ਭਾਰਤ ਨੇ 4-1 ਨੇ ਜਿੱਤਿਆ ਮੁਕਾਬਲਾ
Download ABP Live App and Watch All Latest Videos
View In Appਇਸ ਮੈਚ 'ਚ ਮੋਹਾਲੀ ਦੇ ਗੁਰਪ੍ਰੀਤ ਸੰਧੂ ਨੇ ਟੀਮ ਦੀ ਕਪਤਾਨੀ ਕੀਤੀ ਅਤੇ ਬਤੌਰ ਕਪਤਾਨ ਗੁਰਪ੍ਰੀਤ ਦਾ ਪ੍ਰਦਰਸ਼ਨ ਲਾਜਵਾਬ ਰਿਹਾ।
ਅੰਧੇਰੀ ਸਪੋਰਟਸ ਕੰਪਲੈਕਸ 'ਚ ਸ਼ਨੀਵਾਰ ਨੂੰ ਖੇਡੇ ਗਏ ਮੈਚ 'ਚ ਭਾਰਤੀ ਫੁਟਬਾਲ ਟੀਮ ਨੇ ਉਮੀਦਾਂ ਤੋਂ ਵਧ ਕੇ ਪ੍ਰਦਰਸ਼ਨ ਕੀਤਾ ਅਤੇ ਲਗਾਤਾਰ ਅਟੈਕਿੰਗ ਖੇਡ ਵਿਖਾਉਂਦੇ ਹੋਏ ਜਿੱਤ ਦਰਜ ਕੀਤੀ।
ਭਾਰਤੀ ਫੁਟਬਾਲ ਟੀਮ ਨੇ ਪੁਰਟੋ ਰਿਕੋ ਖਿਲਾਫ ਧਮਾਕੇਦਾਰ ਖੇਡ ਵਿਖਾਉਂਦੇ ਹੋਏ ਇੱਕ ਤਰਫਾ ਅੰਦਾਜ਼ 'ਚ ਜਿੱਤ ਦਰਜ ਕੀਤੀ। FIFA ਦੇ ਫਰੈਂਡਲੀ ਮੁਕਾਬਲੇ 'ਚ ਭਾਰਤ ਨੇ ਪੁਰਟੋ ਰਿਕੋ ਨੂੰ 4-1 ਨਾਲ ਹਰਾਇਆ।
ਮਹਿਮਾਨ ਟੀਮ ਨੇ ਸ਼ੁਰੂਆਤੀ ਗੋਲ ਕਰ ਭਾਰਤ ਖਿਲਾਫ 1-0 ਦੀ ਲੀਡ ਹਾਸਿਲ ਕੀਤੀ ਪਰ ਇਸਤੋਂ ਬਾਅਦ ਭਾਰਤੀ ਟੀਮ ਦੇ ਹੌਂਸਲੇ ਸਾਹਮਣੇ ਪੁਰਟੋ ਰਿਕੋ ਦੀ ਟੀਮ ਫਿੱਕੀ ਪੈ ਗਈ।
ਏਮੈਨੂਅਲ ਸਾਂਚੇਜ ਦੇ ਗੋਲ ਨਾਲ ਪੁਰਟੋ ਰਿਕੋ ਨੇ 1-0 ਦੀ ਲੀਡ ਹਾਸਿਲ ਕਰ ਲਈ ਸੀ।
ਪੁਰਟੋ ਰਿਕੋ ਦੀ ਟੀਮ ਨੇ ਸਾਂਚੇਜ ਦੇ 7ਵੇਂ ਮਿਨਟ 'ਚ ਕੀਤੇ ਗੋਲ ਆਸਰੇ ਸ਼ੁਰੂਆਤ 'ਚ ਹੀ ਲੀਡ ਹਾਸਿਲ ਕਰ ਲਈ ਸੀ। ਪਰ ਜਲਦੀ ਹੀ ਭਾਰਤ ਨੇ ਮੈਚ 'ਚ ਵਾਪਸੀ ਕੀਤੀ ਅਤੇ ਗੋਲ 'ਤੇ ਗੋਲ ਕਰ ਪੁਰਟੋ ਰਿਕੋ ਨੂੰ ਮੈਚ 'ਚ ਵਾਪਸੀ ਦਾ ਮੌਕਾ ਹੀ ਨਹੀਂ ਦਿੱਤਾ।
ਭਾਰਤ ਲਈ ਨਰਾਇਣ ਦਾਸ, ਸੁਨੀਲ ਛੇਤਰੀ, ਜੇਜੇ ਲਾਲਪੇਖਲੁਆ ਅਤੇ ਜਕੀਰਚੰਦ ਸਿੰਘ ਨੇ 1-1 ਗੋਲ ਕੀਤਾ। ਨਰਾਇਣ ਨੇ 18ਵੇਂ, ਛੇਤਰੀ ਨੇ 26ਵੇਂ, ਲਾਲਪੇਖਲੁਆ ਨੇ 34ਵੇਂ ਅਤੇ ਜਕੀਰਚੰਦ ਨੇ 58ਵੇਂ ਮਿਨਟ 'ਚ ਗੋਲ ਕੀਤੇ।
ਪਰ ਇਸਤੋਂ ਬਾਅਦ ਇੱਕ ਪਾਸੇ ਭਾਰਤੀ ਟੀਮ ਦੇ ਕਪਤਾਨ ਗੁਰਪ੍ਰੀਤ ਸਿੰਘ ਨੇ ਪੁਰਟੋ ਰਿਕੋ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਦੂਜੇ ਪਾਸੇ ਭਾਰਤ ਦੀ ਫਾਰਵਰਡ ਲਾਈਨ ਨੇ ਪੁਰਟੋ ਰਿਕੋ ਦੀ ਟੀਮ 'ਤੇ ਅਟੈਕ ਦਾ ਸਿਲਸਿਲਾ ਜਾਰੀ ਰਖਿਆ।
- - - - - - - - - Advertisement - - - - - - - - -