IPL 2023, LSG vs MI: ਇਸ ਸੀਜ਼ਨ ਦਾ 63ਵਾਂ ਲੀਗ ਮੈਚ ਲਖਨਊ ਸੁਪਰ ਜਾਇੰਟਸ (LSG) ਅਤੇ ਮੁੰਬਈ ਇੰਡੀਅਨਜ਼ (MI) ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਦੀ ਟੀਮ ਨੇ 20 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਬਣਾਈਆਂ। ਲਖਨਊ ਲਈ ਕਪਤਾਨ ਕਰੁਣਾਲ ਪੰਡਯਾ ਨੇ 49 ਅਤੇ ਮਾਰਕਸ ਸਟੋਇਨਿਸ ਨੇ ਅਜੇਤੂ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਗੇਂਦਬਾਜ਼ੀ 'ਚ ਮੁੰਬਈ ਲਈ ਜੇਸਨ ਬੇਹਰਨਡੋਰਫ ਨੇ 2 ਵਿਕਟਾਂ ਲਈਆਂ।
ਮੁੰਬਈ ਇੰਡੀਅਨਜ਼ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਤੋਂ ਮੈਦਾਨ 'ਤੇ ਨਵੀਂ ਓਪਨਿੰਗ ਜੋੜੀ ਦੇਖਣ ਨੂੰ ਮਿਲੀ, ਜਿਸ 'ਚ ਦੀਪਕ ਹੁੱਡਾ ਕਵਿੰਟਨ ਡੀ ਕਾਕ ਦੇ ਨਾਲ ਮੈਦਾਨ 'ਤੇ ਉਤਰੇ। ਇਹ ਜੋੜੀ ਬਿਲਕੁਲ ਵੀ ਸਫਲ ਨਹੀਂ ਰਹੀ ਅਤੇ ਲਖਨਊ ਨੂੰ ਪਹਿਲਾ ਝਟਕਾ 12 ਦੇ ਸਕੋਰ 'ਤੇ ਦੀਪਕ ਹੁੱਡਾ ਦੇ ਰੂਪ 'ਚ ਲੱਗਿਆ, ਜੋ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
12 ਦੇ ਸਕੋਰ 'ਤੇ ਲਖਨਊ ਨੂੰ ਦੂਜਾ ਝਟਕਾ ਪ੍ਰੇਰਕ ਮਾਂਕਡ ਦੇ ਰੂਪ 'ਚ ਲੱਗਿਆ, ਜੋ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇੱਥੋਂ ਕਵਿੰਟਨ ਡੀ ਕਾਕ ਅਤੇ ਕਰੁਣਾਲ ਪੰਡਯਾ ਵਿਚਾਲੇ ਤੀਜੇ ਵਿਕਟ ਲਈ 23 ਗੇਂਦਾਂ ਵਿੱਚ 23 ਦੌੜਾਂ ਦੀ ਸਾਂਝੇਦਾਰੀ ਹੋਈ। 35 ਦੇ ਸਕੋਰ 'ਤੇ ਲਖਨਊ ਦੀ ਟੀਮ ਨੇ ਕਵਿੰਟਨ ਡੀ ਕਾਕ ਦੇ ਰੂਪ 'ਚ ਆਪਣਾ ਤੀਜਾ ਵਿਕਟ ਗੁਆ ਦਿੱਤਾ। ਡੀ ਕਾਕ ਨੂੰ 16 ਦੇ ਨਿੱਜੀ ਸਕੋਰ 'ਤੇ ਪਿਊਸ਼ ਚਾਵਲਾ ਨੇ ਆਪਣਾ ਸ਼ਿਕਾਰ ਬਣਾਇਆ।
ਇਹ ਵੀ ਪੜ੍ਹੋ: Jadeja Meets PM Modi: ਵਿਧਾਇਕ ਪਤਨੀ ਨਾਲ ਕ੍ਰਿਕਟਰ ਰਵਿੰਦਰ ਜਡੇਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸ਼ੇਅਰ ਕੀਤੀ ਫੋਟੋ
35 ਦੇ ਸਕੋਰ 'ਤੇ 3 ਵਿਕਟਾਂ ਗੁਆ ਚੁੱਕੀ ਲਖਨਊ ਸੁਪਰ ਜਾਇੰਟਸ ਦੀ ਪਾਰੀ ਨੂੰ ਕਪਤਾਨ ਕਰੁਣਾਲ ਪੰਡਯਾ ਅਤੇ ਮਾਰਕਸ ਸਟੋਇਨਿਸ ਦੀ ਜੋੜੀ ਨੇ ਸਾਂਝੇ ਤੌਰ 'ਤੇ ਸੰਭਾਲਿਆ। ਦੋਵਾਂ ਨੇ 10 ਓਵਰਾਂ ਦੇ ਅੰਤ ਤੱਕ ਸਕੋਰ ਨੂੰ 68 ਦੌੜਾਂ ਤੱਕ ਪਹੁੰਚਾਇਆ ਸੀ। ਦੋਵਾਂ ਨੇ ਮਿਲ ਕੇ ਇੱਥੋਂ ਦੌੜਾਂ ਦੀ ਸਪੀਡ ਵਧਾਉਣੀ ਸ਼ੁਰੂ ਕੀਤੀ, ਜਿਸ 'ਚ ਕਰੁਣਾਲ ਪੰਡਯਾ ਜ਼ਿਆਦਾ ਹਮਲਾਵਰ ਨਜ਼ਰ ਆਏ। ਦੋਵਾਂ ਨੇ ਮਿਲ ਕੇ 15 ਓਵਰਾਂ ਦੇ ਅੰਤ ਤੱਕ ਟੀਮ ਦਾ ਸਕੋਰ 108 ਦੌੜਾਂ ਤੱਕ ਪਹੁੰਚਾਇਆ ਸੀ।
ਕਰੁਣਾਲ ਪੰਡਯਾ ਨੇ ਬੱਲੇਬਾਜ਼ੀ ਦੌਰਾਨ ਕੁਝ ਤਕਲੀਫ ਹੋਣ ਕਰਕੇ 49 ਦੇ ਸਕੋਰ 'ਤੇ ਖੁਦ ਨੂੰ ਰਿਟਾਇਰ ਹਰਟ ਕਰ ਲਿਆ। ਕਰੁਣਾਲ ਅਤੇ ਸਟੋਇਨਿਸ ਨੇ ਚੌਥੇ ਵਿਕਟ ਲਈ 59 ਗੇਂਦਾਂ ਵਿੱਚ 82 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਸਟੋਇਨਿਸ ਨੂੰ ਨਿਕੋਲਸ ਪੂਰਨ ਦਾ ਸਮਰਥਨ ਮਿਲਿਆ। ਮਾਰਕਸ ਸਟੋਇਨਿਸ ਨੇ ਇਸ ਮੈਚ ਵਿੱਚ 36 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਲਖਨਊ ਦੀ ਟੀਮ ਨੇ ਪਾਰੀ ਦੇ 18ਵੇਂ ਓਵਰ ਵਿੱਚ ਕੁੱਲ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ 19ਵੇਂ ਓਵਰ ਵਿੱਚ 15 ਦੌੜਾਂ ਬਣਾਈਆਂ। ਲਖਨਊ ਦੀ ਟੀਮ ਆਖਰੀ ਓਵਰਾਂ ਵਿੱਚ 15 ਦੌੜਾਂ ਹੀ ਬਣਾ ਸਕੀ।
ਮਾਰਕਸ ਸਟੋਇਨਿਸ ਅਤੇ ਨਿਕੋਲਸ ਪੂਰਨ ਨੇ 5ਵੀਂ ਵਿਕਟ ਲਈ ਸਿਰਫ 24 ਗੇਂਦਾਂ ਵਿੱਚ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਲਖਨਊ ਦੀ ਟੀਮ ਨੇ 20 ਓਵਰਾਂ ਦੇ ਅੰਤ ਤੱਕ 3 ਵਿਕਟਾਂ ਦੇ ਨੁਕਸਾਨ 'ਤੇ 177 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ ਨੇ 47 ਗੇਂਦਾਂ ਵਿੱਚ 89 ਦੌੜਾਂ ਦੀ ਪਾਰੀ ਖੇਡੀ। ਮੁੰਬਈ ਲਈ ਜੇਸਨ ਬੇਹਰੇਨਡੋਰਫ ਨੇ 2 ਅਤੇ ਪਿਊਸ਼ ਚਾਵਲਾ ਨੇ 1 ਵਿਕਟ ਲਈ।
ਇਹ ਵੀ ਪੜ੍ਹੋ: Arjun Tendulkar: ਅਰਜੁਨ ਤੇਂਦੁਲਕਰ ਨੂੰ ਕੁੱਤੇ ਨੇ ਵੱਢਿਆ, LSG vs MI ਮੈਚ ਤੋਂ ਪਹਿਲਾਂ ਇੰਝ ਹੋਇਆ ਹਾਦਸੇ ਦਾ ਸ਼ਿਕਾਰ