ਹੇਮਾ ਦਾਸ ਨੂੰ DSP ਬਣਾਉਣ ਦਾ ਐਲਾਨ, ਕੈਬਨਿਟ 'ਚ ਫੈਸਲਾ
ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨਵਾਲ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿੱਚ ਸਪ੍ਰਿੰਟਰ ਹੇਮਾ ਦਾਸ ਨੂੰ ਡੀਐਸਪੀ ਅਹੁਦੇ ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਸਪੋਰਟਸ ਪੌਲਸੀ ਵਿੱਚ ਸੋਧ ਕਰਕੇ ਕਲਾਸ 1 ਤੇ ਕਲਾਸ 2 ਅਫ਼ਸਰਾਂ ਲਈ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿਡਾਰੀਆਂ ਦੀ ਨਿਯੁਕਤੀ ਕਰਨ ਦਾ ਫੈਸਲਾ ਲਿਆ
ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨਵਾਲ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿੱਚ ਸਪ੍ਰਿੰਟਰ ਹੇਮਾ ਦਾਸ ਨੂੰ ਡੀਐਸਪੀ ਅਹੁਦੇ ਤੇ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਕੈਬਨਿਟ ਨੇ ਸਪੋਰਟਸ ਪੌਲਸੀ ਵਿੱਚ ਸੋਧ ਕਰਕੇ ਕਲਾਸ 1 ਤੇ ਕਲਾਸ 2 ਅਫ਼ਸਰਾਂ ਲਈ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਖਿਡਾਰੀਆਂ ਦੀ ਨਿਯੁਕਤੀ ਕਰਨ ਦਾ ਫੈਸਲਾ ਲਿਆ ਹੈ।
Many people are asking, what about Hima's sports career? She is training for Olympic qualification at NIS Patiala & will keep running for India. Our elite Athletes are employed in various jobs yet continue to play. Even after retirement, they'll be engaged in promoting sports. https://t.co/TT1k34xCSL
— Kiren Rijiju (@KirenRijiju) February 11, 2021
ਹੇਮਾ ਦਾਸ ਭਾਰਤ ਦੀ ਪਹਿਲੀ ਮਹਿਲਾ ਤੇ ਪਹਿਲੀ ਐਥਲੀਟ ਹੈ ਜਿਸ ਨੇ ਗਲੋਬਲ ਟਰੈਕ ਇਵੈਂਟ IAAF ਵਿਸ਼ਵ U20 ਚੈਂਪੀਅਨਸ਼ਿਪਸ ਵਿੱਚ ਗੋਲਡ ਮੈਡਲ ਜਿੱਤਿਆ ਹੋਵੇ। ਦਾਸ ਨੇ 2019 ਵਿੱਚ ਪੰਜ ਗੋਲਡ ਮੈਡਲ ਜਿੱਤੇ ਸੀ।