ਇੰਦੌਰ: ਭਾਰਤ ਤੇ ਸ਼੍ਰੀਲੰਕਾ ਦਰਮਿਆਨ 3 ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 260 ਦੌੜਾਂ ਬਣਾਈਆਂ। ਮਾਹਰਾਂ ਮੁਤਾਬਕ ਅੱਜ ਟੀ-20 ਮੁਕਾਬਲਿਆਂ ਵਿੱਚ ਸਭ ਤੋਂ ਵੱਧ ਸਕੋਰ ਬਣਨ ਦੀ ਆਸ ਸੀ। ਇਹ ਕਾਰਨਾਮਾ ਪਹਿਲਾਂ ਆਸਟ੍ਰੇਲੀਆ ਨੇ ਕੀਤਾ ਹੋਇਆ ਹੈ। ਉਸ ਨੇ 2016 ਵਿੱਚ ਸ਼੍ਰੀਲੰਕਾ ਵਿਰੁੱਧ 20 ਓਵਰਾਂ ਵਿੱਚ 263 ਦੌੜਾਂ ਬਣਾਈਆਂ ਸਨ। ਹਾਲਾਂਕਿ, ਭਾਰਤ ਨੇ ਹਾਲੇ ਤਕ ਟੀ-20 ਦੇ ਸਰਬੋਤਮ ਸਕੋਰ ਨੂੰ ਤੋੜ ਦਿੱਤਾ ਹੈ। ਭਾਰਤ ਨੇ ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਵਿਰੁੱਧ ਸਭ ਤੋਂ ਵੱਧ 244 ਦੌੜਾਂ ਬਣਾਈਆਂ ਹੋਈਆਂ ਸਨ।
ਅੱਜ ਦੇ ਮੈਚ ਵਿੱਚ ਰੋਹਿਤ ਸ਼ਰਮਾ ਨੇ ਕਮਾਲ ਕਰ ਦਿੱਤਾ। ਆਪਣੀ ਆਤਿਸ਼ੀ ਪਾਰੀ ਦੌਰਾਨ ਰੋਹਿਤ ਸ਼ਰਮਾ ਨੇ 10 ਛੱਕਿਆਂ ਤੇ 12 ਚੌਕਿਆਂ ਦੀ ਮਦਦ ਨਾਲ 43 ਗੇਂਦਾਂ ਵਿੱਚ 118 ਦੌੜਾਂ ਬਣਾ ਲਈਆਂ ਸਨ। ਰੋਹਿਤ ਦੀ ਇਸ ਕਰਾਮਾਤੀ ਬੱਲੇਬਾਜ਼ੀ ਨੇ ਭਾਰਤੀ ਟੀਮ ਦੇ ਸਕੋਰ ਨੂੰ ਤਕੜਾ ਉਛਾਲ ਦਿੱਤਾ।
ਰੋਹਿਤ ਸ਼ਰਮਾ ਦੇ ਨਾਂਅ ਹੁਣ ਹੋਰ ਰਿਕਾਰਡ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਬਤੌਰ ਕਪਤਾਨ ਇੱਕ ਦਿਨਾ ਮੈਚ ਦੌਰਾਨ ਦੋਹਰਾ ਸੈਂਕੜਾ ਮਾਰਨ ਦਾ ਰਿਕਾਰਡ ਵੀ ਰੋਹਿਤ ਦੇ ਨਾਂਅ ਹੈ ਤੇ ਹੁਣ ਬਤੌਰ ਟੀ-20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਤੇਜ਼ ਸੈਂਕੜਾ ਜੜ ਕੇ ਆਪਣੀ ਕਾਬਲੀਅਤ ਨੂੰ ਸਾਬਤ ਕਰ ਦਿੱਤਾ ਹੈ। ਉਸ ਨੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿੱਲਰ ਦੇ ਰਿਕਾਰਡ ਨੂੰ ਤੋੜ ਦਿੱਤਾ।
ਲੋਕੇਸ਼ ਰਾਹੁਲ ਨੇ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ 49 ਗੇਂਦਾਂ ਵਿੱਚ 8 ਛੱਕਿਆਂ ਤੇ 5 ਚੌਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀਮ ਦੇ ਖਾਤੇ ਵਿੱਚ ਮਹੱਤਵਪੂਰਨ 28 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਹਾਰਦਿਕ ਪੰਡਿਆ ਨੇ 3 ਗੇਂਦਾਂ ਵਿੱਚ 10 ਦੌਰਾਂ ਬਣਾਈਆਂ ਤੇ ਸਭ ਤੋਂ ਵੱਧ ਸਟ੍ਰਾਈਕ ਰੇਟ ਕਾਇਮ ਕੀਤੀ।
ਸ਼੍ਰੀਲੰਕਾ ਨੂੰ ਜਿੱਤ ਲਈ 261 ਦੌੜਾਂ ਚਾਹੀਦੀਆਂ ਹਨ।