ਪੜਚੋਲ ਕਰੋ
Advertisement
ਭਾਰਤੀ ਗੱਭਰੂਆਂ ਦਾ ਹਾਕੀ 'ਚ ਕਮਾਲ, ਨਿਊਜ਼ੀਲੈਂਡ ਨੂੰ 5-0 ਨਾਲ ਦਰੜ ਜਿੱਤਿਆ ਵੱਡਾ ਖਿਤਾਬ
ਭਾਰਤੀ ਟੀਮ ਨੂੰ ਸੱਤਵੇਂ ਮਿੰਟ ਵਿੱਚ ਹੀ ਦੋ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਇੱਕ ਨੂੰ ਹਰਮਨਪ੍ਰੀਤ ਨੇ ਗੋਲ ਵਿੱਚ ਬਦਲ ਲਿਆ। 18ਵੇਂ ਮਿੰਟ ਵਿੱਚ ਸ਼ਮਸ਼ੇਰ ਨੇ ਗੋਲ ਦਾਗਿਆ। ਫਿਰ 22ਵੇਂ ਮਿੰਟ ਵਿੱਚ ਨੀਲਕਾਂਤਾ ਵੱਲੋਂ ਕੀਤੇ ਗੋਲ ਨਾਲ ਸਕੋਰ 3-0 ਹੋ ਗਿਆ।
ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ।
ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨੀਲਾਕਾਂਤਾ ਸ਼ਰਮਾ, ਗੁਰਸਾਹਿਬਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਗੋਲ ਦਾਗੇ। ਇਸ ਸ਼ਾਨਦਾਰ ਜਿੱਤ ਮਗਰੋਂ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਚੰਗਾ ਖੇਡੇ। ਵਿਰੋਧੀ ਟੀਮ ਖ਼ਿਲਾਫ਼ ਸ਼ੁਰੂਆਤ ਤੋਂ ਹੀ ਗੋਲ ਕਰਨ ਵਿੱਚ ਸਫਲ ਰਹੇ। ਅਸੀਂ ਪਿਛਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਗਏ ਸੀ, ਜਿਸ ਤੋਂ ਬਾਅਦ ਪ੍ਰੈਕਟਿਸ ਸੈਸ਼ਨ ਵਿੱਚ ਅਸੀਂ ਆਪਣੀਆਂ ਕਮੀਆਂ 'ਤੇ ਕੰਮ ਕੀਤਾ। ਭਾਰਤੀ ਟੀਮ ਨੂੰ ਸੱਤਵੇਂ ਮਿੰਟ ਵਿੱਚ ਹੀ ਦੋ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਇੱਕ ਨੂੰ ਹਰਮਨਪ੍ਰੀਤ ਨੇ ਗੋਲ ਵਿੱਚ ਬਦਲ ਲਿਆ। 18ਵੇਂ ਮਿੰਟ ਵਿੱਚ ਸ਼ਮਸ਼ੇਰ ਨੇ ਗੋਲ ਦਾਗਿਆ। ਫਿਰ 22ਵੇਂ ਮਿੰਟ ਵਿੱਚ ਨੀਲਕਾਂਤਾ ਵੱਲੋਂ ਕੀਤੇ ਗੋਲ ਨਾਲ ਸਕੋਰ 3-0 ਹੋ ਗਿਆ।Here are the 🔝 moments from #TeamIndia's impressive win over the Kiwis in the Olympic Test Event Finals. 😍📸 For more images: https://t.co/FcAGbxEUjA#IndiaKaGame #ReadySteadyTokyo #Tokyo2020 #NZLvIND @WeAreTeamIndia pic.twitter.com/IayUvN071I
— Hockey India (@TheHockeyIndia) August 21, 2019
ਇਸ ਤੋਂ ਚਾਰ ਮਿੰਟ ਬਾਅਦ ਗੁਰਸਾਹਿਬਜੀਤ ਨੇ ਵਿਵੇਕ ਪ੍ਰਸਾਦ ਦੀ ਮਦਦ ਨਾਲ ਬਿਹਤਰੀਨ ਗੋਲ ਕੀਤਾ। ਫਿਰ 27ਵੇਂ ਮਿੰਟ ਵਿੱਚ ਮਨਦੀਪ ਨੇ ਗੋਲ ਕਰਦਿਆਂ ਸਕੋਰ 5-0 ਕਰ ਲਿਆ। ਟੀਮ ਨੇ ਮੈਚ ਖ਼ਤਮ ਹੋਣ ਦੇ ਅੰਤ ਤਕ ਵਿਰੋਧੀ ਟੀਮ ਖ਼ਿਲਾਫ਼ ਲੀਡ ਬਰਕਰਾਰ ਰੱਖੀ ਤੇ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।India wins Men’s Gold Medal match vs NZL (5-0). IND captain Harmanpreet Singh: “We played very well! We managed to score our opportunities at the start of the game.”#ReadySteadyTokyo #Tokyo2020 @Olympics @Tokyo2020 @TheHockeyIndia pic.twitter.com/wayQb8Nq9F
— International Hockey Federation (@FIH_Hockey) August 21, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਦੇਸ਼
ਸਿਹਤ
Advertisement