ਆਕਲੈਂਡ: ਨਿਜ਼ੀਲੈਂਡ ਨੇ ਦੂਜੇ ਵਨਡੇ ਮੈਚ 'ਚ ਭਾਰਤ ਨੂੰ 22 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਜ਼ੀਲੈਂਡ ਨੇ ਭਾਰਤ ਸਾਹਮਣੇ 274 ਦੌੜਾਂ ਦਾ ਟੀਚਾ ਰੱਖੀਆ। ਭਾਰਤੀ ਟੀਮ 48.3 ਓਵਰਾਂ '251 ਦੌੜਾਂ 'ਤੇ ਹਿ ਗਈ।

ਸ਼੍ਰੇਅਸ ਅਈਅਰ ਨੇ ਮਹਿਮਾਨ ਟੀਮ ਨਾਲ ਕੁਝ ਹੱਦ ਤਕ ਲੜਾਈ ਕੀਤੀ ਅਤੇ 57 ਗੇਂਦਾਂ 'ਚ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਰਵਿੰਦਰ ਜਡੇਜਾ ਨੇ 45 ਅਤੇ ਨਵਦੀਪ ਸੈਣੀ ਨੇ ਵੀ 45 ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਟੀਮ ਮੈਚ ਜਿੱਤਣ 'ਚ ਨਾਕਾਮਯਾਬ ਰਹੀ। ਇਸ ਤੋਂ ਪਹਿਲਾਂ ਨਿਜ਼ੀਲੈਂਡ ਨੇ ਟਾਸ ਗੁਆ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਅੱਠ ਵਿਕਟਾਂ ’ਤੇ 273 ਦੌੜਾਂ ਬਣਾਈਆਂ।

ਨਿਜ਼ੀਲੈਂਡ ਲਈ ਰਾਸ ਟੇਲਰ ਨੇ ਅਜੇਤੂ 73, ਓਪਨਰ ਮਾਰਟਿਨ ਗੁਪਟਿਲ ਨੇ 79 ਅਤੇ ਹੈਨਰੀ ਨਿਕੋਲਸ ਨੇ 41 ਦੌੜਾਂ ਦਾ ਯੋਗਦਾਨ ਪਾਇਆ। ਗੁਪਟਿਲ ਨੇ 79 ਗੇਂਦਾਂ 'ਚ ਅੱਠ ਚੌਕੇ ਅਤੇ ਤਿੰਨ ਛੱਕੇ ਮਾਰੇ ਜਦਕਿ ਟੇਲਰ ਨੇ 74 ਗੇਂਦਾਂ 'ਚ ਛੇ ਚੌਕੇ ਅਤੇ ਦੋ ਛੱਕੇ ਮਾਰੇ। ਕੀਵੀ ਟੀਮ ਨੇ ਆਖਰੀ ਪੰਜ ਓਵਰਾਂ '53 ਦੌੜਾਂ ਬਣਾਈਆਂ। ਭਾਰਤ ਲਈ ਯੁਜਵੇਂਦਰ ਚਾਹਲ ਨੇ ਤਿੰਨ, ਸ਼ਾਰਦੁਲ ਠਾਕੁਰ ਨੇ ਦੋ ਅਤੇ ਜਡੇਜਾ ਨੇ ਇੱਕ ਵਿਕਟ ਹਾਸਲ ਕੀਤੀ।