ਪੜਚੋਲ ਕਰੋ
Advertisement
IND vs AUS World Cup 2019: ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ ਵਿਸ਼ਾਲ ਟੀਚਾ
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਇੱਕ ਦਿਨਾ ਕਰੀਅਰ ਦਾ 17ਵਾਂ ਸੈਂਕੜਾ ਜੜਿਆ ਅਤੇ ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਦਾ ਇਹ ਪਹਿਲਾਂ ਸੈਂਕੜਾ ਹੈ। ਧਵਨ ਨੇ 16 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 117 ਦੌੜਾਂ ਦੀ ਪਾਰੀ ਖੇਡੀ।
ਲੰਡਨ: ਇੰਗਲੈਂਡ ਦੇ ਓਵਲ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਮੈਚ ਦੌਰਾਨ ਭਾਰਤ ਨੇ ਆਸਟ੍ਰੇਲੀਆ ਨੂੰ 353 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਅਤੇ 50 ਓਵਰਾਂ ਵਿੱਚ ਪੰਜ ਵਿਕਟਾਂ ਗਵਾ ਕੇ 352 ਦੌੜਾਂ ਜੋੜੀਆਂ। ਇਸ ਵੱਡੇ ਸਕੋਰ ਤਕ ਪਹੁੰਚਣ ਲਈ ਭਾਰਤੀ ਬੱਲੇਬਾਜ਼ਾਂ ਨੇ ਤਿੰਨ ਅਰਧ ਸੈਂਕੜੇ ਤੇ ਇੱਕ ਸੈਂਕੜੇ ਨਾਲ ਆਪਣਾ ਯੋਗਦਾਨ ਪਾਇਆ।
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਇੱਕ ਦਿਨਾ ਕਰੀਅਰ ਦਾ 17ਵਾਂ ਸੈਂਕੜਾ ਜੜਿਆ ਅਤੇ ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਦਾ ਇਹ ਪਹਿਲਾਂ ਸੈਂਕੜਾ ਹੈ। ਧਵਨ ਨੇ 16 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 117 ਦੌੜਾਂ ਦੀ ਪਾਰੀ ਖੇਡੀ। ਧਵਨ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਵੀ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 77 ਗੇਂਦਾਂ ਵਿੱਚ 82 ਦੌੜਾਂ ਬਣਾਈਆਂ।And how good was @SDhawan25 with some magnificent striking to notch a ton #TeamIndia #CWC19 #INDvAUS pic.twitter.com/5t4ohSKz8M
— BCCI (@BCCI) June 9, 2019
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 70 ਗੇਂਦਾਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਚੌਕੇ ਤੇ ਇੱਕ ਛੱਕਾ ਸ਼ਾਮਲ ਹੈ। ਰੋਹਿਤ ਤੇ ਧਵਨ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਚੌਥੇ ਨੰਬਰ 'ਤੇ ਖੇਡਣ ਆਏ ਹਾਰਦਿਕ ਪੰਡਿਆ ਨੇ ਵੀ 27 ਗੇਂਦਾਂ ਖੇਡ ਕੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਪਰ ਅਰਧ ਸੈਂਕੜੇ ਤੋਂ ਖੁੰਝ ਗਏ। ਵਿਕੇਟਕੀਪਰ ਮਹੇਂਦਰ ਸਿੰਘ ਧੋਨੀ ਵੀ 27 ਦੌੜਾਂ ਹੀ ਬਣਾ ਸਕੇ। ਲੋਕੇਸ਼ ਰਾਹੁਲ ਨੇ ਪਾਰੀ ਦੀ ਆਖਰੀ ਗੇਂਦ 'ਤੇ ਚੌਕਾ ਮਾਰ ਕੇ ਭਾਰਤ ਦਾ ਸਕੋਰ 350 ਤੋਂ ਪਾਰ ਪਹੁੰਚਾਇਆ।Innings Break!#TeamIndia post a formidable total of 352/5 on the board. Over to the bowlers now 💪💪#CWC19 pic.twitter.com/gde5Zxi0Ma
— BCCI (@BCCI) June 9, 2019
ਆਸਟ੍ਰੇਲੀਆ ਦੇ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ ਦੋ ਅਤੇ ਪੈਟ ਕਮਿਨਸ, ਮਿਸ਼ਲ ਸਟਾਰਕ ਤੇ ਨਾਥਨ ਕੋਉਲਟਰ ਨੀਲ ਨੇ ਇੱਕ-ਇੱਕ ਭਾਰਤੀ ਬੱਲੇਬਾਜ਼ ਦੀ ਵਿਕਟ ਹਾਸਲ ਕੀਤੀ। ਹੁਣ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਰਤੀ ਗੇਂਦਬਾਜ਼ਾਂ ਦੀ ਹੈ, ਜੋ ਪਿਛਲੇ ਮੈਚਾਂ ਤੋਂ ਚੰਗੀ ਫਾਰਮ ਦੇ ਵਿੱਚ ਚੱਲੇ ਆ ਰਹੇ ਹਨ।FIFTY!
Captain @imVkohli brings up his half-century off 55 deliveries 🙌🙌#TeamIndia pic.twitter.com/PRoFHTU72n — BCCI (@BCCI) June 9, 2019
Rohit Sharma joins the party, brings up his 50 off 61 deliveries 😎😎 Live - https://t.co/oXjsq009L9 #CWC19 pic.twitter.com/SQneYPBrWn
— BCCI (@BCCI) June 9, 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਆਈਪੀਐਲ
Advertisement