ਪੜਚੋਲ ਕਰੋ

IPL 2021: RCB ਦੇ ਇਹ ਪੰਜ ਖਿਡਾਰੀ ਆਪਣੇ ਦਮ ’ਤੇ ਟੀਮ ਨੂੰ ਜਿਤਾ ਸਕਦੇ ਖ਼ਿਤਾਬ

ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਸ਼ੁਰੂ ਹੋਣ ’ਚ ਹੁਣ 10 ਦਿਨਾਂ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ। ਆਈਪੀਐੱਲ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।

IPL 2021: ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਸ਼ੁਰੂ ਹੋਣ ’ਚ ਹੁਣ 10 ਦਿਨਾਂ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ। ਆਈਪੀਐੱਲ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੋਰ ਹੀ ਮੁੰਬਈ ਇੰਡੀਅਨਜ਼ ਵਿਰੁੱਧ ਇਸ ਸੀਜ਼ਨ ਦਾ ਸ਼ੁਰੂਆਤੀ ਮੈਚ ਖੇਡੇਗੀ। ਆਰਸੀਬੀ ਹਾਲੇ ਤੱਕ ਇਸ ਲੀਗ ਦਾ ਖ਼ਿਤਾਬ ਨਹੀਂ ਜਿੱਤ ਸਕੀ ਹੈ ਪਰ ਇਸ ਸੀਜ਼ਨ ’ਚ ਨੀਲਾਮੀ ਦੌਰਾਨ ਉਸ ਨੇ ਕੁਝ ਅਜਿਹੇ ਖਿਡਾਰੀਆਂ ਨੂੰ ਖ਼ਰੀਦਿਆ ਹੈ, ਜੋ ਇਕੱਲੇ ਦਮ ’ਤੇ ਟੀਮ ਨੂੰ ਚੈਂਪੀਅਨ ਬਣਾ ਸਕਦੇ ਹਨ।

 

ਮਿਸਟਰ 360 ਡਿਗਰੀ ਏਬੀ ਡਿਵਿਲੀਅਰਜ਼

ਕ੍ਰਿਕੇਟ ਦੀ ਦੁਨੀਆ ’ਚ ਮਿਸਟਰ 360 ਡਿਗਰੀ ਦੇ ਨਾਂਅ ਨਾਲ ਮਸ਼ਹੂਰ ਏਬੀ ਡਿਵਿਲੀਅਰਜ਼ ਇਸ ਟੀਮ ਦੇ ਸਭ ਤੋਂ ਮੇਨ ਖਿਡਾਰੀ ਹਨ। ਡਿਵਿਲੀਅਰਜ਼ ਦੀ ਪ੍ਰਤਿਭਾ ਬਾਰੇ ਸਭ ਜਾਣਦੇ ਹਨ। ਡਿਵਿਲੀਅਰਜ਼ ਦੇ ਨਾਂਅ ਇਸ ਲੀਗ ਵਿੱਚ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ 4,000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਆਈਪੀਐਲ 2020 ’ਚ ਏਬੀ ਨੇ 158.74 ਦੇ ਸਟ੍ਰਾਈਕ ਰੇਟ ਨਾਲ 454 ਦੌੜਾਂ ਬਣਾਈਆਂ ਸਨ। ਇਸ ਲੀਗ ਦੇ 169 ਮੈਚਾਂ ਵਿੱਚ ਉਨ੍ਹਾਂ ਦੇ ਨਾਂਅ 4,849 ਦੌੜਾਂ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 151.1 ਰਿਹਾ ਹੈ।

 

ਰਨ ਮਸ਼ੀਨ ਵਿਰਾਟ ਕੋਹਲੀ

ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਆਰਸੀਬੀ ਦੀ ਬੱਲੇਬਾਜ਼ੀ ਯੂਨਿਟ ਦੀ ਸਭ ਤੋਂ ਮਜ਼ਬੂਤ ਕੜੀ ਹਨ। ਕੋਹਲੀ ਨੇ ਇਸ ਲੀਗ ਦੇ 192 ਮੈਚਾਂ ’ਚ 130.73 ਦੇ ਸਟ੍ਰਾਈਕ ਰੇਟ ਨਾਲ 5,878 ਦੌੜਾਂ ਬਣਾਈਆਂ ਹਨ। ਇਸ ਲੀਗ ਦੇ ਇੱਕ ਸੀਜ਼ਨ ’ਚ ਸਭ ਤੋਂ ਵੱਧ ਸੈਂਕੜੇ ਲਾਉਣ ਦਾ ਰਿਕਾਰਡ ਵੀ ਕੋਹਲੀ ਦੇ ਹੀ ਨਾਂਅ ਹੈ। ਕੋਹਲੀ ਨੇ ਆਈਪੀਐੱਲ 2016 ’ਚ ਚਾਰ ਸੈਂਕੜੇ ਜੜੇ ਸਨ।

 

ਕਾਈਲ ਜੈਮੀਸਨ

ਨਿਊਜ਼ੀਲੈਂਡ ਦੇ ਲੰਮੇ ਕੱਦ ਵਾਲੇ ਫ਼ਾਸਟ ਬਾਓਲਰ ਕਾਈਲ ਜੈਮੀਸਨ ਨੂੰ ਆਈਪੀਐੱਲ 2021 ਦੀ ਨੀਲਾਮੀ ’ਚ ਰਾਇਲ ਚੈਲੇਂਜਰਜ਼ ਬੈਂਗਲੋਰ ਨੇ 15 ਕਰੋੜ ਰੁਪਏ ’ਚ ਖ਼ਰੀਦਿਆ ਸੀ। ਉਹ ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਵੱਧ ਕੀਮਤ ’ਚ ਵਿਕਣ ਵਾਲੇ ਤੀਜੇ ਵਿਦੇਸ਼ੀ ਖਿਡਾਰੀ ਹਨ।  6.6 ਫ਼ੁੱਟ ਲੰਮੇ ਜੈਮੀਸਨ ਨੇ ਨਿਊ ਜ਼ੀਲੈਂਡ ਲਈ ਛੇ ਟੈਸਟ, ਤਿੰਨ ਵਨਡੇ ਤੇ ਅੱਠ ਟੀ20 ਕੌਮਾਂਤਰੀ ਮੈਚ ਖੇਡੇ ਹਨ। ਟੈਸਟ ’ਚ ਉਨ੍ਹਾਂ ਦੇ ਨਾਂਅ 36, ਵਨਡੇ ’ਚ ਤਿੰਨ ਤੇ ਟੀ20 ਇੰਟਰਨੈਸ਼ਨਲ ’ਚ ਚਾਰ ਵਿਕੇਟਾਂ ਹਨ। ਜੈਮੀਸਨ ਦਾ ਆਈਪੀਐੱਲ 2021 ’ਚ ਡੈਬਿਯੂ ਕਰਨਾ ਤੈਅ ਹੈ।

 

ਲੈੱਗ ਸਪਿੰਨਰ ਯੁਜਵੇਂਦਰ ਚਹਿਲ

ਲਿਮਿਟੇਡ ਓਵਰ ਦੀ ਕ੍ਰਿਕੇਟ ਦੇ ਮਾਹਿਰ ਗੇਂਦਬਾਜ਼ ਯੁਜਵੇਂਦਰ ਚਹਿਲ ਲੰਮੇ ਸਮੇਂ ਤੋਂ ਆਰਸੀਬੀ ਦੀ ਟੀਮ ਦਾ ਅਹਿਮ ਹਿੱਸਾ ਹਨ। ਚਹਿਲ ਨੇ ਆਈਪੀਐੱਲ ਦੇ ਪਿਛਲੇ ਸੀਜ਼ਨ ਦੌਰਾਨ ਆਪਣੀ ਟੀਮ ਲਈ ਸਭ ਤੋਂ ਵੱਧ 21 ਵਿਕੇਟਾਂ ਲਈਆਂ ਸਨ। ਆਪਣੀ ਚੌਕਸ ਗੇਂਦਬਾਜ਼ੀ ਨਾਲ ਚਹਿਲ ਨੇ ਆਰਸੀਬੀ ਨੂੰ ਕਈ ਮੈਚ ਆਪਣੇ ਇਕੱਲੇ ਦੇ ਦਮ ਉੱਤੇ ਜਿਤਾਏ ਹਨ। ਚਹਿਲ ਦੇ ਨਾਂਅ ਇਸ ਲੀਗ ਦੇ 99 ਮੈਚਾਂ ਵਿੱਚ 121 ਵਿਕੇਟ ਹਨ।

