ਨਵੀਂ ਦਿੱਲੀ: ਆਈਪੀਐਲ 29 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਹੁਣ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੋਰੋਨਾਵਾਇਰਸ ਦੇ ਮੱਦੇਨਜ਼ਰ ਭਾਰਤ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਹੈ। ਇਹ ਪਾਬੰਦੀ ਡਿਪਲੋਮੈਟਾਂ, ਅਧਿਕਾਰੀਆਂ, ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਛੋਟ ਦੇਵੇਗੀ।


ਇਹ ਪਾਬੰਦੀ 13 ਮਾਰਚ, 2020 ਤੋਂ ਲਾਗੂ ਹੋਵੇਗੀ। ਇਸ 'ਚ ਸਾਰੇ ਵਿਦੇਸ਼ੀ ਖਿਡਾਰੀ ਜੋ ਆਈਪੀਐਲ ਲਈ ਭਾਰਤ ਆ ਰਹੇ ਸੀ 'ਤੇ ਵੀ ਪਾਬੰਦੀ ਲਾਈ ਗਈ ਹੈ। ਅਜਿਹੇ 'ਚ ਕੋਈ ਵੀ ਖਿਡਾਰੀ ਲਗਪਗ ਅੱਧੇ ਮਹੀਨੇ ਯਾਨੀ 15 ਅਪ੍ਰੈਲ ਤੱਕ ਆਈਪੀਐਲ ਵਿੱਚ ਸ਼ਾਮਲ ਨਹੀਂ ਹੋ ਸਕੇਗਾ।