WICB ਨਾਲ ਟੀਮ ਇੰਡੀਆ ਦੀ ਟੱਕਰ
ਟੀਮ ਇੰਡੀਆ ਲਈ ਸਭ ਤੋਂ ਵੱਡੀ ਚੁਨੌਤੀ ਹੋਵੇਗੀ ਟੈਸਟ ਮੈਚ ਮੋਡ 'ਚ ਆਉਣ ਦੀ। ਇਸ ਸਾਲ ਟੀਮ ਇੰਡੀਆ ਵਨਡੇ ਅਤੇ ਟੀ-20 ਮੈਚ ਹੀ ਖੇਡਦੀ ਰਹੀ ਹੈ ਅਤੇ ਹੁਣ ਟੈਸਟ ਮੈਚ ਮੋਡ 'ਚ ਆਉਣ ਲਈ ਟੀਮ ਦੇ ਖਿਡਾਰੀਆਂ ਕੋਲ ਬਹੁਤ ਘੱਟ ਸਮਾਂ ਹੈ। ਇਸ ਸਮੇਂ ਦੀ ਸਹੀ ਵਰਤੋਂ ਕਰਨਾ ਭਾਰਤੀ ਖਿਡਾਰੀਆਂ ਲਈ ਬੇਹਦ ਜਰੂਰੀ ਹੈ।
Download ABP Live App and Watch All Latest Videos
View In Appਦੌਰੇ 'ਤੇ ਪਹਿਲੀ ਵਾਰ ਅਨਿਲ ਕੁੰਬਲੇ ਭਾਰਤੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਂਦੇ ਨਜਰ ਆਉਣਗੇ। ਖਾਸ ਗੱਲ ਇਹ ਹੈ ਕਿ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ 'ਚ ਹੀ ਆਪਣਾ ਟੈਸਟ ਡੈਬਿਊ ਕੀਤਾ ਸੀ ਅਤੇ ਹੁਣ ਉਹ ਇਸੇ ਧਰਤੀ 'ਤੇ ਟੀਮ ਇੰਡੀਆ ਦੀ ਕਪਤਾਨੀ ਕਰਦੇ ਨਜਰ ਆਉਣਗੇ।
ਦੌਰੇ ਦੀ ਪੂਰੀ ਜਾਣਕਾਰੀ
ਵੈਸਟ ਇੰਡੀਜ਼ ਦੌਰੇ 'ਤੇ ਟੀਮ ਇੰਡੀਆ 4 ਟੈਸਟ ਮੈਚ ਖੇਡੇਗੀ।
First Test will begin from July 21 Second from July 30 Third from August 9 Fourth from August 18
ਇਸ ਦੌਰੇ ਲਈ ਭਾਰਤੀ ਟੀਮ 'ਚ ਸ਼ਾਮਿਲ ਕੀਤੇ ਗਏ ਖਿਡਾਰੀ ਹਨ - ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੈ, ਸ਼ਿਖਰ ਧਵਨ, ਕੇ.ਐਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਅਮਿਤ ਮਿਸ਼ਰਾ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੋਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਸ਼ਰਦੁਲ ਠਾਕੁਰ ਅਤੇ ਸਟੁਅਰਟ ਬਿੰਨੀ।
ਵਿਰਾਟ ਕੋਹਲੀ ਦੀ ਅਗਵਾਈ ਹੇਠ ਟੀਮ ਇੰਡੀਆ ਬੁਧਵਾਰ ਨੂੰ ਵੈਸਟ ਇੰਡੀਜ਼ ਪਹੁੰਚੀ। ਇਸ ਦੌਰੇ 'ਤੇ ਭਾਰਤੀ ਟੀਮ 4 ਟੈਸਟ ਮੈਚ ਖੇਡਦੀ ਨਜਰ ਆਵੇਗੀ। ਦੌਰੇ ਦਾ ਭਾਰਤ ਦਾ ਪਹਿਲਾ ਅਭਿਆਸ ਮੈਚ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੈਚ ਸੇਂਟ ਕਿਟਸ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਇਸ ਮੈਚ ਭਾਰਤੀ ਟੀਮ ਨੂੰ ਫਾਰਮ ਹਾਸਿਲ ਕਰਨੀ ਜਰੂਰੀ ਹੋਵੇਗੀ।
Schedule : Two-day practice match from July 9 in St Kitts Three-day warm-up match from July 14 at St Kitts
ਟੀਮ ਇੰਡੀਆ ਨੇ ਵੈਸਟ ਇੰਡੀਜ਼ ਦਾ ਆਖਰੀ ਦੌਰਾ ਜੂਨ 2011 'ਚ ਕੀਤਾ ਸੀ। ਟੀਮ ਇੰਡੀਆ ਨੇ ਉਸ ਵੇਲੇ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਸੀ। ਭਾਰਤ ਨੇ ਇਹ ਦੌਰਾ 1-0 ਨਾਲ ਜਿੱਤਿਆ ਸੀ।
- - - - - - - - - Advertisement - - - - - - - - -