ਪੜਚੋਲ ਕਰੋ
ਭਾਰਤ ਤੇ ਸ਼੍ਰੀਲੰਕਾ ਦਰਮਿਆਨ ਅੱਜ ਤੀਜਾ ਟੀ-20, ਸਾਲ ਦੀ ਪਹਿਲੀ ਸੀਰੀਜ਼ ਜਿੱਤਣ ਉੱਤਰੇਗੀ ਟੀਮ ਇੰਡੀਆ
ਭਾਰਤ ਤੇ ਸ਼੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਤੀਜੇ ਤੇ ਆਖਰੀ ਟੀ-20 ਮੈਚ ਲਈ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਨੇ ਇੱਕ ਜਿੱਤ ਹਾਸਲ ਕਰਕੇ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।

ਨਵੀਂ ਦਿੱਲੀ: ਭਾਰਤ ਤੇ ਸ਼੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਤੀਜੇ ਤੇ ਆਖਰੀ ਟੀ-20 ਮੈਚ ਲਈ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਨੇ ਇੱਕ ਜਿੱਤ ਹਾਸਲ ਕਰਕੇ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਇਸ ਮੈਚ ਨੂੰ ਜਿੱਤ ਕੇ ਮੇਜ਼ਬਾਨ ਟੀਮ ਇਸ ਨੂੰ ਆਪਣੀ ਸਾਲ ਦੀ ਪਹਿਲੀ ਸੀਰੀਜ਼ 'ਚ ਬਦਲਣ ਦੀ ਕੋਸ਼ਿਸ਼ ਕਰੇਗਾ, ਜਦੋਂਕਿ ਸ਼੍ਰੀਲੰਕਾ ਬਰਾਬਰੀ ਦੀ ਇੱਛਾ ਨਾਲ ਮੈਦਾਨ 'ਚ ਉੱਤਰੇਗਾ। ਦੂਜੇ ਮੈਚ 'ਚ ਜਿੱਥੇ ਭਾਰਤ ਲਈ ਸਭ ਵਧੀਆ ਸੀ, ਉੱਥੇ ਸ਼੍ਰੀਲੰਕਾ ਨੂੰ ਹਰ ਪਾਸੇ ਮੁਸ਼ਕਲਾਂ ਪੇਸ਼ ਆਈਆਂ। ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ, ਜਿਸ 'ਚ ਨਵਦੀਪ ਸੈਣੀ ਤੇ ਸ਼ਾਰਦੂਲ ਠਾਕੁਰ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਮਿਲ ਕੇ ਪੰਜ ਵਿਕਟਾਂ ਲਈਆਂ। ਬੁਮਰਾਹ ਲਈ ਇਹ ਸੀਰੀਜ਼ ਕਾਫੀ ਅਹਿਮ ਹੈ ਕਿਉਂਕਿ ਉਹ ਨਿਊਜ਼ੀਲੈਂਡ ਦੌਰੇ 'ਤੇ ਜਾਣ ਤੋਂ ਪਹਿਲਾਂ ਆਪਣੀ ਪੁਰਾਣੇ ਫਾਰਮ ਨੂੰ ਮੁੜ ਹਾਸਲ ਕਰਨਾ ਚਾਹੁੰਦਾ ਹੈ। ਪਿਛਲੇ ਮੈਚ 'ਚ ਵੀ ਬੁਮਰਾਹ ਪੁਰਾਣੇ ਫਾਰਮ 'ਚ ਵਾਪਸੀ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਲੋਕੇਸ਼ ਰਾਹੁਲ, ਸ਼੍ਰੇਅਸ ਅਇਅਰ, ਕੋਹਲੀ ਨੇ ਬੱਲੇਬਾਜ਼ੀ 'ਚ ਅਹਿਮ ਯੋਗਦਾਨ ਪਾਇਆ। ਸੱਟ ਲੱਗਣ ਤੋਂ ਬਾਅਦ ਵਾਪਸੀ ਕਰ ਰਹੇ ਸ਼ਿਖਰ ਧਵਨ ਨੂੰ ਬੁਮਰਾਹ ਜਿਹੀ ਫਾਰਮ ਹਾਸਲ ਕਰਨ 'ਚ ਮੁਸ਼ਕਲ ਆ ਰਹੀ ਸੀ। ਮੈਚ 'ਚ ਧਵਨ ਇੱਕ ਵਾਰ ਫਿਰ ਫਾਰਮ 'ਚ ਆਉਣ ਦੀ ਕੋਸ਼ਿਸ਼ ਕਰਨਗੇ। ਉਧਰ, ਸ਼੍ਰੀਲੰਕਾ ਬਾਰੇ ਗੱਲ ਕੀਤੀ ਜਾਵੇ ਤਾਂ ਉਸ ਦਾ ਪ੍ਰਦਰਸ਼ਨ ਕਿੰਨਾ ਨਿਰਾਸ਼ਾਜਨਕ ਸੀ, ਇਹ ਉਸ ਦੇ ਨਵੇਂ ਕੋਚ ਮਿਕੀ ਆਰਥਰ ਦੇ ਬਿਆਨਾਂ ਤੋਂ ਪਤਾ ਚਲਦਾ ਹੈ ਜੋ ਉਸ ਨੇ ਦੂਜੇ ਮੈਚ ਤੋਂ ਬਾਅਦ ਦਿੱਤਾ। ਕੋਚ ਆਪਣੇ ਬੱਲੇਬਾਜ਼ਾਂ ਤੋਂ ਕਾਫ਼ੀ ਨਾਰਾਜ਼ ਸੀ। ਉਸ ਨੇ ਕਿਹਾ ਸੀ ਕਿ ਬੱਲੇਬਾਜ਼ਾਂ ਲਈ ਆਪਣੀ ਸਟ੍ਰਾਇਕ ਰੋਟੇਟ ਨਾ ਕਰਨਾ ਨੁਕਸਾਨਦੇਹ ਹੈ। ਮੈਚ ਦੇ ਦਿਨ ਇਹ ਪਤਾ ਚੱਲ ਜਾਵੇਗਾ ਕਿ ਬੱਲੇਬਾਜ਼ ਕੋਚ ਦੀ ਗੱਲਬਾਤ ਨੂੰ ਕਿੰਨਾ ਕੁ ਅਮਲ ਕਰਦੇ ਹਨ।
Before You Go
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
ਟ੍ਰੈਂਡਿੰਗ ਟੌਪਿਕ





















