Cristiano Ronaldo Expensive Watch Collection: ਦੁਨੀਆ ਦੇ ਸਰਵੋਤਮ ਫੁਟਬਾਲਰਾਂ ਦੀ ਸੂਚੀ 'ਚ ਸ਼ਾਮਲ ਕ੍ਰਿਸਟੀਆਨੋ ਰੋਨਾਲਡੋ ਆਪਣੇ ਪ੍ਰਦਰਸ਼ਨ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਹ ਪੁਰਤਗਾਲੀ ਖਿਡਾਰੀ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਚੋਟੀ ਦੇ ਤਿੰਨ ਖਿਡਾਰੀਆਂ ਵਿੱਚ ਸ਼ਾਮਲ ਹੈ। ਰੋਨਾਲਡੋ ਨੂੰ ਮਹਿੰਗੀਆਂ ਕਾਰਾਂ ਦੇ ਨਾਲ-ਨਾਲ ਮਹਿੰਗੀਆਂ ਘੜੀਆਂ ਦਾ ਵੀ ਬਹੁਤ ਸ਼ੌਕ ਹੈ।


ਇਹ ਵੀ ਪੜ੍ਹੋ: ਗੇਂਦ ਲੱਗਦੇ ਹੀ ਜ਼ਮੀਨ 'ਤੇ ਡਿੱਗਿਆ ਖਿਡਾਰੀ, ਮੰੂਹ 'ਚੋਂ ਨਿਕਲਣ ਲੱਗਾ ਖੂਬ, ਘਟਨਾ ਕੈਮਰੇ 'ਚ ਹੋਈ ਕੈਦ, ਵੀਡੀਓ ਵਾਇਰਲ


ਉਸ ਨੂੰ ਮੈਦਾਨ 'ਤੇ ਅਕਸਰ ਕੋਈ ਨਾ ਕੋਈ ਘੜੀ ਪਹਿਨਦੇ ਦੇਖਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਰੋਨਾਲਡੋ ਦੀਆਂ ਘੜੀਆਂ ਲੱਖਾਂ ਵਿੱਚ ਹਨ। ਰਿਪੋਰਟਾਂ ਦੀ ਮੰਨੀਏ ਤਾਂ ਆਪਣੀ ਇਕ ਘੜੀ ਦੀ ਕੀਮਤ 'ਤੇ ਇਕ ਆਮ ਆਦਮੀ ਚੰਡੀਗੜ੍ਹ 'ਚ ਦੋ ਸ਼ਾਨਦਾਰ ਕੋਠੀਆਂ ਖਰੀਦ ਸਕਦਾ ਹੈ ਤੇ ਨਾਲ ਹੀ ਮਹਿੰਗੀ ਕਾਰਾਂ ਵੀ ਖਰੀਦ ਸਕਦਾ ਹੈ।















ਰੋਨਾਲਡੋ ਕੋਲ ਗਿਰਾਰਡ ਪੇਰੇਗੌਕਸ ਕੰਪਨੀ ਦੀ ਘੜੀ ਹੈ। ਖਬਰਾਂ ਮੁਤਾਬਕ ਇਸ ਘੜੀ ਦੀ ਕੀਮਤ ਕਰੀਬ 16 ਕਰੋੜ ਰੁਪਏ ਹੈ। ਇਹ ਕੰਪਨੀ ਬਹੁਤ ਮਹਿੰਗੀਆਂ ਘੜੀਆਂ ਲਈ ਜਾਣੀ ਜਾਂਦੀ ਹੈ। ਰੋਨਾਲਡੋ ਕੋਲ ਫ੍ਰੈਂਕ ਮੂਲਰ ਸਿਨਟਰੀ ਕਰਵੈਕਸ ਟੂਰਬਿਲਨ ਦੀ ਘੜੀ ਵੀ ਹੈ। ਇਸ ਦੀ ਕੀਮਤ ਕਰੀਬ 12 ਕਰੋੜ ਰੁਪਏ ਹੈ।




ਜੈਕਬ ਐਂਡ ਕੋ ਬ੍ਰਾਂਡ ਨੇ ਰੋਨਾਲਡੋ ਲਈ ਖਾਸ ਘੜੀ ਡਿਜ਼ਾਈਨ ਕੀਤੀ ਸੀ। ਇਸ ਘੜੀ ਦੀ ਕੀਮਤ ਵੀ ਲੱਖਾਂ ਰੁਪਏ ਹੈ। ਬ੍ਰਾਂਡ ਨੇ ਰੋਨਾਲਡੋ ਨਾਲ ਇਸ ਘੜੀ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।


ਤੁਹਾਨੂੰ ਦੱਸ ਦੇਈਏ ਕਿ ਰੋਨਾਲਡੋ ਅਰਬਾਂ ਦੀ ਜਾਇਦਾਦ ਦੇ ਮਾਲਕ ਹਨ। ਉਸ ਕੋਲ ਕਈ ਮਹਿੰਗੀਆਂ ਕਾਰਾਂ ਹਨ। ਰੋਨਾਲਡੋ ਦੀ ਦੁਨੀਆ ਭਰ 'ਚ ਫੈਨ ਫਾਲੋਇੰਗ ਹੈ। ਇੰਸਟਾਗ੍ਰਾਮ 'ਤੇ ਉਸ ਨੂੰ 620 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। 


ਕੋਹਲੀ ਦੇ ਪਿਤਾ ਬਣਨ ਵਾਲੀ ਗੱਲ ਝੂਠ, AB ਡੀਵੀਲੀਅਰਜ਼ ਦਾ ਵਿਰਾਟ ਦੀ ਨਿੱਜੀ ਜਾਣਕਾਰੀ ਲੀਕ ਕਰਨ 'ਤੇ ਵੱਡਾ ਖੁਲਾਸਾ