BCCI announces schedule and venue details for TATA IPL 2023 Playoffs and Final: ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਭਾਵ ਬੀ.ਸੀ.ਸੀ.ਆਈ. ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਪਲੇਆਫ ਅਤੇ ਫਾਈਨਲ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਪਲੇਆਫ ਅਤੇ ਫਾਈਨਲ ਮੈਚ ਜੋ ਕਿ 23 ਮਈ ਤੋਂ 28 ਮਈ 2023 ਤੱਕ ਚੇਨਈ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ।


ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਭਾਵ ਬੀ.ਸੀ.ਸੀ.ਆਈ. ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਪਲੇਆਫ ਅਤੇ ਫਾਈਨਲ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਪਲੇਆਫ ਅਤੇ ਫਾਈਨਲ 23 ਮਈ ਤੋਂ 28 ਮਈ 2023 ਤੱਕ ਚੇਨਈ ਅਤੇ ਅਹਿਮਦਾਬਾਦ ਵਿੱਚ ਖੇਡੇ ਜਾਣਗੇ।


 Narendra Modi Stadium in Ahmedabad will host Qualifier 2 and the TATA IPL final on 26th and 28th May respectively


ਆਈਪੀਐਲ 2023 ਦੀ ਸ਼ੁਰੂਆਤ 31 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਦੇ ਵਿਚਕਾਰ ਮੁਕਾਬਲੇ ਨਾਲ ਹੋਈ ਸੀ ਅਤੇ ਫਾਈਨਲ ਵੀ ਉਸੇ ਮੈਦਾਨ ਵਿੱਚ ਖੇਡਿਆ ਜਾਵੇਗਾ। ਬੀ.ਸੀ.ਸੀ.ਆਈ. ਨੇ ਫਰਵਰੀ ਵਿੱਚ ਲੀਗ ਪੜਾਅ ਦੇ ਮੁਕਾਬਲੇ ਅਤੇ ਸਮਾਂ-ਸਾਰਣੀ ਦਾ ਐਲਾਨ ਕਰ ਦਿੱਤਾ ਗਿਆ ਸੀ, ਜਦੋਂ ਕਿ ਪਲੇਆਫ ਅਤੇ ਫਾਈਨਲ ਦੇ ਸ਼ੈਡਿਊਲ ਦੀ ਘੋਸ਼ਣਾ ਨਹੀਂ ਕੀਤੀ ਗਈ ਸੀ। ਲੀਗ ਪੜਾਅ ਵਿੱਚ ਕੁੱਲ 70 ਮੈਚ ਖੇਡੇ ਜਾਣਗੇ। ਲੀਗ ਪੜਾਅ ਦਾ ਆਖਰੀ ਮੈਚ 21 ਮਈ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਜਿਸ ਤੋਂ ਬਾਅਦ 23 ਮਈ ਤੋਂ ਪਲੇਆਫ ਮੈਚ ਸ਼ੁਰੂ ਹੋਣਗੇ।


 


IPL 2023 ਪਲੇਅ-ਆਫ ਸਮਾਂ-ਸਾਰਣੀ:


23 ਮਈ - ਕੁਆਲੀਫਾਇਰ 1 (ਚੇਨਈ)


24 ਮਈ - ਐਲੀਮੀਨੇਟਰ (ਚੇਨਈ)


26 ਮਈ - ਕੁਆਲੀਫਾਇਰ 2 (ਅਹਿਮਦਾਬਾਦ)


28 ਮਈ - ਫਾਈਨਲ (ਅਹਿਮਦਾਬਾਦ)


ਹੋਰ ਪੜ੍ਹੋ : CSK vs SRH, IPL 2023 Live : ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ


ਹੋਰ ਪੜ੍ਹੋ : IPL 2023: ਅਮਿਤ ਮਿਸ਼ਰਾ ਤੇ ਪੀਯੂਸ਼ ਚਾਵਲਾ ਤੋਂ ਬਾਅਦ ਈਸ਼ਾਂਤ ਸ਼ਰਮਾ ਨੇ ਵੀ ਦਿਖਾਇਆ ਦਮ, IPL 'ਚ ਦਿੱਗਜ ਖਿਡਾਰੀਆਂ ਦਾ ਜਲਵਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।