ਰਜਨੀਸ਼ ਕੌਰ ਦੀ ਰਿਪੋਰਟ 


Qatar FIFA World Cup 2022: ਪੁਰਤਗਾਲ ਦੇ ਕੋਚ ਫਰਨਾਂਡੋ ਸੈਂਟੋਸ ਨੇ ਕਤਰ ਵਿੱਚ 2022 ਫੀਫਾ ਵਿਸ਼ਵ ਕੱਪ (FIFA World Cup 2022) ਲਈ 26 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਦੋ ਤਜਰਬੇਕਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਅਤੇ ਪੇਪੇ ਟੀਮ ਦੀ ਅਗਵਾਈ ਕਰਦੇ ਰਹਿਣਗੇ। 2006 ਤੋਂ ਟੂਰਨਾਮੈਂਟ ਦੇ ਹਰ ਸੀਜ਼ਨ 'ਚ ਰਾਸ਼ਟਰੀ ਟੀਮ ਲਈ ਖੇਡਣ ਵਾਲੇ ਰੋਨਾਲਡੋ ਆਪਣੇ ਪੰਜਵੇਂ ਵਿਸ਼ਵ ਕੱਪ 'ਚ ਹਿੱਸਾ ਲੈਣਗੇ।


ਦੋ ਨਵੇਂ ਨੌਜਵਾਨ ਖਿਡਾਰੀ ਕਰ ਰਹੇ ਵਿਸ਼ਵ ਕੱਪ 'ਚ ਡੈਬਿਊ


ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਬੇਨਫਿਕਾ ਦੇ ਦੋ ਨੌਜਵਾਨ ਖਿਡਾਰੀ ਐਂਟੋਨੀਓ ਸਿਲਵਾ ਅਤੇ ਗੋਂਕਾਲੋ ਰਾਮੋਸ ਆਪਣਾ ਵਿਸ਼ਵ ਕੱਪ ਡੈਬਿਊ ਕਰ ਰਹੇ ਹਨ। ਆਰਬੀ ਲੀਪਜ਼ਿਗ ਦੇ ਸਟ੍ਰਾਈਕਰ ਆਂਦਰੇ ਸਿਲਵਾ ਜ਼ਖਮੀ ਲਿਵਰਪੂਲ ਸਟਾਰ ਡਿਓਗੋ ਜੋਟਾ ਦੀ ਜਗ੍ਹਾ ਲੈਣਗੇ।


ਸੈਂਟੋਸ ਨੇ ਕਹੀ ਇਹ ਵੱਡੀ ਗੱਲ


ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਮਾਨਚੈਸਟਰ ਸਿਟੀ, ਮਾਨਚੈਸਟਰ ਯੂਨਾਈਟਿਡ ਅਤੇ ਵੁਲਵਜ਼, ਪੁਰਤਗਾਲੀ ਪ੍ਰੀਮੀਅਰ ਲੀਗ ਵਿੱਚ ਬੇਨਫਿਕਾ ਅਤੇ ਪੋਰਟੇ ਅਤੇ ਫ੍ਰੈਂਚ ਲੀਗ 1 ਦੇ ਦਿੱਗਜ ਪੈਰਿਸ ਸੇਂਟ-ਜਰਮੇਨ ਨੇ ਟੀਮ ਵਿੱਚ ਤਿੰਨ ਖਿਡਾਰੀਆਂ ਦਾ ਯੋਗਦਾਨ ਪਾਇਆ ਹੈ। ਸੈਂਟੋਸ ਨੇ ਕਿਹਾ, 'ਮੈਂ ਜਿੰਨੇ ਵੀ ਖਿਡਾਰੀਆਂ ਨੂੰ ਬੁਲਾਇਆ ਹੈ, ਉਨ੍ਹਾਂ ਨੂੰ ਜਿੱਤਣ ਅਤੇ ਪੁਰਤਗਾਲ ਨੂੰ ਵਿਸ਼ਵ ਚੈਂਪੀਅਨ ਬਣਾਉਣ ਦੀ ਲਤ ਹੈ।'


ਪੁਰਤਗਾਲ 17 ਨਵੰਬਰ ਨੂੰ ਲਿਸਬਨ ਵਿੱਚ ਨਾਈਜੀਰੀਆ ਖ਼ਿਲਾਫ਼ ਅਭਿਆਸ ਮੈਚ ਖੇਡੇਗਾ। ਪੁਰਤਗਾਲ 24 ਨਵੰਬਰ ਨੂੰ ਘਾਨਾ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।


ਪੁਰਤਗਾਲ ਦੀ ਟੀਮ ਇਸ ਪ੍ਰਕਾਰ ਹੈ:


ਗੋਲਕੀਪਰ: ਡਿਓਗੋ ਕੋਸਟਾ (ਪੋਤਰੇ), ਰੂਈ ਪੈਟ੍ਰੀਸਿਓ (ਰੋਮਾ/ਇਟਲੀ), ਜੋਸ ਸਾ (ਵੁਲਵਰਹੈਂਪਟਨ/ਇੰਗਲੈਂਡ)।


