ਪੜਚੋਲ ਕਰੋ

PBKS vs CSK: ਪੰਜਾਬ ਨੇ ਚੇਨਈ ਨੂੰ 18 ਦੌੜਾਂ ਨਾਲ ਹਰਾਇਆ, ਪ੍ਰਿਯਾਂਸ਼ ਆਰੀਆ ਨੇ ਖੇਡੀ ਤੂਫਾਨੀ ਪਾਰੀ, ਧੋਨੀ ਫਿਰ ਹੋਏ ਨਾਕਾਮ!

IPL 2025 ਵਿੱਚ CSK ਦੀ ਲਗਾਤਾਰ ਚੌਥੀ ਹਾਰ ਹੈ। ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ ਹੈ। ਇਸ ਮੁਕਾਬਲੇ 'ਚ ਵੀ ਐਮ.ਐਸ. ਧੋਨੀ ਚੇਨਈ ਨੂੰ ਜਿੱਤ ਤੱਕ ਲੈ ਜਾਣ 'ਚ ਨਾਕਾਮ ਰਹੇ।

PBKS vs CSK Match Highlights: ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 18 ਦੌੜਾਂ ਨਾਲ ਹਰਾਇਆ ਹੈ। ਇਸ ਮੁਕਾਬਲੇ 'ਚ ਵੀ ਐਮ.ਐਸ. ਧੋਨੀ ਚੇਨਈ ਨੂੰ ਜਿੱਤ ਤੱਕ ਲੈ ਜਾਣ 'ਚ ਨਾਕਾਮ ਰਹੇ। ਪੰਜਾਬ ਨੇ ਪਹਿਲਾਂ ਖੇਡਦੇ ਹੋਏ 219 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ, ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਪ੍ਰਿਯਾਂਸ਼ ਆਰੀਆ ਦੀ 103 ਦੌੜਾਂ ਦੀ ਸ਼ਤਕ ਪਾਰੀ ਦਾ ਰਿਹਾ। ਵੱਡੇ ਟਾਰਗੇਟ ਦੇ ਜਵਾਬ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਸਿਰਫ 201 ਦੌੜਾਂ ਹੀ ਬਣਾ ਸਕੀ ਅਤੇ ਮੈਚ 18 ਦੌੜਾਂ ਨਾਲ ਹਾਰ ਗਈ।

ਅਖੀਰ 'ਚ CSK ਨੇ ਤੋੜੀ ਹਿੰਮਤ

ਚੇਨਈ ਸੁਪਰ ਕਿੰਗਜ਼ ਨੂੰ 220 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਦੇ ਜਵਾਬ ਵਿੱਚ ਰਚਿਨ ਰਵਿੰਦਰਾ ਅਤੇ ਡੇਵਨ ਕਾਨਵੇ ਨੇ ਚੰਗੀ ਸ਼ੁਰੂਆਤ ਦਿੱਤੀ। ਰਵਿੰਦਰਾ ਨੇ 36 ਦੌੜਾਂ ਬਣਾਈਆਂ ਅਤੇ ਕਾਨਵੇ ਨਾਲ ਮਿਲਕੇ 61 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਬਣਾਈ। ਕਪਤਾਨ ਰਿਤੂਰਾਜ ਗਾਇਕਵਾੜ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ, ਜਿਸ ਕਾਰਨ ਚੇਨਈ ਮੁਸ਼ਕਲ ਵਿਚ ਦਿਖਣ ਲੱਗੀ।

