ਚੰਡੀਗੜ੍ਹ : ਭਾਰਤੀ ਮਹਿਲਾ ਟੀਮ ਦੀ ਵਿਕਟਕੀਪਰ ਤਾਨੀਆ ਭਾਟੀਆ ਨਾਲ ਹਾਲ ਹੀ ਇੰਗਲੈਂਡ ਦੌਰੇ 'ਤੇ ਦੁਖਦ ਘਟਨਾ ਵਾਪਰੀ ਹੈ। ਤਾਨੀਆ ਨੇ ਦੱਸਿਆ ਹੈ ਕਿ ਲੰਡਨ ਦੇ ਮੈਦਾ ਵੇਲ ਸਥਿਤ ਮੈਰੀਅਟ ਹੋਟਲ 'ਚ ਉਸ ਦੇ ਕਮਰੇ 'ਚੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਭਾਰਤੀ ਮਹਿਲਾ ਟੀਮ ਨੇ 10 ਤੋਂ 24 ਸਤੰਬਰ ਤੱਕ ਇੰਗਲੈਂਡ ਦੌਰੇ 'ਤੇ 3 ਟੀ-20 ਅਤੇ 3 ਵਨਡੇ ਖੇਡੇ ਹਨ। ਤਾਨੀਆ ਭਾਟੀਆ ਦੋਵੇਂ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਸੀ।
ਦਰਅਸਲ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਤੋਂ ਵਤਨ ਪਰਤ ਆਈ ਹੈ। ਦੇਸ਼ ਪਰਤਣ ਤੋਂ ਬਾਅਦ ਟੀਮ ਦੀ ਵਿਕਟਕੀਪਰ ਬੱਲੇਬਾਜ਼ ਤਾਨੀਆ ਭਾਟੀਆ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਭਾਟੀਆ ਨੇ ਦੋਸ਼ ਲਾਇਆ ਹੈ ਕਿ ਇਹ ਚੋਰੀ ਲੰਡਨ ਦੇ ਉਸ ਕਮਰੇ ਵਿੱਚ ਹੋਈ, ਜਿੱਥੇ ਉਹ ਰਹਿ ਰਹੀ ਸੀ। ਉਸ ਨੇ ਦੱਸਿਆ ਕਿ ਕਿਸੇ ਨੇ ਉਸ ਦੇ ਕਮਰੇ ਵਿੱਚੋਂ ਉਸ ਦਾ ਬੈਗ ਚੋਰੀ ਕਰ ਲਿਆ, ਜਿਸ ਵਿੱਚ ਨਕਦੀ ਤੋਂ ਇਲਾਵਾ ਕਈ ਕੀਮਤੀ ਸਾਮਾਨ ਜਿਵੇਂ ਕਾਰਡ, ਘੜੀਆਂ, ਗਹਿਣੇ ਸਨ।
ਤਾਨੀਆ ਨੇ ਟਵੀਟ ਕਰਕੇ ਲਿਖਿਆ, 'ਮੈਰੀਅਟ ਹੋਟਲ ਪ੍ਰਬੰਧਨ ਤੋਂ ਹੈਰਾਨ ਅਤੇ ਨਿਰਾਸ਼ ਹਾਂ। ਮੇਰੇ ਕਮਰੇ ਵਿੱਚ ਚੋਰੀ ਹੋ ਗਈ ਹੈ। ਕੈਸ , ਕਾਰਡ, ਘੜੀਆਂ ਅਤੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਹੋ ਗਿਆ ਹੈ। ਮੈਰੀਅਟ ਹੋਟਲ ਵਿੱਚ ਕੋਈ ਪ੍ਰਬੰਧ ਨਹੀਂ ਹੈ। ਮੈਂ ਇਸ ਮਾਮਲੇ ਦੀ ਤੁਰੰਤ ਜਾਂਚ ਅਤੇ ਹੱਲ ਦੀ ਉਮੀਦ ਕਰਦੀ ਹਾਂ। ਇੰਗਲੈਂਡ ਕ੍ਰਿਕਟ ਬੋਰਡ ਦੇ ਚਹੇਤੇ ਹੋਟਲ 'ਚ ਅਜਿਹੀ ਘਟਨਾ ਹੈਰਾਨ ਕਰਨ ਵਾਲੀ ਹੈ। ਉਮੀਦ ਹੈ ਕਿ ਉਹ ਵੀ ਇਸ ਮਾਮਲੇ ਦਾ ਨੋਟਿਸ ਲੈਣਗੇ।
