ਨਵੀਂ ਦਿੱਲੀ: ਅੱਜ ਬੰਗਲੁਰੂ ਵਿੱਚ ਇੰਡੀਅਨ ਪ੍ਰੀਮੀਅਰ ਲੀਗ 2018 ਦੇ ਲਈ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ। ਇਸ ਬੋਲੀ ਵਿੱਚ ਗੌਤਮ ਗੰਭੀਰ, ਆਰ ਅਸ਼ਵਿਨ, ਯੁਵਰਾਜ, ਬੇਨ ਸਟੋਕਸ, ਸ਼ਿਖਰ ਧਵਨ ਅਤੇ ਅਜਿੰਕੇ ਰਹਾਣੇ ਵਰਗੇ ਕਈ ਵੱਡੇ ਨਾਂ ਸ਼ਾਮਲ ਹਨ ਕਿਉਂਕਿ ਇਨ੍ਹਾਂ ਨੂੰ ਪਿਛਲੇ ਆਈ.ਪੀ.ਐੱਲ. ਦੀਆਂ ਟੀਮਾਂ ਨੇ ਆਪਣੇ ਨਾਲ ਵਾਪਸ ਯਾਨੀ ਰਿਟੇਨ ਨਹੀਂ ਕੀਤਾ ਹੈ। ਹੁਣ ਇਨ੍ਹਾਂ ਖਿਡਾਰੀਆਂ ਨੂੰ ਕੋਈ ਵੀ ਟੀਮ ਰਾਇਟ-ਟੂ-ਮੈਟ (RTM) ਰਾਹੀਂ ਆਪਣੀ ਟੀਮ ਵਿੱਚ ਸ਼ਾਮਲ ਕਰ ਸਕਦੀ ਹੈ।

ਔਕਸ਼ਨ ਦੌਰਾਨ ਅੱਜ ਪਹਿਲੀ ਵਾਰ ਰਾਇਟ ਟੂ ਮੈਚ ਦਾ ਇਸਤੇਮਾਲ ਕੀਤਾ ਜਾਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਆਖ਼ਿਰ ਇਹ ਹੈ ਕੀ? ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦਾ ਮਤਲਬ।

ਮੰਨ ਲਓ ਕੋਈ ਇੱਕ ਖਿਡਾਰੀ ਪਹਿਲਾਂ ਕਿਸੇ ਇੱਕ ਟੀਮ ਲਈ ਖੇਡਦਾ ਸੀ। ਜਿਵੇਂ ਕ੍ਰਿਸ ਗੇਲ ਪਹਿਲਾਂ ਆਰ.ਸੀ.ਬੀ. ਲਈ ਖੇਡਦੇ ਸਨ। ਇਸ ਵਾਰ ਆਰ.ਸੀ.ਬੀ. ਨੇ ਉਨ੍ਹਾਂ ਨੂੰ ਆਪਣੇ ਨਾਲ ਰਿਟੇਨ ਨਹੀਂ ਕੀਤਾ। ਇਸ ਤੋਂ ਬਾਅਦ ਕੋਈ ਦੂਜੀ ਟੀਮ ਉਨ੍ਹਾਂ ਨੂੰ ਖ਼ਰੀਦ ਸਕਦੀ ਹੈ। ਇਸ ਤੋਂ ਬਾਅਦ ਜੇਕਰ ਆਰ.ਸੀ.ਬੀ. ਨੂੰ ਮੁੜ ਲੱਗੇ ਕਿ ਇਹ ਖਿਡਾਰੀ ਮੇਰੀ ਟੀਮ ਵਿੱਚ ਹੀ ਹੋਣਾ ਚਾਹੀਦਾ ਹੈ ਤਾਂ ਉਹ ਆਰ.ਟੀ.ਐੱਮ. ਕਾਰਡ ਰਾਹੀਂ ਉਸ ਨੂੰ ਵਾਪਸ ਆਪਣੀ ਟੀਮ ਵਿੱਚ ਬੁਲਾ ਸਕਦੀ ਹੈ।

ਪੁਰਾਣੀ ਟੀਮ ਜੇਕਰ ਖਿਡਾਰੀ ਨੂੰ ਮੁੜ ਆਪਣੇ ਨਾਲ ਜੋੜਣਾ ਚਾਹੇਗੀ ਤਾਂ ਉਸ ਨੂੰ ਇੰਨੇ ਪੈਸੇ ਨਹੀਂ ਖ਼ਰਚਣੇ ਪੈਣਗੇ ਜਿੰਨੇ ਨਵੀਂ ਟੀਮ ਨੇ ਬੋਲੀ ਲਾ ਕੇ ਖ਼ਰਚੇ ਹਨ। ਹਰ ਟੀਮ ਵੱਧ ਤੋਂ ਵੱਧ ਪੰਜ ਖਿਡਾਰੀਆਂ ਨੂੰ ਰਿਟੇਨ ਕਰ ਸਕਦੀ ਹੈ। ਸਾਰੀਆਂ ਟੀਮਾਂ ਕੋਲ ਆਰ.ਟੀ.ਐੱਨ. ਦਾ ਅਧਿਕਾਰ ਹੈ ਅਤੇ ਉਹ ਆਪਣੇ ਪੁਰਾਣੇ ਖਿਡਾਰੀਆਂ ਨੂੰ ਮੁੜ ਆਪਣੇ ਨਾਲ ਜੋੜ ਸਕਦੀ ਹੈ।