IND vs KUW, SAFF Championship Final : ਭਾਰਤ ਨੇ SAFF ਚੈਂਪੀਅਨਸ਼ਿਪ ਫਾਈਨਲ ਵਿੱਚ ਕੁਵੈਤ ਨੂੰ ਹਰਾ ਦਿਤਾ ਹੈ। ਇਸ ਮੈਚ ਵਿੱਚ ਸੁਨੀਲ ਛੇਤਰੀ ਦੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ ਹਰਾਇਆ। ਦਰਅਸਲ, ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 1-1 ਨਾਲ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਮੈਚ ਵਾਧੂ ਸਮੇਂ 'ਚ ਚਲਾ ਗਿਆ ਪਰ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਦੇ ਖਿਡਾਰੀ ਗੋਲ ਨਹੀਂ ਕਰ ਸਕੇ। ਫਿਰ ਮੈਚ ਪੈਨਲਟੀ ਸ਼ੂਟਆਊਟ ਵਿੱਚ ਚਲਾ ਗਿਆ। ਹਾਲਾਂਕਿ ਭਾਰਤ ਨੇ 9ਵੀਂ ਵਾਰ ਸੈਫ ਚੈਂਪੀਅਨਸ਼ਿਪ ਜਿੱਤੀ ਹੈ।

 

 ਕੁਵੈਤ ਦੇ ਖਿਡਾਰੀ ਅਲਕਾਲਦੀ ਨੇ ਕੀਤਾ ਫਾਈਨਲ ਦਾ ਪਹਿਲਾ ਗੋਲ 

ਇਸ ਮੈਚ ਦਾ ਪਹਿਲਾ ਗੋਲ ਕੁਵੈਤ ਦੇ ਖਿਡਾਰੀ ਅਲਕਾਲਦੀ ਨੇ ਕੀਤਾ। ਇਸ ਤਰ੍ਹਾਂ ਕੁਵੈਤ ਨੇ ਮੈਚ ਦੇ 16ਵੇਂ ਮਿੰਟ ਵਿੱਚ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਟੀਮ ਨੂੰ 17ਵੇਂ ਮਿੰਟ 'ਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਖੁੰਝ ਗਈ। ਹਾਲਾਂਕਿ ਭਾਰਤ ਲਈ ਕਪਤਾਨ ਸੁਨੀਲ ਛੇਤਰੀ ਨੇ 39ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ ਨੇ ਬਰਾਬਰੀ ਕਰ ਲਈ। ਇਸ ਤੋਂ ਬਾਅਦ ਖੇਡ 1-1 ਦੀ ਬਰਾਬਰੀ 'ਤੇ ਆ ਗਈ।

 





 ਪੈਨਲਟੀ ਸ਼ੂਟਆਊਟ ਨਾਲ ਹੋਇਆ ਮੈਚ ਦਾ ਫੈਸਲਾ 

ਭਾਰਤ ਅਤੇ ਕੁਵੈਤ ਵਿਚਾਲੇ ਫਾਈਨਲ ਮੈਚ ਨਿਰਧਾਰਿਤ ਸਮੇਂ ਤੱਕ 1-1 ਨਾਲ ਬਰਾਬਰ ਰਿਹਾ। ਜਿਸ ਤੋਂ ਬਾਅਦ ਮੈਚ ਵਾਧੂ ਸਮੇਂ ਵਿੱਚ ਚਲਾ ਗਿਆ ਪਰ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਦੇ ਖਿਡਾਰੀ ਗੋਲ ਕਰਨ ਵਿੱਚ ਨਾਕਾਮ ਰਹੇ। ਜਿਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤੀ ਟੀਮ ਨੇ ਪੈਨਲਟੀ ਸ਼ੂਟਆਊਟ ਵਿੱਚ ਕੁਵੈਤ ਨੂੰ 5-4 ਨਾਲ ਹਰਾਇਆ। ਇਸ ਤਰ੍ਹਾਂ ਸੁਨੀਲ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਰਿਕਾਰਡ 9ਵੀਂ ਵਾਰ ਸੈਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ।

 

ਇਨ੍ਹਾਂ ਖਿਡਾਰੀਆਂ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ


ਪੈਨਲਟੀ ਸ਼ੂਟਆਊਟ 'ਚ ਭਾਰਤ ਲਈ ਮਹੇਸ਼ ਸਿੰਘ, ਸੁਭਾਸ਼ੀਸ਼ ਬੋਸ, ਲੱਲੀਅਨਜ਼ੁਆਲਾ ਚਾਂਗਟੇ, ਸੰਦੇਸ਼ ਝਿੰਗਨ ਅਤੇ ਸੁਨੀਲ ਛੇਤਰੀ ਨੇ ਗੋਲ ਕੀਤੇ। ਹਾਲਾਂਕਿ ਉਦੰਤ ਸਿੰਘ ਪੈਨਲਟੀ ਸ਼ੂਟਆਊਟ 'ਤੇ ਗੋਲ ਕਰਨ 'ਚ ਨਾਕਾਮ ਰਿਹਾ। ਇਸ ਦੇ ਨਾਲ ਹੀ ਕੁਵੈਤ ਲਈ ਸ਼ਬੀਬ, ਅਬਦੁਲ ਅਜ਼ੀਜ਼, ਅਹਿਮਦ ਅਤੇ ਫਵਾਜ਼ ਨੇ ਗੋਲ ਕੀਤੇ। ਜਦਕਿ ਪੈਨਲਟੀ ਸ਼ੂਟਆਊਟ 'ਚ ਕੁਵੈਤ ਲਈ ਮੁਹੰਮਦ ਅਬਦੁੱਲਾ ਅਤੇ ਖਾਲਿਦ ਗੋਲ ਨਹੀਂ ਕਰ ਸਕੇ।