ਪੜਚੋਲ ਕਰੋ
Advertisement
Hardik Pandya ਦਾ ਪੁਸ਼ਪਾ ਗੀਤ 'ਤੇ ਡਾਂਸ ਹੋਇਆ ਵਾਇਰਲ , Srivalli ਗੀਤ 'ਤੇ ਨਾਨੀ ਨਾਲ ਕੀਤਾ ਡਾਂਸ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ 'ਚ ਉਸ ਦੇ ਕ੍ਰੇਜ਼ 'ਚ ਕੋਈ ਕਮੀ ਨਹੀਂ ਆਈ ਹੈ।
Hardik Pandya Srivalli Dance Video : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ 'ਚ ਉਸ ਦੇ ਕ੍ਰੇਜ਼ 'ਚ ਕੋਈ ਕਮੀ ਨਹੀਂ ਆਈ ਹੈ। ਇਸ ਦਾ ਕਾਰਨ ਹਾਰਦਿਕ ਦਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਹੈ। ਉਹ ਇੰਸਟਾਗ੍ਰਾਮ 'ਤੇ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਇਸ ਵਾਰ ਉਨ੍ਹਾਂ ਨੇ ਫਿਲਮ 'ਪੁਸ਼ਪਾ' ਦੇ ਇਕ ਗੀਤ 'ਤੇ ਆਪਣੀ ਨਾਨੀ ਨਾਲ ਡਾਂਸ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਹਾਰਦਿਕ ਪੰਡਯਾ ਸਾਊਥ ਦੀ ਸੁਪਰਹਿੱਟ ਫਿਲਮ 'ਪੁਸ਼ਪਾ: ਦਿ ਰਾਈਜ਼' ਦੇ ਗੀਤ ਸ਼੍ਰੀਵੱਲੀ 'ਤੇ ਨਾਨੀ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਹਾਰਦਿਕ ਅਤੇ ਉਸ ਦੀ ਨਾਨੀ ਅਭਿਨੇਤਾ ਅੱਲੂ ਅਰਜੁਨ ਵਾਂਗ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਹਾਰਦਿਕ ਪੰਡਯਾ ਨੇ ਲਿਖਿਆ- 'ਸਾਡੀ ਆਪਣੀ ਪੁਸ਼ਪਾ ਨਾਨੀ'। ਇਸ ਪੋਸਟ 'ਤੇ ਹਾਰਦਿਕ ਦੇ ਭਰਾ ਕਰੁਣਾਲ ਪੰਡਯਾ ਨੇ ਵੀ ਹਾਰਟ ਇਮੋਜੀ ਬਣਾ ਕੇ ਜਵਾਬ ਦਿੱਤਾ। ਇਸ ਦੇ ਨਾਲ ਹੀ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਇਸ ਵੀਡੀਓ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਦੱਸਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਅਤੇ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਫਿਲਮ 'ਪੁਸ਼ਪਾ' ਦੇ ਮਸ਼ਹੂਰ ਹੁੱਕ ਸਟੈਪ 'ਤੇ ਵੀਡੀਓ ਬਣਾਈ ਸੀ ਅਤੇ ਇਸ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।
IPL 2022 ਵਿੱਚ ਅਹਿਮਦਾਬਾਦ ਦੀ ਕਪਤਾਨੀ ਕਰਨਗੇ ਹਾਰਦਿਕ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨਵੀਂ IPL ਫਰੈਂਚਾਇਜ਼ੀ ਅਹਿਮਦਾਬਾਦ ਨੇ ਹਾਰਦਿਕ ਪੰਡਯਾ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਨਾਲ ਸ਼ੁਭਮਨ ਗਿੱਲ ਅਤੇ ਰਾਸ਼ਿਦ ਖਾਨ ਵੀ ਟੀਮ ਦਾ ਹਿੱਸਾ ਹਨ। ਅਹਿਮਦਾਬਾਦ ਨੇ ਹਾਰਦਿਕ ਨੂੰ 15 ਕਰੋੜ ਰੁਪਏ 'ਚ ਖਰੀਦਿਆ ਹੈ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਨਵੀਂ IPL ਫਰੈਂਚਾਇਜ਼ੀ ਅਹਿਮਦਾਬਾਦ ਨੇ ਹਾਰਦਿਕ ਪੰਡਯਾ ਨੂੰ ਆਪਣਾ ਕਪਤਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਨਾਲ ਸ਼ੁਭਮਨ ਗਿੱਲ ਅਤੇ ਰਾਸ਼ਿਦ ਖਾਨ ਵੀ ਟੀਮ ਦਾ ਹਿੱਸਾ ਹਨ। ਅਹਿਮਦਾਬਾਦ ਨੇ ਹਾਰਦਿਕ ਨੂੰ 15 ਕਰੋੜ ਰੁਪਏ 'ਚ ਖਰੀਦਿਆ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement