IPL 2022: 13 ਅਪ੍ਰੈਲ 2022 ਨੂੰ ਆਈਪੀਐਲ 'ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ। ਮੁੰਬਈ ਇੰਡੀਅਨਜ਼ ਦੀ ਬੱਲੇਬਾਜ਼ੀ ਦੌਰਾਨ ਰੋਹਿਤ ਨੇ ਪਹਿਲੇ ਹੀ ਓਵਰ 'ਚ ਚੌਕਾ ਜੜ ਕੇ IPL 'ਚ ਆਪਣੇ 500 ਚੌਕੇ ਪੂਰੇ ਕਰ ਲਏ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ 5ਵਾਂ ਖਿਡਾਰੀ ਬਣ ਗਿਆ ਹੈ।
ਬੁੱਧਵਾਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਮੈਚ ਤੋਂ ਪਹਿਲਾਂ ਰੋਹਿਤ ਨੇ 217 IPL ਮੈਚਾਂ 'ਚ 499 ਚੌਕੇ ਲਗਾਏ ਸੀ। ਹੁਣ 218 ਮੈਚਾਂ 'ਚ ਉਸ ਦੇ ਨਾਂ 'ਤੇ 502 ਚੌਕੇ ਦਰਜ ਹੋ ਗਏ ਹਨ। ਇਸ ਸੂਚੀ 'ਚ ਸ਼ਿਖਰ ਧਵਨ ਸਭ ਤੋਂ ਅੱਗੇ ਹਨ। ਸ਼ਿਖਰ ਧਵਨ ਨੇ IPL 'ਚ 668 ਚੌਕੇ ਲਗਾਏ ਹਨ। ਵਿਰਾਟ ਕੋਹਲੀ ਦੂਜੇ ਨੰਬਰ 'ਤੇ ਹਨ। ਵਿਰਾਟ ਦੇ ਨਾਂਅ 554 ਚੌਕੇ ਹਨ। ਆਸਟ੍ਰੇਲਿਆਈ ਬੱਲੇਬਾਜ਼ ਡੇਵਿਡ ਵਾਰਨਰ 532 ਚੌਕਿਆਂ ਨਾਲ ਤੀਜੇ ਨੰਬਰ 'ਤੇ ਅਤੇ ਸੁਰੇਸ਼ ਰੈਨਾ 506 ਚੌਕਿਆਂ ਨਾਲ ਚੌਥੇ ਨੰਬਰ 'ਤੇ ਹਨ।
ਪੰਜਾਬ ਕਿੰਗਜ਼ ਤੋਂ ਹਾਰੀ ਮੁੰਬਈ ਇੰਡੀਅਨਜ਼
ਇਸ ਮੈਚ ਵਿੱਚ ਟੌਸ ਹਾਰਨ ਤੋਂ ਬਾਅਦ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਯੰਕ ਅਗਰਵਾਲ (52) ਅਤੇ ਸ਼ਿਖਰ ਧਵਨ (70) ਦੀਆਂ ਦਮਦਾਰ ਪਾਰੀਆਂ ਦੀ ਬਦੌਲਤ ਪਹਿਲੀ ਵਿਕਟ ਲਈ 97 ਦੌੜਾਂ ਦੀ ਸਾਂਝੇਦਾਰੀ ਕੀਤੀ। ਪਹਿਲਾਂ ਖੇਡਦਿਆਂ ਪੰਜਾਬ ਨੇ ਕੁੱਲ 198 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਟੀਮ ਆਪਣੇ ਸਲਾਮੀ ਬੱਲੇਬਾਜ਼ਾਂ ਨੂੰ ਜਲਦੀ ਗੁਆਉਣ ਤੋਂ ਬਾਅਦ ਡਿਵਾਲਡ ਬ੍ਰੇਵਿਸ (49), ਤਿਲਕ ਵਰਮਾ (36) ਤੇ ਸੂਰਿਆਕੁਮਾਰ ਯਾਦਵ (43) ਦੀ ਮਦਦ ਨਾਲ ਜਿੱਤ ਦੇ ਨੇੜੇ ਪਹੁੰਚੀ। ਹਾਲਾਂਕਿ ਉਹ ਟੀਚੇ ਤੋਂ 12 ਦੌੜਾਂ ਦੂਰ ਰਹੀ ਗਈ।
ਮੁੰਬਈ ਇੰਡੀਅਨਜ਼ ਦੀ ਲਗਾਤਾਰ 5ਵੀਂ ਹਾਰ
ਦੱਸ ਦਈਏ ਕਿ ਇਹ ਪੰਜਾਬ ਕਿੰਗਜ਼ ਖ਼ਿਲਾਫ਼ ਮਿਲੀ ਹਾਰ ਮੁੰਬਈ ਦੀ ਇਸ ਸੀਜ਼ਨ ਦੀ ਲਗਾਤਾਰ 5ਵੀਂ ਹਾਰ ਹੈ। ਇਸ ਸਾਲ ਆਈਪੀਐਲ 'ਚ ਹੁਣ ਤੱਕ ਟੀਮ ਇੱਕ ਵੀ ਮੈਚ ਨਹੀਂ ਜਿੱਤ ਸਕੀ। ਮੁੰਬਈ ਦੀ ਟੀਮ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਮੌਜੂਦ ਹੈ।
ਇਹ ਵੀ ਪੜ੍ਹੋ:ਪਟੜੀ 'ਤੇ ਪਈ ਸੀ ਕੁੜੀ, ਉਪਰੋਂ ਲੰਘ ਗਈ ਟ੍ਰੇਨ, ਵਾਇਰਲ ਵੀਡੀਓ 'ਚ ਵੇਖੋ ਫਿਰ ਕੀ ਹੋਇਆ