Euro 2024: 12 ਸਾਲ ਬਾਅਦ ਸਪੇਨ ਯੂਰੋ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਹੈ। ਮੰਗਲਵਾਰ ਨੂੰ ਜਰਮਨੀ ਦੇ ਬਰਲਿਨ ਦੇ ਏਲੀਆਂਜ਼ ਏਰੀਨਾ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ 'ਚ ਜਰਮਨੀ ਨੇ ਫਰਾਂਸ ਨੂੰ 2-1 ਨਾਲ ਹਰਾ ਦਿੱਤਾ। ਹੁਣ ਫਾਈਨਲ 'ਚ ਇਸ ਦਾ ਸਾਹਮਣਾ ਐਤਵਾਰ ਨੂੰ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ 'ਚ ਜੇਤੂ ਟੀਮ ਨਾਲ ਹੋਵੇਗਾ। ਸਪੇਨ ਇਸ ਤੋਂ ਪਹਿਲਾਂ 2012 ਵਿੱਚ ਇਟਲੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।
ਸਪੇਨ ਦੀ ਜਿੱਤ ਦੇ ਹੀਰੋ 16 ਸਾਲਾ ਲੇਮਾਈਨ ਯਾਮਲ ਅਤੇ ਡੇਨੀ ਓਲਮੋ ਸਨ। ਦੋਵਾਂ ਨੇ ਟੀਮ ਲਈ 1-1 ਗੋਲ ਕੀਤੇ। ਫਰਾਂਸ ਨੇ ਮੈਚ ਦੇ ਪਹਿਲੇ 10 ਮਿੰਟਾਂ 'ਚ ਹੀ ਗੋਲ ਕਰਕੇ ਲੀਡ ਹਾਸਲ ਕਰ ਲਈ ਸੀ ਪਰ 15 ਮਿੰਟਾਂ ਬਾਅਦ ਹੀ ਸਪੇਨ ਨੇ ਪਹਿਲਾ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ 4 ਮਿੰਟ ਬਾਅਦ ਇਕ ਗੋਲ ਕਰਕੇ ਅੱਗੇ ਨਿਕਲ ਗਈ। ਮੈਚ ਦੇ ਪਹਿਲੇ ਅੱਧ ਵਿੱਚ ਹੀ ਦੋਵੇਂ ਟੀਮਾਂ ਵੱਲੋਂ ਤਿੰਨ ਗੋਲ ਕੀਤੇ ਗਏ। ਮੈਚ ਦੇ 7ਵੇਂ ਮਿੰਟ 'ਚ ਫਰਾਂਸ ਦੇ ਕਪਤਾਨ ਕੀਲੀਅਨ ਐਮਬਾਪੇ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਗੋਲ ਪੋਸਟ 'ਤੇ ਪਹੁੰਚਦਾ, ਜੀਸਸ ਨਾਵਾਸ ਨੇ ਉਸ ਤੋਂ ਗੇਂਦ ਖੋਹ ਲਈ।
ਉੱਥੇ ਹੀ ਸਿਰਫ਼ ਦੋ ਮਿੰਟ ਬਾਅਦ ਐਮਬਾਪੇ ਕੋਲ ਗੇਂਦ ਸੀ, ਉਨ੍ਹਾਂ ਨੇ ਬਿਨਾਂ ਦੇਰ ਕੀਤਿਆਂ ਆਪਣੇ ਸਾਥੀ ਨੂੰ ਪਾਸ ਕੀਤਾ ਅਤੇ ਕੋਲੋ ਮੁਆਨੀ ਨੇ ਬਿਨਾਂ ਕਿਸੇ ਗਲਤੀ ਤੋਂ ਗੇਂਦ ਨੂੰ ਹੈਡਰ ਮਾਰ ਕੇ ਗੋਲ ਪੋਸਟ ਵਿੱਚ ਜਾ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਫਰਾਂਸ ਦੀ ਟੀਮ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਜ਼ਿਆਦਾ ਦੇਰ ਤੱਕ ਖੁਸ਼ੀ ਨਹੀਂ ਮਨਾ ਸਕੇ ਕਿਉਂਕਿ ਸਿਰਫ 15 ਮਿੰਟ ਬਾਅਦ ਸਪੇਨ ਨੇ ਸਕੋਰ ਬਰਾਬਰ ਕਰ ਦਿੱਤਾ। ਮੈਚ ਦੇ 21ਵੇਂ ਮਿੰਟ ਵਿੱਚ 16 ਸਾਲਾ ਲੇਮਾਈਨ ਯਾਮਲ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਠੀਕ 4 ਮਿੰਟ ਬਾਅਦ ਯਾਨੀ 25ਵੇਂ ਮਿੰਟ 'ਚ ਡੇਨੀ ਓਲਮੋ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਪਹਿਲੇ ਹਾਫ ਵਿੱਚ 2-1 ਨਾਲ ਅੱਗੇ ਚੱਲ ਰਹੀ ਸਪੇਨ ਦੇ ਖਿਡਾਰੀਆਂ ਦਾ ਮਨੋਬਲ ਦੂਜੇ ਹਾਫ ਵਿੱਚ ਵੀ ਬਰਕਰਾਰ ਰਿਹਾ। ਸਪੈਨਿਸ਼ ਟੀਮ ਫਰਾਂਸੀਸੀ ਡਿਫੈਂਸ 'ਤੇ ਹਾਵੀ ਰਹੀ।
ਹਾਲਾਂਕਿ ਮੈਚ ਦੇ 60ਵੇਂ ਮਿੰਟ 'ਚ ਫਰਾਂਸ ਦੇ ਓਸਮਾਨ ਡੇਮਬੇਲੇ ਨੇ ਕਰਾਸ ਸ਼ਾਟ ਨਾਲ ਸਕੋਰ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨੂੰ ਸਪੇਨ ਦੇ ਗੋਲਕੀਪਰ ਉਨਾਈ ਸਾਈਮਨ ਨੇ ਨਾਕਾਮ ਕਰ ਦਿੱਤਾ। ਸਪੇਨ ਦੀ ਬੜ੍ਹਤ ਅੰਤ ਤੱਕ ਬਰਕਰਾਰ ਰਹੀ ਅਤੇ ਟੀਮ ਨੇ ਇਹ ਮੈਚ 2-1 ਨਾਲ ਜਿੱਤ ਲਿਆ।