ਪੜਚੋਲ ਕਰੋ

ਕੈਪਟਨ ਸਾਹਬ ਜ਼ਰਾ ਇੱਧਰ ਵੀ ਦਿਉ ਧਿਆਨ..ਕੌਮੀ ਖਿਡਾਰਨ ਦੇ ਘਰ ਦੀ ਛੱਤ ਡਿੱਗੀ ਨੂੰ ਹੋਇਆ ਸਾਲ 

ਖਿਡਾਰੀ ਨਵਦੀਪ ਕੌਰ ਨੇ ਦੱਸਿਆ ਕਿ ਖੇਲੋ ਇੰਡੀਆ ਵਿੱਚ 2019 ਵਿੱਚ ਉਸਦਾ ਗੋਲਡ ਮੈਡਲ ਸੀ ਅਤੇ 2020 ਵਿਚ ਸਿਲਵਰ ਮੈਡਲ ਸੀ।

ਗੁਰਦਾਸਪੁਰ: ਇਕ ਪਾਸੇ ਜਿੱਥੇ ਟੋਕੀਓ ੳਲੰਪਿਕ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੂਬਾ ਸਰਕਾਰਾਂ ਅਤੇ ਸੈਂਟਰ ਸਰਕਾਰ ਵੱਲੋਂ ਵੱਡੇ ਇਨਾਮਾਂ ਨਾਲ ਨਵਾਜ਼ਿਆ ਜਾ ਰਿਹਾ ਹੈ। ਓਥੇ ਹੀ ਦੂਜੇ ਪਾਸੇ ਦੇਸ਼ ਦੇ ਲਈ ਤਿਆਰ ਹੋ ਰਹੀ ਖਿਡਾਰੀਆਂ ਦੀ ਪਨੀਰੀ ਵਾਜਿਬ ਸਹੂਲਤਾਂ ਲਈ ਵੀ ਤਰਸਦੀ ਨਜ਼ਰ ਆ ਰਹੀ ਹੈ।

ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪ ਗੜ੍ਹ ਦਾ ਜਿੱਥੋਂ ਦੀ ਰਹਿਣ ਵਾਲੀ ਨੈਸ਼ਨਲ ਖਿਡਾਰੀ ਨਵਦੀਪ ਕੌਰ ਜੋ ਕਿ ਅੰਡਰ 17 ਵਿਚ ਖੇਲੋ ਇੰਡੀਆ ਖੇਡਾਂ ਵਿਚ ਵੇਟ ਲਿਫਟਿੰਗ ਵਿੱਚ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ ਅਤੇ ਹੋਰ ਵੀ ਕਈ ਮੱਲਾਂ ਮਾਰ ਚੁਕੀ ਹੈ ਪਰ ਆਪਣੇ ਘਰ ਵਿਚ ਬਿਨਾਂ ਛੱਤ ਤੋਂ ਰਹਿਣ ਨੂੰ ਮਜਬੂਰ ਹੈ।

ਹਲਾਤ ਇਹ ਹਨ ਕਿ ਘਰ ਵਿਚ ਦੋ ਕਮਰੇ ਹਨ ਅਤੇ ਇਕ ਕਮਰੇ ਦੀ ਛੱਤ ਡਿੱਗ ਚੁੱਕੀ ਹੈ। ਇਕ ਹੀ ਕਮਰੇ ਵਿਚ ਪਰਿਵਾਰ ਰਹਿਣ ਨੂੰ ਮਜਬੂਰ ਹੈ ਅਤੇ ਪਿਤਾ ਦਾ ਪੈਰ ਠੀਕ ਨਾ ਹੋਣ ਕਾਰਨ ਘਰ ਦੀ ਕਮਾਈ ਦਾ ਜ਼ਰੀਆ ਵੀ ਰੁਕਿਆ ਹੋਇਆ ਹੈ। 

ਜ਼ਰੂਰਤ ਹੈ ਕਿ ਸਾਡੀਆਂ ਸਰਕਾਰਾਂ ਦੇਸ਼ ਦੇ ਇਨ੍ਹਾਂ ਖਿਡਾਰੀਆਂ ਵੱਲ ਖਾਸ ਧਿਆਨ ਦੇਣ ਤਾਂਕਿ ਇਹ ਪਨੀਰੀ ਚੰਗੇ ਮਾਹੌਲ ਵਿਚ ਵਧ ਫੁੱਲ ਸਕੇ ਅਤੇ ਇਕ ਚੰਗਾ ਦਰੱਖਤ ਬਣਕੇ ਦੇਸ਼ ਦੀ ਝੋਲੀ ਵਿਚ ਮੈਡਲ ਰੂਪੀ ਫਲ ਪੈ ਸਕੇ।

