ਪੜਚੋਲ ਕਰੋ
Advertisement
ਪਹਿਲੇ ਮੈਚ 'ਚ ਹੀ ਬੰਗਲਾਦੇਸ਼ ਨੇ ਭਾਰਤ ਨੂੰ ਢਾਹਿਆ
ਬੰਗਲਾਦੇਸ਼ ਨੇ ਦਿੱਲੀ 'ਚ ਅਰੁਣ ਜੇਤਲੀ ਸਟੇਡੀਅਮ 'ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਹੀ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੀ ਟੀਮ ਸ਼ੁਰੂ ਤੋਂ ਹੀ ਆਪਣੀ ਵਿਕਟ ਬਚਾਕੇ ਖੇਡ ਰਹੀ ਸੀ ਜਿਸ ਦਾ ਟੀਮ ਨੂੰ ਆਖਰ 'ਚ ਫਾਇਦਾ ਹੋਇਆ ਤੇ ਟੀਮ ਨੇ ਭਾਰਤ ਨੂੰ ਹਰਾ ਦਿੱਤਾ।
ਨਵੀਂ ਦਿੱਲੀ: ਬੰਗਲਾਦੇਸ਼ ਨੇ ਦਿੱਲੀ 'ਚ ਅਰੁਣ ਜੇਤਲੀ ਸਟੇਡੀਅਮ 'ਚ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਹੀ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਦੀ ਟੀਮ ਸ਼ੁਰੂ ਤੋਂ ਹੀ ਆਪਣੀ ਵਿਕਟ ਬਚਾਕੇ ਖੇਡ ਰਹੀ ਸੀ ਜਿਸ ਦਾ ਟੀਮ ਨੂੰ ਆਖਰ 'ਚ ਫਾਇਦਾ ਹੋਇਆ ਤੇ ਟੀਮ ਨੇ ਭਾਰਤ ਨੂੰ ਹਰਾ ਦਿੱਤਾ। ਇਸ ਦੌਰਾਨ ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹਿਮਾਨ ਨੇ ਸਭ ਤੋਂ ਜ਼ਿਆਦਾ 60 ਦੌੜਾਂ ਦੀ ਪਾਰੀ ਖੇਡੀ।
ਬੰਗਲਾਦੇਸ਼ ਦੀ ਟੀਮ ਨੇ ਇਹ ਮੈਚ 19.3 ਓਵਰਾਂ ‘ਚ ਹੀ ਜਿੱਤ ਲਿਆ। ਇਸ ਦੌਰਾਨ ਟੀਮ ਨੇ ਤਿੰਨ ਵਿਕਟਾਂ ਗਵਾ ਕੇ 154 ਦੌੜਾਂ ਬਣਾਈਆਂ। ਬੰਗਲਾਦੇਸ਼ ਨੇ ਇੱਥੇ ਪਹਿਲੀ ਪਾਰੀ ‘ਚ ਭਾਰਤ ਨੂੰ ਛੇ ਵਿਕਟਾਂ ‘ਤੇ 148 ਦੌੜਾਂ ਮਗਰੋਂ ਰੋਕ ਦਿੱਤਾ ਸੀ। ਦੋਵੇਂ ਟੀਮਾਂ ‘ਚ ਖੇਡਿਆ ਜਾ ਰਿਹਾ ਇਹ ਮੈਚ ਟੀ-20 ਦਾ ਹੁਣ ਤਕ ਦਾ 1000ਵਾਂ ਅੰਤਰਾਸ਼ਟਰੀ ਮੈਚ ਹੈ।
ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਕਪਤਾਨ ਰੋਹਿਤ ਸ਼ਰਮਾ ਨੌਂ ਦੌੜਾਂ ਬਣਾ ਕੇ ਸ਼ੈਫੁਲ ਇਸਲਾਮ ਦੀ ਗੇਂਦ ‘ਤੇ ਆਊਟ ਹੋ ਗਏ। ਰੋਹਿਤ ਨੇ ਪੰਜ ਗੇਂਦਾਂ ‘ਤੇ ਦੋ ਚੌਕੇ ਲਾਏ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਸਕੌਰ ਬਣਾਉਣ ਦੀ ਸਪੀਡ ਘੱਟ ਗਈ ਤੇ ਇੱਕ-ਇੱਕ ਕਰ ਟੀਮ ਠਹਿ-ਢੇਰੀ ਹੋ ਗਈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement