ ਹਾਸਲ ਕਰਨ ਵਾਲੇ ਰੋਨਾਲਡੋ ਨੇ ਜੇਤੂ ਗੋਲ ਕਰਕੇ ਇਸ ਖੁਸ਼ੀ ਨੂੰ ਖਾਸ ਤਰੀਕੇ ਨਾਲ ਮਨਾਇਆ। ਪੁਰਤਗਾਲ ਦੀ ਟੀਮ ਨੇ ਇਸ ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇੰਗ ਮੈਚ ਵਿੱਚ 1-0 ਨਾਲ ਜਿੱਤ ਦਰਜ ਕੀਤੀ।
ਇਸ ਮੈਚ ਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਨੂੰ ਗਿਨੀਜ਼ ਵਰਲਡ ਰਿਕਾਰਡਸ ਨੇ ਵੀ ਸਨਮਾਨਿਤ ਕੀਤਾ ਸੀ। ਰੋਨਾਲਡੋ ਨੇ ਇਸ ਸਾਲ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਕੁਵੈਤ ਦੇ ਬਦਰ ਅਲ-ਮੁਤਾਵਾ ਦਾ 196 ਮੈਚਾਂ ਦਾ ਰਿਕਾਰਡ ਤੋੜ ਦਿੱਤਾ ਹੈ। ਰੋਨਾਲਡੋ ਨੇ ਵੀ ਆਈਸਲੈਂਡ ਖਿਲਾਫ ਇਸ ਮੈਚ 'ਚ 89ਵੇਂ ਮਿੰਟ 'ਚ ਗੋਲ ਕਰਨ ਤੋਂ ਬਾਅਦ ਆਪਣੇ ਸੁਭਾਵਿਕ ਅੰਦਾਜ਼ 'ਚ ਇਸ ਦੋਹਰੀ ਖੁਸ਼ੀ ਦਾ ਜਸ਼ਨ ਮਨਾਇਆ।
38 ਸਾਲਾ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਡੈਬਿਊ ਤੋਂ ਲਗਭਗ 20 ਸਾਲ ਬਾਅਦ ਆਪਣੇ 200 ਅੰਤਰਰਾਸ਼ਟਰੀ ਫੁੱਟਬਾਲ ਮੈਚ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਰੋਨਾਲਡੋ ਦੇ ਨਾਂ 123 ਅੰਤਰਰਾਸ਼ਟਰੀ ਗੋਲ ਦਰਜ ਹੋ ਗਏ ਹਨ। ਰੋਨਾਲਡੋ ਨੇ ਆਪਣੇ 200ਵੇਂ ਮੈਚ ਦੇ ਸਬੰਧ 'ਚ ਯੂਈਐੱਫਏ ਦੀ ਵੈੱਬਸਾਈਟ 'ਤੇ ਦਿੱਤੇ ਬਿਆਨ 'ਚ ਇਸ ਨੂੰ ਸ਼ਾਨਦਾਰ ਪ੍ਰਾਪਤੀ ਵੀ ਕਿਹਾ ਹੈ।
ਇਹ ਵੀ ਪੜ੍ਹੋ: Emerging Asia Cup 2023: ਭਾਰਤੀ ਟੀਮ ਨੇ ਜਿੱਤਿਆ ਏਸ਼ੀਅ ਕੱਪ ਦਾ ਖਿਤਾਬ, ਫਾਈਨਲ ਵਿੱਚ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾਇਆ
ਇਹ ਜਿੱਤ ਮੇਰੇ ਲਈ ਕਾਫੀ ਯਾਦਗਾਰ
ਆਪਣੇ 200ਵੇਂ ਮੈਚ ਦੇ ਬਾਰੇ 'ਚ ਕ੍ਰਿਸਟੀਆਨੋ ਰੋਨਾਲਡੋ ਨੇ ਇਕ ਬਿਆਨ 'ਚ ਕਿਹਾ ਕਿ ਮੈਂ ਇਸ ਮੁਕਾਮ 'ਤੇ ਪਹੁੰਚ ਕੇ ਬਹੁਤ ਖੁਸ਼ ਹਾਂ। ਇਹ ਅਜਿਹਾ ਪਲ ਹੈ ਜਿਸ ਦੀ ਤੁਸੀਂ ਸ਼ਾਇਦ ਹੀ ਉਮੀਦ ਕੀਤੀ ਹੋਵੇ। 200 ਅੰਤਰਰਾਸ਼ਟਰੀ ਮੈਚ ਖੇਡਣਾ ਸੱਚਮੁੱਚ ਇੱਕ ਸ਼ਾਨਦਾਰ ਪ੍ਰਾਪਤੀ ਹੈ। ਮੈਚ ਵਿੱਚ ਜੇਤੂ ਗੋਲ ਕਰਨਾ ਟੀਮ ਲਈ ਬਹੁਤ ਯਾਦਗਾਰੀ ਰਿਹਾ। ਅਸੀਂ ਬਿਹਤਰ ਨਹੀਂ ਖੇਡ ਸਕੇ। ਪਰ ਖੇਡਾਂ ਵਿੱਚ ਅਜਿਹਾ ਹੁੰਦਾ ਹੈ।
ਇਹ ਜਿੱਤ ਮੇਰੇ ਲਈ ਬਹੁਤ ਯਾਦਗਾਰ ਹੋਵੇਗੀ। ਮੌਜੂਦਾ ਸਮੇਂ 'ਚ ਫੁੱਟਬਾਲ 'ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਦੇ ਮਾਮਲੇ 'ਚ ਕੁਵੈਤ ਦਾ ਬਦਰ ਅਲ-ਮੁਤਾਵਾ ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਇਸ ਸੂਚੀ 'ਚ ਲਿਓਨ ਮੇਸੀ 175 ਮੈਚਾਂ ਨਾਲ 11ਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ: ਜੋ ਰੂਟ ਨੇ ਲਾਬੂਸ਼ੇਨ ਤੋਂ ਖੋਹਿਆ ਨੰਬਰ 1 ਦਾ ਤਾਜ, ਟੈਸਟ ਬੱਲੇਬਾਜ਼ੀ ਰੈਂਕਿੰਗ 'ਚ ਹੋਏ ਵੱਡੇ ਬਦਲਾਅ