ਪੜਚੋਲ ਕਰੋ
ਚੌਥੇ ਦਿਨ ਖਤਮ ਹੋਵੇਗਾ ਮੈਚ ?
Written By : ਏਬੀਪੀ ਸਾਂਝਾ | Updated at : 28 Nov 2016 06:22 PM (IST)
1/12

2/12

ਇੰਗਲੈਂਡ ਲਈ ਬੈਨ ਸਟੋਕਸ ਨੇ 5 ਅਤੇ ਆਦਿਲ ਰਾਸ਼ਿਦ ਨੇ 4 ਵਿਕਟ ਹਾਸਿਲ ਕੀਤੇ।
3/12

ਕਪਤਾਨ ਵਿਰਾਟ ਕੋਹਲੀ (62), ਚੇਤੇਸ਼ਵਰ ਪੁਜਾਰਾ (51) ਅਤੇ ਅਸ਼ਵਿਨ (72) ਨੇ ਵੀ ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਵੱਡੀ ਲੀਡ ਹਾਸਿਲ ਕਰਨ 'ਚ ਖਾਸ ਯੋਗਦਾਨ ਪਾਇਆ।
4/12

ਟੀਮ ਇੰਡੀਆ ਨੇ ਚੰਗੀ ਬੱਲੇਬਾਜ਼ੀ ਅਤੇ ਦਮਦਾਰ ਗੇਂਦਬਾਜ਼ੀ ਦੇ ਆਸਰੇ ਮੋਹਾਲੀ ਟੈਸਟ ਨੂੰ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਅੰਤ ਦੇ ਨੇੜੇ ਪਹੁੰਚਾ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ ਦਿਨ ਦਾ ਖੇਡ ਖਤਮ ਹੋਣ ਤਕ 4 ਵਿਕਟ ਗਵਾ ਕੇ 78 ਰਨ ਬਣਾਏ ਸਨ। ਟੀਮ ਇੰਡੀਆ ਕੋਲ ਅਜੇ ਵੀ 56 ਰਨ ਦੀ ਲੀਡ ਹਾਸਿਲ ਹੈ।
5/12

6/12

ਇੰਗਲੈਂਡ - 78/4
7/12

ਟੀਮ ਇੰਡੀਆ ਦੇ ਟੇਲ ਐਂਡਰਸ ਤੋਂ ਪਰੇਸ਼ਾਨ ਹੋਈ ਇੰਗਲੈਂਡ ਦੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਵੀ ਮੈਦਾਨ 'ਤੇ ਟਿਕਣ ਦਾ ਮੌਕਾ ਨਹੀਂ ਦਿੱਤਾ। ਇੰਗਲੈਂਡ ਦੀ ਟੀਮ ਨੂੰ ਜੋ ਰੂਟ ਅਤੇ ਐਲਿਸਟਰ ਕੁੱਕ ਨੇ ਖੇਡ ਦੇ ਸ਼ੁਰੂਆਤੀ 13 ਓਵਰਾਂ ਤਕ ਝਟਕਾ ਨਹੀਂ ਲੱਗਣ ਦਿੱਤਾ। ਪਰ ਮੈਚ ਦੇ 14ਵੇਂ ਓਵਰ ਦੀ ਆਖਰੀ ਗੇਂਦ 'ਤੇ ਕੁੱਕ 12 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਜਲਦੀ ਹੀ ਮੋਈਨ ਅਲੀ ਵੀ 5 ਰਨ ਬਣਾ ਕੇ ਅਸ਼ਵਿਨ ਦੀ ਗੇਂਦ 'ਤੇ ਆਊਟ ਹੋ ਗਏ। ਇਸਤੋਂ ਬਾਅਦ ਬੇਅਰਸਟੋ (15) ਅਤੇ ਸਟੋਕਸ (5) ਵੀ ਆਪਣੇ ਵਿਕਟ ਗਵਾ ਬੈਠੇ।
8/12

ਟੀਮ ਇੰਡੀਆ ਨੇ ਪਹਿਲੀ ਪਾਰੀ 'ਚ 417 ਰਨ ਦਾ ਸਕੋਰ ਖੜਾ ਕੀਤਾ। ਦੂਜੇ ਸੈਸ਼ਨ 'ਚ ਭਾਰਤੀ ਟੀਮ ਜਡੇਜਾ, ਅਸ਼ਵਿਨ ਅਤੇ ਜਯੰਤ ਯਾਦਵ ਦੇ ਅਰਧ-ਸੈਂਕੜੇਆਂ ਤੋਂ ਬਾਅਦ ਆਲ ਆਊਟ ਹੋ ਗਈ। ਇੰਗਲੈਂਡ ਦੀ ਪਹਿਲੀ ਪਾਰੀ 'ਚ ਬਣਾਏ 283 ਰਨ ਦੇ ਸਕੋਰ ਦੇ ਜਵਾਬ 'ਚ ਟੀਮ ਇੰਡੀਆ 134 ਰਨ ਦੀ ਲੀਡ ਹਾਸਿਲ ਕਰਨ 'ਚ ਕਾਮਯਾਬ ਰਹੀ।
9/12