ਖਿਡਾਰੀ ਨਵਦੀਪ ਕੌਰ ਨੇ ਦੱਸਿਆ ਕਿ ਖੇਲੋ ਇੰਡੀਆ ਵਿੱਚ 2019 ਵਿੱਚ ਉਸਦਾ ਗੋਲਡ ਮੈਡਲ ਸੀ ਅਤੇ 2020 ਵਿਚ ਸਿਲਵਰ ਮੈਡਲ ਸੀ। ਉਸ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੋਕ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਲ ਮਿਹਨਤ ਕਰਦੀ ਰਹੀ ਪਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ ਕਿ ਆਪਣੀਆਂ ਕਈ ਖੁਆਇਸ਼ਾਂ ਨੂੰ ਦਬਾਉਣਾ ਪਿਆ।

ਕੋਚ ਬਲਦੇਵ ਸਿੰਘ ਢਿੱਲੋਂ ਅਤੇ ਆਪਣੇ ਮਾਮਾ ਜਗਦੇਵ ਰਾਜ ਦੇ ਉਤਸ਼ਾਹਿਤ ਕਰਨ ਤੋਂ ਬਾਅਦ ਖੇਲੋ ਇੰਡੀਆ ਖੇਡਾਂ ਵਿਚ ਨੈਸ਼ਨਲ 'ਚ ਗੋਲਡ ਲੈ ਕੇ ਆਈ ਹਾਂ ਪਰ ਮੇਰੇ ਘਰ ਦੇ ਹਾਲਾਤ ਹੁਣ ਵੀ ਬਹੁਤ ਖਰਾਬ ਨੇ ਘਰ ਦੀ ਛੱਤ ਡਿਗੀ ਨੂੰ ਇਕ ਸਾਲ ਹੋ ਚੁੱਕਿਆ ਹੈ। ਜਿਸ ਨੂੰ ਬਣਾਉਣ ਲਈ ਸਾਡੇ ਕੋਲ ਪੈਸੇ ਨਹੀਂ ਹਨ।

ਉਨ੍ਹਾਂ ਦੱਸਿਆ ਮੇਰੇ ਪਿਤਾ ਜੀ ਦਾ ਇਕ ਪੈਰ ਖਰਾਬ ਹੈ ਅਤੇ ਉਹ ਕੋਈ ਕੰਮ ਨਹੀ ਕਰ ਸਕਦੇ। ਛੋਟਾ ਭਰਾ ਜੋ ਕਿ ਪੜਦਾ ਹੈ ਅਤੇ ਮਾਤਾ ਆਂਗਨਵਾੜੀ ਵਿਚ ਮਾਮੂਲੀ ਤਨਖਾਹ 'ਤੇ ਕੰਮ ਕਰਦੀ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਨਹੀ ਹੁੰਦਾ। ਘਰ ਵਿਚ ਤੰਗੀ ਜਿਆਦਾ ਹੋਣ ਕਾਰਨ ਮੈਂ ਆਪਣੇ ਨਾਨਕੇ ਕਾਦੀਆਂ ਰਹਿੰਦੀ ਹਾਂ ਅਤੇ ਉਹਨਾਂ ਨੇ ਹੀ ਮੇਰੀ ਮਦਦ ਕੀਤੀ ਹੈ।

ਨਵਦੀਪ ਕੌਰ ਨੇ ਕਿਹਾ ਕਿ ਮੈਨੂੰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਂਦੀ ਹੈ ਤਾਂ ਮੈਂ ਆਪਣੇ ਮਾਤਾ ਪਿਤਾ ਅਤੇ ਭੈਣ ਭਰਾਵਾਂ ਦਾ ਪਾਲਣ ਪੋਸ਼ਨ ਕਰ ਸਕਦੀ ਹਾਂ। ਉਨ੍ਹਾਂ ਕਿਹਾ ਕਿ ਮੇਰੇ ਜਿਹੀਆਂ ਹੋਰ ਵੀ ਕਈ ਖਿਡਾਰਨਾਂ ਹਨ, ਜੋ ਮੁੱਡਲੀ ਸਹਾਇਤਾ ਨਾ ਮਿਲਣ ਕਾਰਨ ਪਿੱਛੇ ਰਹਿ ਜਾਂਦੀਆਂ ਹਨ।

ਨਵਦੀਪ ਕੌਰ ਨੇ ਉਲੰਪਿਕ ਵਿਚ ਜਿੱਤ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਸਰਕਾਰਾਂ ਵੀ ਆਪਣੇ ਖਿਡਾਰੀਆਂ ਦਾ ਧਿਆਨ ਰੱਖਣ।

 

ਟਾਪ ਹੈਡਲਾਈਨ

ODI World Cup: ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ 20 ਖਿਡਾਰੀਆਂ 'ਚੋਂ ਚੁਣੀ ਜਾਵੇਗੀ ODI ਟੀਮ, ਸਿਲੈਕਟ ਹੋਣਗੇ ਸਿਰਫ਼ 15 ਖਿਡਾਰੀ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਨ੍ਹਾਂ 20 ਖਿਡਾਰੀਆਂ 'ਚੋਂ ਚੁਣੀ ਜਾਵੇਗੀ ODI ਟੀਮ, ਸਿਲੈਕਟ ਹੋਣਗੇ ਸਿਰਫ਼ 15 ਖਿਡਾਰੀ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?
ਤੀਜੇ ODI ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 440 ਵੋਲਟ ਦਾ ਲੱਗਿਆ ਵੱਡਾ ਝਟਕਾ, 2 ਗੇਂਦਬਾਜ਼ ਹੋਏ ਬਾਹਰ
ਤੀਜੇ ODI ਤੋਂ ਪਹਿਲਾਂ ਨਿਊਜ਼ੀਲੈਂਡ ਨੂੰ 440 ਵੋਲਟ ਦਾ ਲੱਗਿਆ ਵੱਡਾ ਝਟਕਾ, 2 ਗੇਂਦਬਾਜ਼ ਹੋਏ ਬਾਹਰ
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
Sara Tendulkar Marriage: ਸਾਰਾ ਜਲਦ ਕਰਵਾਏਗੀ ਵਿਆਹ ? ਜਾਣੋ ਕੌਣ ਬਣੇਗਾ ਸਚਿਨ ਤੇਂਦੁਲਕਰ ਦਾ ਜਵਾਈ, ਕ੍ਰਿਕਟਰ ਬੋਲੇ- 'ਦਿਲਚਸਪ ਜੀਵਨ ਸਾਥੀ...'
ਸਾਰਾ ਜਲਦ ਕਰਵਾਏਗੀ ਵਿਆਹ ? ਜਾਣੋ ਕੌਣ ਬਣੇਗਾ ਸਚਿਨ ਤੇਂਦੁਲਕਰ ਦਾ ਜਵਾਈ, ਕ੍ਰਿਕਟਰ ਬੋਲੇ- 'ਦਿਲਚਸਪ ਜੀਵਨ ਸਾਥੀ...'

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Barnala Murder Case : ਭਦੌੜ 'ਚ ਦੀਵਾਲੀ ਦੀ ਰਾਤ ਮਜ਼ਦੂਰ ਦਾ ਕਤਲ, ਪੱਥਰਾਂ ਨਾਲ ਕੁਚਲਿਆ ਚਿਹਰਾ ਤੇ ਸਿਰ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
Stock Market Holiday : ਮੰਗਲਵਾਰ ਨੂੰ ਕਿਉਂ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕੀ ਹੈ ਛੁੱਟੀ ਦਾ ਕਾਰਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
iPhone Update : 20 ਸਾਲ ਬਾਅਦ ਫਿਰ ਬਦਲੇਗਾ iPhone ਦਾ ਡਿਜ਼ਾਈਨ, ਹੁਣ ਹਟ ਸਕਦਾ ਹੈ ਇਹ ਬਟਨ
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ, ਅਗਲੇ 3 ਦਿਨ ਪੈ ਸਕਦੀ ਧੁੰਦ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Gold and Silver Prices : ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਵੱਡੀ ਖ਼ਬਰ, ਜਾਣੋ ਕਿੰਨੀ ਹੋਈ ਕੀਮਤ
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Post Office Scheme:  ਨੌਕਰੀ ਤੇ ਪੈਨਸ਼ਨ ਤੋਂ ਬਿਨਾਂ ਵੀ ਹਰ ਮਹੀਨੇ ਮਿਲਣਗੇ ਪੈਸੇ, ਪੋਸਟ ਆਫਿਸ ਦੀ ਇਸ ਸਕੀਮ 'ਚ ਕਰੋ ਨਿਵੇਸ਼
Embed widget