ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਐਲੀਮੀਨੇਟਰ ਮੈਚ 'ਚ ਆਰਸੀਬੀ ਦੀ ਹਾਰ ਕਾਰਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਿਸ਼ਾਨੇ 'ਤੇ ਹਨ। ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਵਿਰਾਟ ਕੋਹਲੀ ਨੂੰ ਆਰਸੀਬੀ ਦੇ ਕਪਤਾਨ ਤੋਂ ਹਟਾਉਣ ਦੀ ਮੰਗ ਕੀਤੀ ਹੈ ਪਰ ਗੰਭੀਰ ਦਾ ਸਾਥੀ ਤੇ ਭਾਰਤ ਦੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਕੋਹਲੀ ਦੇ ਬਚਾਅ 'ਚ ਆ ਗਏ ਹਨ।
ਸਾਲ 2013 ਵਿੱਚ ਵਿਰਾਟ ਕੋਹਲੀ ਨੇ ਆਰਸੀਬੀ ਦੀ ਕਪਤਾਨੀ ਸੰਭਾਲ ਲਈ ਸੀ ਪਰ ਇਕ ਵਾਰ ਵੀ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਆਈਪੀਐਲ ਦਾ ਖਿਤਾਬ ਨਹੀਂ ਜਿੱਤ ਸਕੀ। ਸਹਿਵਾਗ ਦਾ ਮੰਨਣਾ ਹੈ ਕਿ ਕਪਤਾਨ ਵਿਰਾਟ ਕੋਹਲੀ ਇਕੱਲੇ ਟੀਮ ਲਈ ਕੁਝ ਨਹੀਂ ਕਰ ਸਕਦਾ।
ਪਤਨੀ ਨੇ ਆਪਣੇ ਹੀ ਪਤੀ ਦਾ ਉਸ ਦੀ ਪ੍ਰੇਮਿਕਾ ਨਾਲ ਕਰਵਾਇਆ ਵਿਆਹ, ਖੁਦ ਲੈ ਲਿਆ ਤਲਾਕ
ਸਹਿਵਾਗ ਨੇ ਕਿਹਾ, ''ਕਪਤਾਨ ਉੰਨਾ ਹੀ ਵਧੀਆ ਹੋ ਸਕਦਾ ਹੈ, ਜਿੰਨੀ ਟੀਮ ਚੰਗੀ ਹੋਵੇ। ਟੀਮ ਇੰਡੀਆ ਦੇ ਕਪਤਾਨ ਵਜੋਂ ਵਿਰਾਟ ਕੋਹਲੀ ਦਾ ਰਿਕਾਰਡ ਸ਼ਾਨਦਾਰ ਹੈ। ਵਿਰਾਟ ਦੀ ਅਗਵਾਈ ਵਾਲੀ ਟੀਮ ਟੀ -20, ਵਨ-ਡੇਅ ਤੇ ਟੈਸਟ ਜਿੱਤਣ 'ਚ ਕਾਮਯਾਬ ਰਹੀ। ਪਰ ਆਰਸੀਬੀ ਵਿਰਾਟ ਦੀ ਅਗਵਾਈ 'ਚ ਪ੍ਰਦਰਸ਼ਨ ਨਹੀਂ ਕਰ ਸਕੀ।
ਕੇਂਦਰ ਸਰਕਾਰ ਦਾ ਪੰਜਾਬ ਨੂੰ ਮੁੜ ਝਟਕਾ, ਵੱਡਾ ਸੰਕਟ ਖੜ੍ਹਾ ਹੋਣ ਦਾ ਖਤਰਾ
ਵੀਰੇਂਦਰ ਸਹਿਵਾਗ ਨੇ ਹਾਲਾਂਕਿ ਆਰਸੀਬੀ ਦੇ ਬੈਟਿੰਗ ਆਰਡਰ ਦੀ ਅਲੋਚਨਾ ਕੀਤੀ ਹੈ। ਸਹਿਵਾਗ ਨੇ ਕਿਹਾ, "ਸਾਰੀਆਂ ਟੀਮਾਂ ਦਾ ਬੱਲੇਬਾਜ਼ੀ ਕ੍ਰਮ ਠੀਕ ਤੈਅ ਹੈ, ਪਰ ਆਰਸੀਬੀ ਦਾ ਅਜਿਹਾ ਨਹੀਂ ਹੈ। ਇਹ ਟੀਮ ਸਿਰਫ ਏਬੀਡੀ ਅਤੇ ਵਿਰਾਟ 'ਤੇ ਨਿਰਭਰ ਰਹਿੰਦੀ ਹੈ ਤੇ ਉਨ੍ਹਾਂ ਦਾ ਬੱਲੇਬਾਜ਼ੀ ਕ੍ਰਮ ਵੱਖ-ਵੱਖ ਹੁੰਦਾ ਹੈ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
IPL: ਵਿਰਾਟ ਕੋਹਲੀ ਦੀ ਟੀਮ ਦੇ ਹਾਰਨ ਮਗਰੋਂ ਬਚਾਅ ਲਈ ਅੱਗੇ ਆਏ ਸਹਿਵਾਗ, ਪਰ RCB 'ਤੇ ਨਿਸ਼ਾਨਾ
ਏਬੀਪੀ ਸਾਂਝਾ
Updated at:
08 Nov 2020 02:36 PM (IST)
ਭਾਰਤ ਦੇ ਸਾਬਕਾ ਓਪਨਰ ਬੱਲੇਬਾਜ਼ ਗੌਤਮ ਗੰਭੀਰ ਨੇ ਵੀ ਵਿਰਾਟ ਕੋਹਲੀ ਨੂੰ ਆਰਸੀਬੀ ਦੇ ਕਪਤਾਨ ਤੋਂ ਹਟਾਉਣ ਦੀ ਮੰਗ ਕੀਤੀ ਹੈ ਪਰ ਗੰਭੀਰ ਦਾ ਸਾਥੀ ਤੇ ਭਾਰਤ ਦੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਕੋਹਲੀ ਦੇ ਬਚਾਅ 'ਚ ਆ ਗਏ ਹਨ।
- - - - - - - - - Advertisement - - - - - - - - -