ਮਹਿਮਾਨ ਟੀਨ ਵੱਲੋਂ ਦਿੱਤੇ 253 ਦੌੜਾਂ ਦੇ ਲਕਸ਼ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ 44.1 ਓਵਰ ਵਿੱਚ 217 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਮੇਜ਼ਬਾਨ ਟੀਮ ਲਈ ਜੇਮਸ ਨੀਸ਼ਮ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਪਰ ਉਹ ਆਪਣੀ ਟੀਮ ਨੂੰ ਜਿਤਾ ਨਹੀਂ ਸਕਿਆ।
ਭਾਰਤ ਵੱਲੋਂ ਟੀਮ ਦੇ ਸਾਰੇ ਗੇਂਦਬਾਜ਼ਾਂ ਨੇ ਜਿੱਤ ਵਿੱਚ ਆਪਣਾ ਯੋਗਦਾਨ ਪਾਇਆ। ਯੁਜਵਿੰਦਰ ਚਹਿਲ ਨੇ ਤਿੰਨ, ਮੁਹੰਮਦ ਸ਼ਮੀ ਤੇ ਹਾਰਦਿਕ ਪਾਂਡਿਆ ਨੇ ਦੋ-ਦੋ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਤੇ ਕੇਦਾਰ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। ਆਖ਼ਰੀ 10 ਓਵਰਾਂ ਵਿੱਚ ਨਿਊਜ਼ੀਲੈਂਡ ਨੂੰ ਜਿੱਤਣ ਲਈ ਸਿਰਫ 50 ਦੌੜਾਂ ਦੀ ਜ਼ਰੂਰਤ ਸੀ ਪਰ ਮੇਜ਼ਬਾਨ ਟੀਮ ਕੋਲੋਂ ਭਾਰਤ ਵੱਲੋਂ ਦਿੱਤਾ ਟੀਚਾ ਹਾਸਲ ਨਹੀਂ ਕੀਤਾ ਗਿਆ।
ਵੇਲਿੰਗਟਨ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਅੱਜ ਦੀ ਜਿੱਤ ਦਾ ਨਵਾਂ ਰਿਕਾਰਡ ਕਾਇਮ ਹੋ ਗਿਆ ਹੈ ਕਿਉਂਕਿ ਇਸ ਤੋਂ 16 ਸਾਲ ਪਹਿਲਾਂ ਵੇਲਿੰਗਟਨ ਦੀ ਧਰਤੀ ’ਤੇ ਭਾਰਤ ਨੇ ਮੈਚ ਜਿੱਤਿਆ ਸੀ ਤੇ ਇਸ ਦੇ ਬਾਅਦ ਅੱਜ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ।