ਪੜਚੋਲ ਕਰੋ
ਸਾਕਸ਼ੀ ਨੇ ਦੇਸ਼ ਦੀ ਝੋਲੀ 'ਚ ਪਾਇਆ ਇਤਿਹਾਸਿਕ ਤਗਮਾ
Written By : ਏਬੀਪੀ ਸਾਂਝਾ | Updated at : 18 Aug 2016 07:00 AM (IST)
1/18

ਰੀਓ ਓਲੰਪਿਕਸ 'ਚ ਭਾਰਤੀ ਮਹਿਲਾ ਭਲਵਾਨ ਸਾਕਸ਼ੀ ਮਲਿਕ ਨੇ 58kg ਭਾਰਵਰਗ 'ਚ ਫ੍ਰੀਸਟਾਈਲ ਕੈਟੇਗਰੀ ਕੁਸ਼ਤੀ 'ਚ ਕਾਂਸੀ ਦਾ ਤਗਮਾ ਜਿੱਤ ਲਿਆ ਹੈ। ਇਹ ਕਾਰਨਾਮਾ ਕਰਨ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਹੈ ਅਤੇ ਇਸ ਕਾਰਨਾਮੇ ਨਾਲ ਸਾਕਸ਼ੀ ਨੇ ਇਤਿਹਾਸ ਰਚ ਦਿੱਤਾ ਹੈ। ਓਲੰਪਿਕਸ 'ਚ ਮੈਡਲ ਜਿੱਤਣ ਵਾਲੀ ਸਾਕਸ਼ੀ ਪਹਿਲੀ ਭਾਰਤੀ ਮਹਿਲਾ ਭਲਵਾਨ ਹੈ।
2/18

ਸਾਕਸ਼ੀ ਨੇ ਰੈਪਚਾਜ ਰਾਊਂਡ ਦੇ ਫਾਈਨਲ ਮੈਚ 'ਚ ਕਿਰਗਿਸਤਾਨ ਦੀ ਭਲਵਾਨ ਐਸੁਲੂ ਤਿਨਿਬੈਕੋਵਾ ਨੂੰ ਮਾਤ ਦੇਕੇ ਰੀਓ ਓਲੰਪਿਕਸ 'ਚ ਭਾਰਤ ਦਾ ਖਾਤਾ ਖੋਲਿਆ।
3/18

4/18

ਇਤਿਹਾਸਿਕ ਜਿੱਤ
5/18

6/18

ਸਾਕਸ਼ੀ ਨੇ ਕਿਰਗਿਸਤਾਨ ਦੀ ਭਲਵਾਨ ਸਾਹਮਣੇ ਜਬਰਦਸਤ ਖੇਡ ਵਿਖਾਇਆ ਅਤੇ ਰੋਮਾਂਚਕ ਮੁਕਾਬਲੇ 'ਚ ਆਖਰੀ ਪਲਾਂ 'ਚ ਜਿੱਤ ਦਰਜ ਕਰ ਦੇਸ਼ ਦੀ ਝੋਲੀ 'ਚ ਮੈਡਲ ਪਾਇਆ। ਪਹਿਲੇ ਰਾਊਂਡ ਤੋਂ ਬਾਅਦ ਕਿਰਗਿਸਤਾਨ ਦੀ ਭਲਵਾਨ ਨੇ ਸਾਕਸ਼ੀ ਖਿਲਾਫ 5-0 ਦੀ ਲੀਡ ਹਾਸਿਲ ਕਰ ਲਈ ਸੀ।
7/18

ਦੂਜੇ ਰਾਊਂਡ ਦੀ ਸ਼ੁਰੂਆਤ 'ਚ ਪਿਛੜਨ ਤੋਂ ਬਾਅਦ ਸਾਕਸ਼ੀ ਨੇ ਦਮਦਾਰ ਵਾਪਸੀ ਕੀਤੀ ਅਤੇ ਆਖਰੀ ਪਲਾਂ ਦਾਅ ਲਗਾ ਕੇ ਮੈਚ 8-5 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਇਹ ਕਾਰਨਾਮਾ ਕਰਨ ਵਾਲੀ ਸਾਕਸ਼ੀ ਭਾਰਤ ਦੀ ਪਹਿਲੀ ਮਹਿਲਾ ਭਲਵਾਨ ਹੈ।
8/18

9/18

ਮੈਡਲ ਦੀ ਪੂਰੀ ਕਹਾਣੀ
10/18

11/18

12/18

ਇਸ ਮੈਡਲ ਤਕ ਦੇ ਰਸਤੇ 'ਚ ਸਾਕਸ਼ੀ ਨੇ ਜਿੱਤ ਅਤੇ ਹਾਰ, ਦੋਨਾ ਦਾ ਸਵਾਦ ਚਖਿਆ ਸੀ। ਕੁਆਲੀਫਿਕੇਸ਼ਨ ਰਾਊਂਡ 'ਚ ਸਾਕਸ਼ੀ ਨੇ ਸਵੀਡਨ ਦੀ ਜੋਹਾਨਾ ਮੈਟਸਨ ਨੂੰ ਮਾਤ ਦਿੱਤੀ। ਇਸਤੋਂ ਬਾਅਦ ਰਾਊਂਡ ਆਫ 16 ਦੇ ਮੁਕਾਬਲੇ 'ਚ ਸਾਕਸ਼ੀ ਨੇ ਮਾਲਡੋਵਾ ਦੀ ਮਾਰੀਆਨਾ ਐਸਨੁ ਨੂੰ ਮਾਤ ਦਿੱਤੀ।
13/18

14/18

ਫਿਰ ਸਾਕਸ਼ੀ ਮਲਿਕ ਨੇ ਪਹਿਲਾਂ ਮੰਗੋਲੀਆ ਦੀ ਭਲਵਾਨ ਨੂੰ ਮਾਤ ਦਿੱਤੀ ਅਤੇ ਫਿਰ ਕਿਰਗਿਸਤਾਨ ਦੀ ਭਲਵਾਨ ਨੂੰ ਹਰਾ ਕੇ ਮੈਡਲ ਆਪਣੇ ਨਾਮ ਕਰ ਲਿਆ।
15/18

ਪਰ ਫਿਰ ਕੁਆਟਰਫਾਈਨਲ 'ਚ ਰੂਸ ਦੀ ਵਾਲੇਰੀਆ ਕੋਬਲੋਵਾ ਨੇ ਸਾਕਸ਼ੀ ਨੂੰ 3-1 ਨਾਲ ਹਰ ਦਿੱਤਾ। ਪਰ ਸਾਕਸ਼ੀ ਨੂੰ ਹਰਾਉਣ ਤੋਂ ਬਾਅਦ ਕੌਬਲੋਵਾ ਨੇ ਫਾਈਨਲ 'ਚ ਐਂਟਰੀ ਕਰ ਲਈ ਅਤੇ ਸਾਕਸ਼ੀ ਨੂੰ ਰੈਪਚਾਜ ਰਾਊਂਡ ਖੇਡਣ ਦਾ ਮੌਕਾ ਮਿਲ ਗਿਆ।
16/18

ਕੁਸ਼ਤੀ 'ਚ ਭਾਰਤ ਦਾ 5ਵਾਂ ਮੈਡਲ
17/18

ਇਹ ਭਾਰਤ ਦਾ ਓਲੰਪਿਕ ਇਤਿਹਾਸ 'ਚ ਕੁਸ਼ਤੀ 'ਚ 5ਵਾਂ ਮੈਡਲ ਹੈ। ਇਸਤੋਂ ਪਹਿਲਾਂ ਕੇ.ਡੀ.ਯਾਦਵ (1956), ਸੁਸ਼ੀਲ ਕੁਮਾਰ (2008), ਸੁਸ਼ੀਲ ਕੁਮਾਰ (2012) ਅਤੇ ਯੋਗੇਸ਼ਵਰ ਦੱਤ (2012) ਨੇ ਭਾਰਤ ਲਈ ਕੁਸ਼ਤੀ 'ਚ ਮੈਡਲ ਜਿੱਤੇ ਹਨ।
18/18

Published at : 18 Aug 2016 07:00 AM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਭਾਰਤ ਨੂੰ ਹਰਾਉਣ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਜ਼ਾ ਹੈ... ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਹੈਰੀ ਬਰੂਕ ਨੇ ਕੀ ਕਿਹਾ?
ਸਪੋਰਟਸ
ਸ਼੍ਰੇਅਸ ਅਈਅਰ ਦਾ ਕਪਤਾਨੀ ਰਿਕਾਰਡ: ਸ਼੍ਰੇਅਸ ਅਈਅਰ ਦੀ ਕਪਤਾਨੀ 'ਤੇ ਇੱਕ ਵੱਡਾ ਧੱਬਾ, ਉਹ ਲਗਾਤਾਰ ਮੈਚ ਹਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ।
ਸਪੋਰਟਸ
IND vs ENG 4th T20I: 14 ਸਾਲਾਂ ਵਿੱਚ ਪਹਿਲੀ ਵਾਰ ਟੁੱਟ ਸਕਦਾ ਹੈ ਟੀਮ ਇੰਡੀਆ ਦਾ ਰਿਕਾਰਡ, ਚੌਥੇ T20 ਵਿੱਚ ਸੀਰੀਜ਼ ਬਚਾਉਣ ਦੀ ਚੁਣੌਤੀ
ਸਪੋਰਟਸ
ਆਗਾਮੀ ਟੀ-20 ਸੀਰੀਜ਼ ਦਾ ਹੋਇਆ ਐਲਾਨ, ਜਾਣੋ ਕਿਹੜੇ 2 ਨਵੇਂ ਖਿਡਾਰੀਆਂ ਦੀ ਟੀਮ 'ਚ ਹੋਈ ਐਂਟਰੀ? ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟ੍ਰੈਂਡਿੰਗ ਟੌਪਿਕ





