ਡਿਫੈਂਡਰ: ਡਿਓਗੋ ਡਾਲੋਟ (ਮੈਨਚੈਸਟਰ ਯੂਨਾਈਟਿਡ/ਇੰਗਲੈਂਡ), ਜੋਆਓ ਕੈਂਸਲੋ (ਮੈਨਚੈਸਟਰ ਸਿਟੀ/ਇੰਗਲੈਂਡ), ਡੈਨੀਲੋ ਪਰੇਰਾ (ਪੈਰਿਸ ਸੇਂਟ-ਜਰਮੇਨ/ਫਰਾਂਸ), ਪੇਪੇ (ਪੋਤਰੇ), ਰੂਬੇਨ ਡਾਇਸ (ਮੈਨਚੈਸਟਰ ਸਿਟੀ/ਇੰਗਲੈਂਡ), ਐਂਟੋਨੀਓ ਸਿਲਵਾ (ਬੈਨਫੀਕਾ) , ਨੂਨੋ ਮੇਂਡੇਸ (ਪੈਰਿਸ ਸੇਂਟ-ਜਰਮੇਨ/ਫਰਾਂਸ), ਰਾਫੇਲ ਗੁਆਰੇਰੋ (ਬੋਰੂਸੀਆ ਡਾਰਟਮੰਡ/ਜਰਮਨੀ)।


ਮਿਡਫੀਲਡਰ: ਰੂਬੇਨ ਨੇਵੇਸ (ਵੁਲਵਰਹੈਂਪਟਨ/ਇੰਗਲੈਂਡ), ਜੋਆਓ ਪਾਲਿਨਹਾ (ਫੁਲਹੈਮ/ਇੰਗਲੈਂਡ), ਵਿਲੀਅਮ ਕਾਰਵਾਲਹੋ (ਰੀਅਲ ਬੇਟਿਸ/ਸਪੇਨ), ਬਰੂਨੋ ਫਰਨਾਂਡਿਸ (ਮੈਨਚੈਸਟਰ ਯੂਨਾਈਟਿਡ/ਇੰਗਲੈਂਡ), ਵਿਤਿਨਹਾ (ਪੈਰਿਸ ਸੇਂਟ-ਜਰਮੇਨ/ਫਰਾਂਸ), ਓਟਾਵੀਓ (ਪੋਟਰੇ) , ਜੋਆਓ ਮਾਰੀਓ (ਬੈਨਫਿਕਾ), ਮੈਥਿਆਸ ਨੂਨੇਸ (ਵੁਲਵਰਹੈਂਪਟਨ/ਇੰਗਲੈਂਡ), ਬਰਨਾਰਡੋ ਸਿਲਵਾ (ਮੈਨਚੈਸਟਰ ਸਿਟੀ/ਇੰਗਲੈਂਡ)।


ਫਾਰਵਰਡ: ਰਾਫੇਲ ਲਿਓ (ਏਸੀ ਮਿਲਾਨ/ਇਟਲੀ), ਜੋਆਓ ਫੇਲਿਕਸ (ਐਟਲੇਟਿਕੋ ਮੈਡ੍ਰਿਡ/ਸਪੇਨ), ਰਿਕਾਰਡੋ ਹੋਰਟਾ (ਬ੍ਰਾਗਾ), ਗੋਂਕਾਲੋ ਰਾਮੋਸ (ਬੈਨਫੀਕਾ), ਕ੍ਰਿਸਟੀਆਨੋ ਰੋਨਾਲਡੋ (ਮੈਨਚੈਸਟਰ ਯੂਨਾਈਟਿਡ/ਇੰਗਲੈਂਡ), ਆਂਦਰੇ ਸਿਲਵਾ (ਆਰਬੀ ਲੀਪਜ਼ਿਗ/ਜਰਮਨੀ)।


ਰੋਨਾਲਡੋ ਨੇ ਕਲੱਬ ਫੁੱਟਬਾਲ 'ਚ 700ਵਾਂ ਕੀਤਾ ਗੋਲ


ਦੂਜੇ ਪਾਸੇ ਕ੍ਰਿਸਟੀਆਨੋ ਰੋਨਾਲਡੋ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਦੇ ਇਸ ਸੀਜ਼ਨ 'ਚ ਕੁਝ ਹੀ ਦਿਨਾਂ 'ਚ ਆਪਣਾ ਪਹਿਲਾ ਗੋਲ ਕੀਤਾ, ਜੋ ਕਲੱਬ ਫੁੱਟਬਾਲ 'ਚ ਉਹਨਾਂ ਦਾ 700ਵਾਂ ਗੋਲ ਹੈ। ਪੁਰਤਗਾਲ ਦੇ ਇਸ ਸਟਾਰ ਸਟ੍ਰਾਈਕਰ ਦੇ ਗੋਲ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਐਵਰਟਨ ਨੂੰ 2-1 ਨਾਲ ਹਰਾਇਆ। ਰੋਨਾਲਡੋ ਨੇ ਖੇਡ ਦੇ 29ਵੇਂ ਮਿੰਟ 'ਚ ਜ਼ਖਮੀ ਐਂਥਨੀ ਮਾਰਸ਼ਲ ਦੇ ਬਦਲ ਵਜੋਂ ਮੈਦਾਨ 'ਤੇ ਉਤਾਰਿਆ ਅਤੇ 15 ਮਿੰਟ ਬਾਅਦ ਗੋਲ ਕਰ ਦਿੱਤਾ।


ਮਾਨਚੈਸਟਰ ਯੂਨਾਈਟਿਡ ਲਈ ਇਹ ਉਹਨਾਂ ਦਾ 144ਵਾਂ ਗੋਲ ਸੀ। ਉਸ ਨੇ ਰੀਅਲ ਮੈਡਰਿਡ ਲਈ 450 ਗੋਲ ਕੀਤੇ ਹਨ, ਜਦੋਂ ਕਿ ਉਸ ਨੇ ਜੁਵੇਂਟਸ ਲਈ ਖੇਡਦੇ ਹੋਏ 101 ਗੋਲ ਕੀਤੇ ਹਨ। ਰੋਨਾਲਡੋ ਨੇ ਸਪੋਰਟਿੰਗ ਲਈ ਪੰਜ ਗੋਲ ਵੀ ਕੀਤੇ ਹਨ।