CSK vs GT: ਚੇਨਈ ਸੁਪਰ ਕਿੰਗਜ਼ ਆਈਪੀਐਲ 2023 ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਸੀ। ਚੇਨਈ ਨੇ ਪਿਛਲੇ ਮੰਗਲਵਾਰ (23 ਮਈ) ਨੂੰ ਗੁਜਰਾਤ ਟਾਈਟਨਜ਼ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਹੈ। ਇਹ ਆਈਪੀਐਲ 2023 ਪਲੇਆਫ ਦਾ ਪਹਿਲਾ ਮੈਚ ਸੀ। ਇਸ ਮੈਚ 'ਚ ਗ੍ਰਾਫਿਕਸ 'ਚ ਬਦਲਾਅ ਦੇਖਣ ਨੂੰ ਮਿਲਿਆ। ਦਰਅਸਲ 'ਚ ਮੈਚ 'ਚ ਜਿਹੜੀ ਡਾਟ ਬਾਲ ਸੁੱਟੀ ਜਾ ਰਹੀ ਸੀ, ਉਸ 'ਤੇ ਡਾਟ ਬਾਲ ਦੀ ਬਜਾਏ ਦਰਖਤ ਦਾ ਇਮੋਜੀ ਨਜ਼ਰ ਆ ਰਿਹਾ ਸੀ। ਇਸ ਪਿੱਛੇ ਬੀਸੀਸੀਆਈ ਦੀ ਬਹੁਤ ਚੰਗੀ ਪਹਿਲ ਹੈ।


ਮੈਚ 'ਚ ਕੁਮੈਂਟਰੀ ਕਰਦੇ ਹੋਏ ਹਰਸ਼ਾ ਭੋਗਲੇ ਅਤੇ ਸਾਈਮਨ ਡੂਲ ਨੇ ਇਸ ਦਾ ਕਾਰਨ ਦੱਸਿਆ। ਕਮੈਂਟੇਟਰਸ ਨੇ ਕਿਹਾ ਕਿ ਇਹ ਦਰਖਤ ਦੇ ਇਮੋਜੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਨਵੀਂ ਵਾਤਾਵਰਣ ਪਹਿਲਕਦਮੀ ਦਾ ਪ੍ਰਤੀਕ ਹਨ। ਬੋਰਡ ਨੇ ਹਰ ਡਾਟ ਬਾਲ ਲਈ 500 ਰੁੱਖ ਲਗਾਉਣ ਦਾ ਫੈਸਲਾ ਕੀਤਾ ਹੈ। ਯਾਨੀ ਕਿ ਆਈਪੀਐਲ 2023 ਦੇ ਪਲੇਆਫ ਮੈਚਾਂ ਵਿੱਚ ਸੁੱਟੀਆਂ ਜਾਣ ਵਾਲੀਆਂ ਡਾਟ ਬਾਲਾਂ ਦੀ ਗਿਣਤੀ ਦੇ ਬਦਲੇ ਬੀਸੀਸੀਆਈ ਦਰਖ਼ਤ ਲਾਵੇਗਾ। ਹੁਣ IPL 2023 ਦੇ ਫਾਈਨਲ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿੰਨੀਆਂ ਡਾਟ ਗੇਂਦਾਂ ਸੁੱਟੀਆਂ ਜਾਂਦੀਆਂ ਹਨ।


ਇਹ ਵੀ ਪੜ੍ਹੋ: Hardik Pandya: ਹਾਰਦਿਕ ਪੰਡਯਾ ਨੇ ਧੋਨੀ ਅਤੇ ਜ਼ੀਵਾ ਤੇ ਬਰਸਾਇਆ ਪਿਆਰ, ਦੇਖੋ ਬੱਚੀ ਨੂੰ ਕਿਵੇਂ ਲਗਾਇਆ ਗਲੇ


ਬੀਸੀਸੀਆਈ ਨੇ ਇਸ ਪਹਿਲ ਲਈ ਟਾਟਾ ਗਰੁੱਪ ਨਾਲ ਹੱਥ ਮਿਲਾਇਆ ਹੈ। ਬੀਸੀਸੀਆਈ ਅਤੇ ਟਾਟਾ ਗਰੁੱਪ ਦੋਵੇਂ ਮਿਲ ਕੇ ਹਰੇਕ ਡਾਟ ਬਾਲ 'ਤੇ 500 ਰੁੱਖ ਲਗਾਉਣਗੇ। ਇਸ ਤੋਂ ਪਹਿਲਾਂ ਟਾਟਾ ਮੋਟਰਜ਼ ਵਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਸ਼ਾਟ ਯਾਨੀ ਗੇਂਦ ਜ਼ਮੀਨ 'ਚ ਖੜ੍ਹੀ ਟਾਟਾ ਟਿਆਗੋ 'ਤੇ ਲੱਗ ਜਾਂਦੀ ਹੈ ਤਾਂ ਟਾਟਾ ਇਸ ਦੇ ਬਦਲੇ 'ਚ 5 ਲੱਖ ਰੁੱਖ ਲਾਵੇਗਾ। ਸੀਜ਼ਨ 'ਚ ਹੁਣ ਤੱਕ ਚੇਨਈ ਦੇ ਰੁਤੁਰਾਜ ਗਾਇਕਵਾੜ ਅਤੇ ਮੁੰਬਈ ਦੇ ਨਿਹਾਲ ਵਢੇਰਾ ਨੇ ਅਜਿਹੇ ਸ਼ਾਟ ਮਾਰੇ ਹਨ ਜੋ ਸਿੱਧੇ ਕਾਰ 'ਚ ਜਾ ਵੱਜੇ ਸਨ।


ਦੱਸ ਦਈਏ ਕਿ ਗਾਇਕਵਾੜ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਖੇਡੇ ਗਏ ਮੈਚ ਦੌਰਾਨ ਅਜਿਹਾ ਸ਼ਾਟ ਮਾਰਿਆ ਸੀ, ਜਦੋਂ ਕਿ ਮੁੰਬਈ ਇੰਡੀਅਨਜ਼ ਦੇ ਨਿਹਾਲ ਵਢੇਰਾ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਖਿਲਾਫ ਖੇਡੇ ਗਏ ਮੈਚ 'ਚ ਸ਼ਾਟ ਮਾਰ ਕੇ ਗੱਡੀ ਨੂੰ ਹਿੱਟ ਕੀਤਾ ਸੀ। ਇਸ ਸ਼ਾਟ ਨਾਲ ਗੱਡੀ 'ਤੇ ਡੈਂਟ ਵੀ ਪੈ ਗਿਆ ਸੀ।


ਇਹ ਵੀ ਪੜ੍ਹੋ: Ruturaj Gaikwad ਨੇ ਵਿਰਾਟ ਕੋਹਲੀ ਨੂੰ ਦਿੱਤਾ ਪਛਾੜ, ਅਨੋਖਾ ਰਿਕਾਰਡ ਤੋੜ ਰਚਿਆ ਇਤਿਹਾਸ