ਪੜਚੋਲ ਕਰੋ
Advertisement
ਹੁਣ ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾਏ, ਗਾਂਗੁਲੀ ਦਾ ਤਿੱਖਾ ਵਾਰ, ਹਰਭਜਨ ਵੀ ਡਟੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੂੰ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਭੇਜੇ ਗਏ ਨੋਟਿਸ ‘ਤੇ ਵਿਵਾਦ ਹੋਰ ਵਧ ਗਿਆ ਹੈ। ਇਸ ਨੋਟਿਸ ਨੂੰ ਲੈ ਕੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਬੀਸੀਸੀਆਈ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਝਾੜਿਆ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਸਾਬਕਾ ਕਪਤਾਨ ਰਾਹੁਲ ਦ੍ਰਵਿੜ ਨੂੰ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਭੇਜੇ ਗਏ ਨੋਟਿਸ ‘ਤੇ ਵਿਵਾਦ ਹੋਰ ਵਧ ਗਿਆ ਹੈ। ਇਸ ਨੋਟਿਸ ਨੂੰ ਲੈ ਕੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਬੀਸੀਸੀਆਈ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਝਾੜਿਆ ਹੈ। ਸੌਰਭ ਗਾਂਗੁਲੀ ਨੂੰ ਇਸ ਮਾਮਲੇ ‘ਚ ਹਰਭਜਨ ਸਿੰਘ ਦਾ ਸਾਥ ਵੀ ਮਿਲਿਆ ਹੈ। ਗਾਂਗੁਲੀ ਨੇ ਕਿਹਾ ਕਿ ਹੁਣ ਭਾਰਤੀ ਕ੍ਰਿਕਟ ਨੂੰ ਰੱਬ ਹੀ ਬਚਾ ਸਕਦਾ ਹੈ।
ਇਸ ਬਾਰੇ ਗਾਂਗੁਲੀ ਨੇ ਟਵੀਟ ਕਰ ਕਿਹਾ, “ਹਿੱਤਾਂ ਦਾ ਟਕਰਾਅ ਭਾਰਤੀ ਕ੍ਰਿਕਟ ‘ਚ ਇੱਕ ਨਵਾਂ ਟ੍ਰੈਂਡ ਹੋ ਗਿਆ ਹੈ। ਇਹ ਨਿਊਜ਼ ‘ਚ ਬਣੇ ਰਹਿਣ ਦਾ ਸਭ ਤੋਂ ਚੰਗਾ ਤਰੀਕਾ ਹੈ। ਹੁਣ ਰੱਬ ਹੀ ਭਾਰਤੀ ਕ੍ਰਿਕਟ ਨੂੰ ਬਚਾਵੇ।”
ਹਰਭਜਨ ਨੇ ਇਸ ਟਵੀਟ ਦੇ ਹਵਾਲੇ ਤੋਂ ਕਿਹਾ, “ਪਤਾ ਨਹੀਂ ਹੈ ਕਿ ਬੀਸੀਸੀਆਈ ਕਿਹੜੇ ਪਾਸੇ ਜਾ ਰਹੀ ਹੈ। ਭਾਰਤੀ ਕ੍ਰਿਕਟ ਲਈ ਦ੍ਰਵਿੜ ਤੋਂ ਬਿਹਤਰ ਇਨਸਾਨ ਨਹੀਂ ਮਿਲ ਸਕਦਾ। ਅਜਿਹੇ ਨੋਟਿਸ ਭੇਜ ਕੇ ਸੀਨੀਅਰ ਖਿਡਾਰੀਆਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ।”New fashion in indian cricket .....conflict of interest ....Best way to remain in news ...god help indian cricket ......Dravid Gets Conflict of Interest Notice from BCCI Ethics Officer https://t.co/3cD6hc6vsv.
— Sourav Ganguly (@SGanguly99) August 6, 2019
ਦੱਸ ਦਈਏ ਕਿ ਭਾਰਤ ਦੇ ਸਾਬਕਾ ਕਪਤਾਨ ਰਾਹੁਲ ਨੂੰ ਬੀਸੀਸੀਆਈ ਦੇ ਐਥਿਕਸ ਅਧਿਕਾਰੀ ਡੀਕੇ ਜੈਨ ਨੇ ਨੋਟਿਸ ਭੇਜ ਹਿੱਤਾਂ ਦੇ ਟਕਰਾਅ ਦੇ ਮੁੱਦੇ ‘ਤੇ ਸਫਾਈ ਮੰਗੀ ਹੈ।Really ?? Don’t know where it’s heading to.. u can’t get better person thn him for indian cricket. Sending notice to these legends is like insulting them.. cricket need their services for betterment.. yes god save indian cricket ???? https://t.co/lioRClBl4l
— Harbhajan Turbanator (@harbhajan_singh) August 6, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
Advertisement