CSK vs GT IPL 2023 Final Ahmedabad: IPL 2023 ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਰਿਜ਼ਰਵ ਡੇਅ 'ਤੇ ਖੇਡਿਆ ਜਾਵੇਗਾ। ਇਹ ਮੈਚ ਐਤਵਾਰ ਨੂੰ ਹੋਣਾ ਸੀ। ਪਰ ਹੁਣ ਇਹ ਸੋਮਵਾਰ ਨੂੰ ਖੇਡਿਆ ਜਾਵੇਗਾ। ਦੂਜੇ ਪਾਸੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 7 ਜੂਨ ਤੋਂ ਖੇਡਿਆ ਜਾਵੇਗਾ। ਇਸ ਦੇ ਲਈ ਜ਼ਿਆਦਾਤਰ ਭਾਰਤੀ ਖਿਡਾਰੀ ਲੰਡਨ ਪਹੁੰਚ ਚੁੱਕੇ ਹਨ। ਪਰ ਸ਼ੁਭਮਨ ਗਿੱਲ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ ਅਤੇ ਅਜਿੰਕਿਆ ਰਹਾਣੇ ਨਹੀਂ ਪਹੁੰਚ ਸਕੇ। ਇਸ ਨਾਲ ਟੀਮ ਇੰਡੀਆ ਨੂੰ ਕੁਝ ਨੁਕਸਾਨ ਹੋਵੇਗਾ।


ਦਰਅਸਲ ਸ਼ੁਭਮਨ, ਰਹਾਣੇ, ਸ਼ਮੀ ਅਤੇ ਜਡੇਜਾ ਦੀਆਂ ਟਿਕਟਾਂ ਲੰਡਨ ਲਈ ਬੁੱਕ ਹੋਈਆਂ ਸਨ। ਪਰ ਹੁਣ ਉਹ ਸਹੀ ਸਮੇਂ 'ਤੇ ਨਹੀਂ ਜਾ ਸਕਣਗੇ। ਰਿਜ਼ਰਵ ਡੇਅ ਕਾਰਨ ਮੈਚ ਇਕ ਕਦਮ ਹੋਰ ਅੱਗੇ ਵਧ ਗਿਆ ਹੈ। ਇਸ ਕਾਰਨ ਇਹ ਖਿਡਾਰੀ ਸ਼ਾਇਦ ਦੋ ਦਿਨ ਲੇਟ ਪੁੱਜਣਗੇ। ਆਸਟ੍ਰੇਲੀਆ ਖਿਲਾਫ ਹੋਣ ਵਾਲੇ ਮੈਚ ਲਈ ਟੀਮ ਇੰਡੀਆ ਦੇ ਖਿਡਾਰੀਆਂ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਆਈਪੀਐਲ ਫਾਈਨਲ ਦਾ ਇੰਤਜ਼ਾਰ ਕਰ ਰਹੇ ਇਹ ਖਿਡਾਰੀ ਟੈਸਟ ਮੈਚ ਦੇ ਅਭਿਆਸ ਵਿੱਚ ਵੀ ਸਮੇਂ ਸਿਰ ਨਹੀਂ ਪਹੁੰਚ ਸਕਣਗੇ।


ਮਹੱਤਵਪੂਰਨ ਗੱਲ ਇਹ ਹੈ ਕਿ ਗੁਜਰਾਤ ਟਾਈਟਨਸ ਦੇ ਖਿਡਾਰੀ ਸ਼ੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਨੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਿੱਲ ਨੇ ਇਸ ਸੀਜ਼ਨ ਵਿੱਚ ਤਿੰਨ ਸੈਂਕੜੇ ਲਗਾਏ ਹਨ। ਉਸ ਨੇ ਇਸ ਸੀਜ਼ਨ 'ਚ ਹੁਣ ਤੱਕ ਸਭ ਤੋਂ ਵੱਧ ਦੌੜਾਂ ਵੀ ਬਣਾਈਆਂ ਹਨ। ਜਦਕਿ ਸ਼ਮੀ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਚੇਨਈ ਸੁਪਰ ਕਿੰਗਜ਼ ਲਈ ਰਵਿੰਦਰ ਜਡੇਜਾ ਅਤੇ ਅਜਿੰਕਿਆ ਰਹਾਣੇ ਦਾ ਪ੍ਰਦਰਸ਼ਨ ਅਹਿਮ ਰਿਹਾ ਹੈ।


ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਹਾਣੇ, ਕੇਐਸ ਭਾਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ। , ਉਮੇਸ਼ ਯਾਦਵ, ਜੈਦੇਵ ਉਨਾਦਕਟ, ਈਸ਼ਾਨ ਕਿਸ਼ਨ (ਵਿਕਟਕੀਪਰ)

Read More:- IPL 2023 Final: ਚੇਨਈ-ਗੁਜਰਾਤ ਮੁਕਾਬਲੇ ਦੀ ਤਸਵੀਰ ਨੂੰ ਲੈ ਮੱਚਿਆ ਬਵਾਲ, ਪ੍ਰਸ਼ੰਸਕ ਬੋਲੇ - 'ਮੈਚ ਫਿਕਸ ਹੈ'


Read More:- IPL 2023 Final:  IPL ਫਾਈਨਲ ਦੇਖਣ ਲਈ ਟਿਕਟ ਦਾ ਹੋਣਾ ਬੇਹੱਦ ਜ਼ਰੂਰੀ, ਇਸ ਹਾਲਤ 'ਚ ਨਹੀਂ ਦੇਖ ਸਕੋਗੇ ਮੈਚ, ਜਾਣੋ ਵੱਡਾ ਅਪਡੇਟ