ਪੜਚੋਲ ਕਰੋ
Advertisement
ਹਰਭਜਨ ਸਿੰਘ ਨੂੰ ਯੁਵਰਾਜ ਸਿੰਘ ਦਾ ਚੈਲੇਂਜ ਮਨਜ਼ੂਰ, ਹੁਣ ਭੱਜੀ ਨੇ ਦਿੱਤੀ 3 ਦਿੱਗਜਾਂ ਨੂੰ ਚੁਣੌਤੀ
ਭਾਰਤੀ ਟੀਮ ਦੇ ਸਾਬਕਾ ਦਿੱਗਜ਼ ਯੁਵਰਾਜ ਸਿੰਘ ਨੇ ਭਾਰਤੀ ਟੀਮ ਦੇ ਤਿੰਨ ਮਹਾਨ ਖਿਡਾਰੀਆਂ ਨੂੰ ਖਾਸ ਚੈਲੇਂਜ ਦਿੱਤਾ ਹੈ ਜਿਸ ਵਿੱਚ ਗੇਂਦ ਨੂੰ ਬੱਲੇ ਦੇ ਇੱਕ ਪਾਸੇ ਤੋਂ ਮਾਰਨਾ ਹੈ। ਇਹ ਚੁਣੌਤੀ ਯੁਵਰਾਜ ਸਿੰਘ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਤੇ ਹਰਭਜਨ ਸਿੰਘ ਨੂੰ ਦਿੱਤੀ।
ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਦਿੱਗਜ਼ ਯੁਵਰਾਜ ਸਿੰਘ ਨੇ ਭਾਰਤੀ ਟੀਮ ਦੇ ਤਿੰਨ ਮਹਾਨ ਖਿਡਾਰੀਆਂ ਨੂੰ ਖਾਸ ਚੈਲੇਂਜ ਦਿੱਤਾ ਹੈ ਜਿਸ ਵਿੱਚ ਗੇਂਦ ਨੂੰ ਬੱਲੇ ਦੇ ਇੱਕ ਪਾਸੇ ਤੋਂ ਮਾਰਨਾ ਹੈ। ਇਹ ਚੁਣੌਤੀ ਯੁਵਰਾਜ ਸਿੰਘ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਤੇ ਹਰਭਜਨ ਸਿੰਘ ਨੂੰ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਰੋਹਿਤ ਸ਼ਰਮਾ ਤੇ ਸਚਿਨ ਤੇਂਦੁਲਕਰ ਇਹ ਚੈਲੇਂਜ ਕਰ ਸਕਣਗੇ, ਪਰ ਭੱਜੀ ਲਈ ਇਹ ਮੁਸ਼ਕਲ ਹੋਵੇਗਾ।
ਹੁਣ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਚੁਣੌਤੀ ਸਵੀਕਾਰ ਕਰ ਲਈ ਹੈ ਤੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਹਰਭਜਨ ਸਿੰਘ ਇਕ ਬੱਚੇ ਦੇ ਬੱਲੇ ਤੋਂ ਇਕ ਇਮੋਜੀ ਗੇਂਦ ਨੂੰ ਵਾਰ-ਵਾਰ ਮਾਰਦੇ ਤੇ ਵੀਡੀਓ ‘ਚ ਕਹਿ ਰਹੇ ਹਨ ਕਿ ਯੁਵਰਾਜ ਸਿੰਘ, ਦੇਖੋ, ਮੈਂ ਤੁਹਾਡੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ ਤੇ ਮੈਂ ਇਸ ਲਈ ਤਿੰਨ ਹੋਰ ਦਿੱਗਜਾਂ ਨੂੰ ਨੌਮੀਨੇਟ ਕਰਦਾ ਹਾਂ ਰਹੇ ਹਨ ਹਰਭਜਨ ਸਿੰਘ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ।
ਹਰਭਜਨ ਸਿੰਘ ਨੇ ਇਸ ਚੁਣੌਤੀ ‘ਚ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ, ਅਨਿਲ ਕੁੰਬਲੇ ਤੇ ਸ਼ਿਖਰ ਧਵਨ ਨੂੰ ਨੋਮੀਨੇਟ ਕੀਤਾ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਦੀ ਚੁਣੌਤੀ ਨੂੰ ਪੱਟੀ ਬੰਨ ਕੇ ਸਵੀਕਾਰ ਕੀਤਾ, ਅਤੇ ਬੱਲੇ ਦੀ ਸਾਈਡ ਤੋਂ ਲਗਾਤਾਰ ਗੇਂਦ ਨੂੰ ਹਿੱਟ ਕੀਤਾ ਪਰ ਬਾਅਦ ‘ਚ ਵੀਡੀਓ ‘ਚ ਦੱਸਿਆ ਕਿ ਉਹ ਕੱਪੜਾ ਜਿਸ ਨਾਲ ਉਨ੍ਹਾਂ ਦੀਆਂ ਅੱਖਾਂ ਨੂੰ ਬੰਨਿਆ ਸੀ, ਉਸ ਨਾਲ ਸਭ ਕੁਝ ਦਿਸ ਰਿਹਾ ਸੀ। ਸਚਿਨ ਨੇ ਇਸ ਤਰ੍ਹਾਂ ਚੀਟਿੰਗ ਕੀਤੀ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement