Guwahati Weather Updates: IPL 'ਚ ਅੱਜ (5 ਅਪ੍ਰੈਲ) ਹੋਣ ਵਾਲੇ ਮੈਚ 'ਚ ਮੀਂਹ ਰੁਕਾਵਟ ਬਣ ਸਕਦਾ ਹੈ। ਦਰਅਸਲ, ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਇਹ ਮੈਚ ਅਸਾਮ ਦੇ ਗੁਹਾਟੀ ਸ਼ਹਿਰ 'ਚ ਖੇਡਿਆ ਜਾਵੇਗਾ। ਉੱਤਰ-ਪੂਰਬੀ ਸ਼ਹਿਰ ਵਿੱਚ ਅੱਜ ਸ਼ਾਮ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਗਰਜ ਨਾਲ ਭਾਰੀ ਮੀਂਹ ਪੈ ਸਕਦਾ ਹੈ, ਹਾਲਾਂਕਿ ਇਸਦੀ ਸੰਭਾਵਨਾ ਜ਼ਿਆਦਾ ਨਹੀਂ ਹੈ।
'Accuweather' ਦੇ ਅਨੁਸਾਰ, ਅੱਜ ਸ਼ਾਮ ਨੂੰ ਗੁਹਾਟੀ ਵਿੱਚ ਬਾਰਸ਼ ਦੀ 40% ਸੰਭਾਵਨਾ ਹੈ। ਤੂਫਾਨ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ 12% ਹੈ। ਜੇਕਰ ਮੀਂਹ ਪੈਂਦਾ ਹੈ, ਤਾਂ ਇਹ ਵੱਧ ਤੋਂ ਵੱਧ ਅੱਧੇ ਘੰਟੇ ਤੱਕ ਹੋ ਸਕਦਾ ਹੈ। ਲਗਭਗ 0.5 ਮਿਲੀਮੀਟਰ ਮੀਂਹ ਪੈ ਸਕਦਾ ਹੈ। ਮਤਲਬ ਮੈਚ ਦਾ ਕਰੀਬ ਇੱਕ ਘੰਟਾ ਖਰਾਬ ਹੋ ਸਕਦਾ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਗੁਹਾਟੀ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੱਕ ਜਾ ਸਕਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ 19 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਮੈਚ ਦੌਰਾਨ ਇਹ ਤਾਪਮਾਨ 25 ਡਿਗਰੀ ਦੇ ਆਸ-ਪਾਸ ਹੋ ਸਕਦਾ ਹੈ।
ਪੰਜਾਬ ਕਿੰਗਜ਼ ਦੇ ਪਿਛਲੇ ਮੈਚ ਵਿੱਚ ਵੀ ਮੀਂਹ ਨੇ ਅੜਿੱਕਾ ਬਣਿਆ ਸੀ। ਮੋਹਾਲੀ ਵਿੱਚ ਹੋਏ ਇਸ ਮੈਚ ਵਿੱਚ ਪੰਜਾਬ ਨੇ ਡਕਵਰਥ ਲੁਈਸ ਨਿਯਮ ਅਨੁਸਾਰ ਜਿੱਤ ਦਰਜ ਕੀਤੀ। ਪੰਜਾਬ ਨੇ IPL 2023 ਦਾ ਆਪਣਾ ਪਹਿਲਾ ਮੈਚ 7 ਦੌੜਾਂ ਨਾਲ ਜਿੱਤਿਆ ਸੀ।
ਇਹ ਮੈਚ ਬਰਸਾਪਾਰਾ ਸਟੇਡੀਅਮ 'ਚ ਹੋਵੇਗਾ
ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਇਹ ਮੈਚ ਅੱਜ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਅਸਾਮ ਦੀ ਰਾਜਧਾਨੀ ਗੁਹਾਟੀ ਦੇ ਬਰਾਸਪਾਰਾ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਰਾਜਸਥਾਨ ਰਾਇਲਜ਼ ਨੇ ਗੁਹਾਟੀ ਨੂੰ ਆਪਣਾ ਦੂਜਾ ਘਰੇਲੂ ਮੈਦਾਨ ਬਣਾ ਲਿਆ ਹੈ। ਇਹ ਟੀਮ ਆਪਣੇ ਦੋ ਮੈਚ ਗੁਹਾਟੀ ਵਿੱਚ ਹੀ ਖੇਡੇਗੀ।
ਰਾਜਸਥਾਨ ਰਾਇਲਜ਼ ਨੇ ਇਸ ਆਈਪੀਐਲ ਦਾ ਆਪਣਾ ਪਹਿਲਾ ਮੈਚ ਹੈਦਰਾਬਾਦ ਵਿੱਚ ਖੇਡਿਆ। ਇੱਥੇ ਰਾਜਸਥਾਨ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਉਸ ਦੇ ਘਰੇਲੂ ਮੈਦਾਨ ਵਿੱਚ 72 ਦੌੜਾਂ ਨਾਲ ਹਰਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।