ਇਸ ਦੌਰਾਨ ਤਾਨੀਆ ਜਿਸ ਹੋਟਲ ਵਿਚ ਠਹਿਰੀ ਸੀ, ਉਸ ਨੇ ਵੀ ਇਸ ਮਾਮਲੇ ਵਿਚ ਬਿਆਨ ਜਾਰੀ ਕੀਤਾ ਹੈ। ਮੈਰੀਅਟ ਹੋਟਲਜ਼ ਨੇ ਟਵਿੱਟਰ 'ਤੇ ਇਕ ਬਿਆਨ ਜਾਰੀ ਕੀਤਾ। ਹੋਟਲ ਪ੍ਰਬੰਧਨ ਨੇ ਕਿਹਾ, "ਹੈਲੋ ਤਾਨੀਆ, ਸਾਨੂੰ ਇਹ ਸੁਣ ਕੇ ਅਫ਼ਸੋਸ ਹੋਇਆ। ਕਿਰਪਾ ਕਰਕੇ ਸਾਨੂੰ ਆਪਣਾ ਨਾਮ ਅਤੇ ਈਮੇਲ ਪਤਾ ਆਪਣੇ ਠਹਿਰਨ ਦੀਆਂ ਸਹੀ ਤਾਰੀਖਾਂ ਦੇ ਨਾਲ ਸੁਨੇਹਾ ਭੇਜੋ ਤਾਂ ਜੋ ਅਸੀਂ ਮਾਮਲੇ ਦੀ ਹੋਰ ਜਾਂਚ ਕਰ ਸਕੀਏ।
ਦੱਸ ਦੇਈਏ ਕਿ ਤਾਨੀਆ ਭਾਟੀਆ (24) ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਿਆਂ ਤਾਨੀਆ ਨੇ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਅਤੇ ਸੁਖਵਿੰਦਰ ਬਾਬਾ ਤੋਂ ਕ੍ਰਿਕਟ ਦੀ ਸਿਖਲਾਈ ਲਈ ਸੀ। ਇਸ ਤੋਂ ਬਾਅਦ ਤਾਨਿਆ ਨੇ GNPS-36 'ਚ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਉਹ ਆਰਪੀ ਸਿੰਘ ਦੇ ਨਿਰਦੇਸ਼ਨ ਹੇਠ ਸਿਖਲਾਈ ਲੈ ਰਹੀ ਹੈ। ਭਾਟੀਆ ਦੇ ਪਿਤਾ ਅਤੇ ਚਾਚਾ ਵੀ ਕ੍ਰਿਕਟਰ ਰਹਿ ਚੁੱਕੇ ਹਨ।
ਤਾਨੀਆ ਭਾਟੀਆ ਨੇ 13 ਫਰਵਰੀ 2018 ਨੂੰ ਦੱਖਣ ਦੇ ਖਿਲਾਫ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ। ਭਾਟੀਆ ਕੌਮੀ ਟੀਮ ਦਾ ਹਿੱਸਾ ਬਣਨ ਵਾਲੀ ਚੰਡੀਗੜ੍ਹ ਦੀ ਪਹਿਲੀ ਮਹਿਲਾ ਕ੍ਰਿਕਟਰ ਹੈ। ਫਿਰ ਉਸਨੂੰ 11 ਸਤੰਬਰ 2018 ਨੂੰ ਸ਼੍ਰੀਲੰਕਾ ਦੇ ਖਿਲਾਫ ਵਨਡੇ ਡੈਬਿਊ ਕਰਨ ਦਾ ਮੌਕਾ ਵੀ ਮਿਲਿਆ। ਤਾਨੀਆ ਭਾਟੀਆ 2018 ਅਤੇ 2020 ਦੇ ਮਹਿਲਾ ਟੀ-20 ਵਿਸ਼ਵ ਕੱਪ ਅਤੇ ਇਸ ਸਾਲ ਆਯੋਜਿਤ ਵਨਡੇ ਵਿਸ਼ਵ ਕੱਪ ਦਾ ਵੀ ਹਿੱਸਾ ਰਹੀ ਹੈ। ਮਈ 2021 ਵਿੱਚ ਤਾਨੀਆ ਨੂੰ ਇੰਗਲੈਂਡ ਦੇ ਖਿਲਾਫ ਟੈਸਟ ਮੈਚ ਲਈ ਭਾਰਤੀ ਮਹਿਲਾ ਟੀਮ ਵਿੱਚ ਵੀ ਜਗ੍ਹਾ ਮਿਲੀ।