ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪਾਂਡਿਆ ਦੇ ਪਿਤਾ ਹਿਮਾਂਸ਼ੂ ਪਾਂਡਿਆ ਦਾ ਉਨ੍ਹਾਂ ਦੇ ਘਰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਸਈਅਦ ਮੁਸ਼ਤਾਕ ਅਲੀ ਟ੍ਰਾਫੀ ਖੇਡ ਰਹੇ ਕੁਣਾਸ ਪਾਂਡਿਆਂ ਨੂੰ ਪਿਤਾ ਦੀ ਮੌਤ ਦੀ ਜਿਵੇਂ ਹੀ ਖਬਰ ਮਿਲੀ ਉਹ ਤੁਰੰਤ ਬੜੋਦਾ ਦੀ ਟੀਮ 'ਚੋਂ ਨਿੱਕਲ ਕੇ ਘਰ ਲਈ ਰਵਾਨਾ ਹੋ ਗਏ। ਹੁਣ ਉਹ ਅੱਗੇ ਦੇ ਮੈਚ ਨਹੀਂ ਖੇਡਣਗੇ।


ਹਾਰਦਿਕ ਤੇ ਕੁਣਾਲ ਨੂੰ ਕ੍ਰਿਕਟਰ ਬਣਾਉਣ 'ਚ ਉਨ੍ਹਾਂ ਦੇ ਪਿਤਾ ਦਾ ਖਾਸ ਯੋਗਦਾਨ ਰਿਹਾ। ਆਰਥਿਕ ਹਾਲਤ ਕਮਜ਼ੋਰ ਹੋਣ ਦੇ ਬਾਵਜੂਦ ਦੋਵੇਂ ਬੇਟਿਆਂ ਨੂੰ ਕਿਰਨ ਮੋਰੇ ਅਕੈਡਮੀ 'ਚ ਭੇਜਿਆ ਸੀ। ਖੁਦ ਹਾਰਦਿਕ ਵੀ ਆਪਣੇ ਪਿਤਾ ਦੇ ਯੋਗਦਾਨ ਨੂੰ ਕਈ ਵਾਰ ਸਵੀਕਾਰ ਕਰਦਿਆਂ ਸੋਸ਼ਲ ਮੀਡੀਆ 'ਤੇ ਇਸ ਬਾਬਤ ਪੋਸਟ ਕਰ ਚੁੱਕੇ ਹਨ।





ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