ਟੀਮ ਇੰਡੀਆ ਲਈ ਜਡੇਜਾ ਨੇ ਸਭ ਤੋਂ ਵਧ 90 ਰਨ ਬਣਾਏ। ਜਡੇਜਾ ਨੇ ਟੈਸਟ ਕਰੀਅਰ ਦਾ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਡੇਜਾ ਨੇ 170 ਗੇਂਦਾਂ 'ਤੇ 10 ਚੌਕੇ ਅਤੇ 1 ਛੱਕਾ ਜੜਦੇ ਹੋਏ 90 ਰਨ ਦੀ ਪਾਰੀ ਖੇਡੀ। ਜਡੇਜਾ ਤੋਂ ਅਲਾਵਾ ਜਯੰਤ ਯਾਦਵ ਨੇ ਵੀ ਟੈਸਟ ਮੈਚਾਂ 'ਚ ਆਪਣਾ ਬੈਸਟ ਸਕੋਰ ਹਾਸਿਲ ਕੀਤਾ। ਜਯੰਤ ਯਾਦਵ ਨੇ ਭਾਰਤ ਲਈ ਦੂਜਾ ਟੈਸਟ ਖੇਡਦਿਆਂ ਕਰੀਅਰ ਦਾ ਪਹਿਲਾ ਅਰਧ-ਸੈਂਕੜਾ ਜੜਿਆ। ਜਯੰਤ ਯਾਦਵ ਨੇ 55 ਰਨ ਦੀ ਪਾਰੀ ਖੇਡੀ।
10/12

ਭਾਰਤ - 417 ਆਲ ਆਊਟ
11/12

ਅਸ਼ਵਿਨ ਨੇ ਝਟਕੇ 3 ਵਿਕਟ
12/12

ਟੀਮ ਇੰਡੀਆ ਲਈ ਬੱਲੇਬਾਜ਼ੀ ਕਰਦਿਆਂ 72 ਰਨ ਦੀ ਪਾਰੀ ਖੇਡਣ ਵਾਲੇ ਅਸ਼ਵਿਨ ਨੇ ਗੇਂਦਬਾਜ਼ੀ 'ਚ ਵੀ ਕਮਾਲ ਕੀਤਾ। ਅਸ਼ਵਿਨ ਨੇ 12 ਓਵਰਾਂ 'ਚ 19 ਰਨ ਦੇਕੇ 3 ਵਿਕਟ ਝਟਕੇ।
Published at : 28 Nov 2016 06:22 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਵਿਸ਼ਵ ਕੱਪ 2027 ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਐਲਾਨਿਆ ਜਾਵੇਗਾ ਸ਼ਡਿਊਲ, ਨੋਟ ਕਰ ਲਓ ਤਰੀਕ...
ਸਪੋਰਟਸ
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਸਦਮੇ 'ਚ RCB, ਇਸ ਦਿੱਗਜ ਨੇ ਦੁਨੀਆ ਨੂੰ ਕਿਹਾ ਅਲਵਿਦਾ; ਪਹਿਲੇ ਮੈਚ ਤੋਂ ਸੀ ਨਾਲ...
ਸਪੋਰਟਸ
Asian Games 2026 : ਗੁਲਵੀਰ ਸਿੰਘ ਨੇ ਜਿੱਤਿਆ ਸਿਲਵਰ, ਵਿਥਿਆ ਰਾਮਰਾਜ ਨੇ ਤੋੜਿਆ ਪੀਟੀ ਉਸ਼ਾ ਦਾ 42 ਸਾਲ ਪੁਰਾਣਾ ਰਿਕਾਰਡ
ਸਪੋਰਟਸ
Rohit Sharma: ਰੋਹਿਤ ਸ਼ਰਮਾ ਨਾਲ ਵਾਪਰਿਆ ਹਾਦਸਾ! ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਇਰਲ...
ਟ੍ਰੈਂਡਿੰਗ ਟੌਪਿਕ

