ਇਸ ਤੋਂ ਬਾਅਦ ਡੇਵਨ ਕਾਨਵੇ ਅਤੇ ਸ਼ਿਵਮ ਦੁਬੇ ਨੇ ਪਾਰੀ ਸੰਭਾਲੀ ਅਤੇ ਦੋਹਾਂ ਵਿਚਕਾਰ 89 ਦੌੜਾਂ ਦੀ ਭਾਰੀ ਭਰਕਮ ਸਾਂਝ ਬਣੀ। ਪਰ ਜਦੋਂ ਚੇਨਈ ਨੂੰ ਰਨ ਰਫਤਾਰ ਵਧਾਉਣ ਦੀ ਲੋੜ ਸੀ, ਓਸ ਸਮੇਂ 16ਵੇਂ ਓਵਰ 'ਚ ਸ਼ਿਵਮ ਦੁਬੇ 42 ਦੌੜਾਂ 'ਤੇ ਆਊਟ ਹੋ ਗਏ। ਦੁਬੇ ਉਸ ਸਮੇਂ ਆਊਟ ਹੋਏ ਜਦੋਂ ਚੇਨਈ ਨੂੰ ਜਿੱਤ ਲਈ 25 ਗੇਂਦਾਂ 'ਚ 69 ਦੌੜਾਂ ਚਾਹੀਦੀਆਂ ਸਨ।

ਕਾਨਵੇ ਨੂੰ 69 ਦੌੜਾਂ 'ਤੇ ਰਿਟਾਇਰਡ ਆਊਟ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਰਵਿੰਦਰ ਜਡੇਜਾ ਬੈਟਿੰਗ ਲਈ ਆਏ। CSK ਦਾ ਇਹ ਫ਼ੈਸਲਾ ਸ਼ਾਇਦ ਥੋੜ੍ਹੀ ਦੇਰ ਨਾਲ ਲਿਆ ਗਿਆ, ਜੋ ਆਖ਼ਿਰ ਵਿੱਚ ਉਨ੍ਹਾਂ ਦੀ ਹਾਰ ਦਾ ਕਾਰਨ ਬਣਿਆ। ਹਾਲਾਤ ਇਹ ਸਨ ਕਿ ਚੇਨਈ ਨੂੰ ਆਖ਼ਰੀ 3 ਓਵਰਾਂ 'ਚ 59 ਦੌੜਾਂ ਦੀ ਲੋੜ ਸੀ ਅਤੇ ਜ਼ਰੂਰੀ ਰਨ ਰੇਟ ਕਾਫ਼ੀ ਤੇਜ਼ ਹੋ ਚੁੱਕਾ ਸੀ।

ਧੋਨੀ ਫਿਰ ਹੋਏ ਨਾਕਾਮ

ਐਮ.ਐਸ. ਧੋਨੀ ਵਧ ਰਹੀਆਂ ਆਲੋਚਨਾਵਾਂ ਦੇ ਵਿਚਾਲੇ ਪੰਜਵੇਂ ਨੰਬਰ 'ਤੇ ਬੈਟਿੰਗ ਕਰਨ ਆਏ। ਧੋਨੀ ਨੂੰ ਸੰਭਵਤਾ ਫਿਰ ਟ੍ਰੋਲ ਕੀਤਾ ਜਾਵੇਗਾ ਕਿਉਂਕਿ ਸਾਹਮਣੇ ਵੱਡਾ ਟੀਚਾ ਸੀ, ਪਰ 'ਥਾਲਾ' ਪਹਿਲੀਆਂ 4-5 ਗੇਂਦਾਂ 'ਤੇ ਸਿਰਫ਼ ਟੁਕ-ਟੁਕ ਕਰਦੇ ਨਜ਼ਰ ਆਏ। ਉਨ੍ਹਾਂ ਨੇ 12 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡ ਕੇ ਦਰਸ਼ਕਾਂ ਨੂੰ ਤਾਂ ਮਨੋਰੰਜਨ ਦਿੱਤਾ, ਪਰ ਇੱਕ ਫਿਨਿਸ਼ਰ ਦੀ ਭੂਮਿਕਾ ਨਿਭਾਉਣ 'ਚ ਫੇਲ ਰਹੇ ਧੋਨੀ ਹੁਣ ਕਿਤੇ ਨਾ ਕਿਤੇ CSK ਲਈ ਬੋਝ ਬਣਦੇ ਨਜ਼ਰ ਆ ਰਹੇ ਹਨ। ਦੱਸਣਾ ਯੋਗ ਹੈ ਕਿ ਇਹ IPL 2025 ਵਿੱਚ CSK ਦੀ ਲਗਾਤਾਰ ਚੌਥੀ ਹਾਰ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Embed widget