 

ਡੈਨੀਅਲ ਕ੍ਰਿਸਚੀਅਨ

ਆਸਟ੍ਰੇਲੀਆ ਦੇ ਤਜਰਬੇਕਾਰ ਆਲਰਾਊਂਡਰ ਡੈਨੀਅਲ ਕ੍ਰਿਸਚੀਅਨ ਨੂੰ ਟੀ20 ਕ੍ਰਿਕੇਟ ਦਾ ਮਾਹਿਰ ਖਿਡਾਰੀ ਕਿਹਾ ਜਾਂਦਾ ਹੈ। ਆਰਸੀਬੀ ਨੇ ਡੈਨੀਅਲ ਕ੍ਰਿਸਚੀਅਨ ਨੂੰ ਆਈਪੀਐੰਲ 2021 ਦੀ ਨੀਲਾਮੀ ਵਿੱਚ 4.80 ਕਰੋੜ ਰੁਪਏ ’ਚ ਖ਼ਰੀਦਿਆ ਸੀ। ਕ੍ਰਿਸਚੀਅਨ ਦੇ ਨਾਂਅ ਟੀ20 ਕ੍ਰਿਕੇਟ ਦੇ 347 ਮੈਚਾਂ ਵਿੱਚ 5,171 ਦੌੜਾਂ ਤੇ 259 ਵਿਕੇਟਾਂ ਦਰਜ ਹਨ।

ਟਾਪ ਹੈਡਲਾਈਨ

ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ
ਭਾਰਤੀ ਟੀਮ ਦੀ ਪਲੇਇੰਗ 11 'ਚ ਹੋਣਗੇ ਵੱਡੇ ਬਦਲਾਅ, ਕਦੋਂ, ਕਿੱਥੇ ਅਤੇ ਕਿੰਨੇ ਵਜੇ ਖੇਡੇ ਜਾਣਗੇ ਮੁਕਾਬਲੇ; ਜਾਣੋ ਪੂਰੀ ਡਿਟੇਲ
SAD News: ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਖੇਡ ਜਗਤ 'ਚ ਪਸਰਿਆ ਮਾਤਮ, ਸਟਾਰ ਖਿਡਾਰੀ ਦੀ 25 ਸਾਲ ਦੀ ਉਮਰ 'ਚ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼...
ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।
ਕੀ ਕੋਚ ਗੌਤਮ ਗੰਭੀਰ ਨੂੰ ਲਗਾਤਾਰ ਹਾਰਾਂ ਤੋਂ ਬਾਅਦ ਵਿਰੋਧੀ ਟੀਮ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ? ਬੀ.ਸੀ.ਸੀ.ਆਈ. ਕਾਰਵਾਈ ਵਿੱਚ।
ND ਬਨਾਮ ENG 5ਵਾਂ T20: ਭਾਰਤ ਬਨਾਮ ਇੰਗਲੈਂਡ 5ਵਾਂ T20I ਦਾ ਸਮਾਂ ਬਦਲ ਗਿਆ ਹੈ, ਜਾਣੋ ਮੈਚ ਕਦੋਂ ਸ਼ੁਰੂ ਹੋਵੇਗਾ; ਲਾਈਵ ਸਟ੍ਰੀਮਿੰਗ ਵੇਰਵੇ
ND ਬਨਾਮ ENG 5ਵਾਂ T20: ਭਾਰਤ ਬਨਾਮ ਇੰਗਲੈਂਡ 5ਵਾਂ T20I ਦਾ ਸਮਾਂ ਬਦਲ ਗਿਆ ਹੈ, ਜਾਣੋ ਮੈਚ ਕਦੋਂ ਸ਼ੁਰੂ ਹੋਵੇਗਾ; ਲਾਈਵ ਸਟ੍ਰੀਮਿੰਗ ਵੇਰਵੇ

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
IPS Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
Gold Silver Price Crash: ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ ਭਿਆਨਕ ਹਾਦਸਾ, ਪੱਬ 'ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, 60 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
ਲੁਧਿਆਣਾ 'ਚ ਪਿਆ ਮੀਂਹ, ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਜਾਣੋ ਅਗਲੇ ਤਿੰਨ ਦਿਨਾਂ ਦਾ ਹਾਲ
Embed widget