ਪੜਚੋਲ ਕਰੋ
ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ! ਮੁੜ ਇਕੱਠੀ ਦਿੱਸੇਗੀ ਸਲਾਮੀ ਬੱਲੇਬਾਜ਼ ਜੋੜੀ
ਭਾਰਤੀ ਕ੍ਰਿਕਟ ਫੈਨਸ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੀ ਪਸੰਦੀਦਾ ਸਲਾਮੀ ਬੱਲੇਬਾਜ਼ ਜੋੜੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਇੱਕ ਵਾਰ ਫੇਰ ਤੋਂ ਇਕੱਠੀ ਆ ਗਈ ਹੈ। ਜੀ ਹਾਂ, ਦੋਵੇਂ ਖਿਡਾਰੀ ਵੈਸਟ ਇੰਡੀਜ਼ ਦੌਰੇ ਦੌਰਾਨ ਨਜ਼ਰ ਆਉਣ ਵਾਲੇ ਹਨ।
ਨਵੀ ਦਿੱਲੀ: ਭਾਰਤੀ ਕ੍ਰਿਕਟ ਫੈਨਸ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੀ ਪਸੰਦੀਦਾ ਸਲਾਮੀ ਬੱਲੇਬਾਜ਼ ਜੋੜੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਇੱਕ ਵਾਰ ਫੇਰ ਤੋਂ ਇਕੱਠੀ ਆ ਗਈ ਹੈ। ਜੀ ਹਾਂ, ਦੋਵੇਂ ਖਿਡਾਰੀ ਵੈਸਟ ਇੰਡੀਜ਼ ਦੌਰੇ ਦੌਰਾਨ ਨਜ਼ਰ ਆਉਣ ਵਾਲੇ ਹਨ। ਸ਼ਿਖਰ ਧਵਨ ਵਰਲਡ ਕੱਪ ਦੌਰਾਨ ਜ਼ਖ਼ਮੀ ਹੋ ਗਏ ਸੀ। ਇਸ ਕਾਰਨ ਉਨ੍ਹਾਂ ਨੂੰ ਵਰਲਡ ਕੱਪ ਤੋਂ ਬਾਹਰ ਹੋਣਾ ਪਿਆ।
ਹੁਣ ਧਵਨ ਦੀ ਟੀਮ ਵਿੱਚ ਵਾਪਸੀ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਇਸ ਦਾ ਸਬੂਤ ਆਪਣੇ ਪਾਟਨਰ ਰੋਹਿਤ ਸ਼ਰਮਾ ਨਾਲ ਏਅਰਪੋਰਟ ਦੀ ਇੱਕ ਤਸਵੀਰ ਸ਼ੇਅਰ ਕਰ ਦਿੱਤਾ ਹੈ। ਭਾਰਤੀ ਟੀਮ ਦੇ ਗੱਬਰ ਨੇ ਫੋਟੋ ਨੂੰ ਟਵੀਟ ਕਰ ਲਿਖਿਆ, “ਮੇਰੇ ਪਾਟਨਰ ਨਾਲ ਮੈਂ ਵੈਸਟ ਇੰਡੀਜ਼ ਦੌਰੇ ‘ਤੇ ਜਾਣ ਲਈ ਪੂਰੀ ਤਰ੍ਹਾਂ ਸੈੱਟ ਹਾਂ। ਦ ਹਿੱਟ ਮੈਨ”।
ਧਵਨ ਤੇ ਰੋਹਿਤ ਨੇ ਸਾਲ 2013 ਦੇ ਆਈਸੀਸੀ ਚੈਂਪੀਅਨਸ ਟਰੌਫੀ ਤੋਂ ਲਿਮਟਿਡ ਓਵਰਾਂ ‘ਚ ਕ੍ਰਿਕਟ ਓਪਨਿੰਗ ਕਰਨੀ ਸ਼ੁਰੂ ਕੀਤੀ ਸੀ। ਵਨਡੇ ‘ਚ ਦੋਵਾਂ ਬੱਲੇਬਾਜ਼ਾਂ ਨੇ 105 ਪਾਰੀਆਂ ‘ਚ ਕੁੱਲ 4726 ਦੌੜਾਂ ਬਣਾਈਆਂ ਹਨ, ਜਿੱਥੇ ਦੋਵਾਂ ਦਾ ਐਵਰੇਜ਼ 45.44 ਰਿਹਾ। ਦੋਵੇਂ ਵਨਡੇ ਪਾਟਨਰਸ਼ਿਪ ਦੀ 7ਵੀਂ ਸਭ ਤੋਂ ਕਾਮਯਾਬ ਜੋੜੀ ਹੈ।All set for West Indies with my partner - The Hit-man! 😎 @ImRo45 pic.twitter.com/2ypHn8WNVR
— Shikhar Dhawan (@SDhawan25) 29 July 2019
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement