ਪੜਚੋਲ ਕਰੋ
ਕੋਲੰਬੋ 'ਚ ਸਚਿਨ ਦਾ 110 ਰਨ ਦਾ ਧਮਾਕਾ
Written By : ਏਬੀਪੀ ਸਾਂਝਾ | Updated at : 09 Sep 2016 12:09 PM (IST)
1/10

ਸਚਿਨ ਤੇਂਦੁਲਕਰ, ਇਹ ਨਾਮ ਸੁਣਦੇ ਹੀ ਯਾਦ ਆਉਂਦੇ ਹਨ 100 ਸੈਂਕੜੇ। ਸੈਂਕੜੇ ਜੜਨ 'ਚ ਸਚਿਨ ਇੰਨਾ ਅੱਗੇ ਨਿਕਲ ਗਏ ਕਿ ਉਨ੍ਹਾਂ ਦਾ ਰਿਕਾਰਡ ਤੋੜਨਾ ਕਿਸੇ ਵੀ ਹੋਰ ਬੱਲੇਬਾਜ਼ ਲਈ ਮੁਮਕਿਨ ਹੀ ਨਜਰ ਨਹੀਂ ਆਉਂਦਾ। ਸਚਿਨ ਨੇ ਮੈਦਾਨ 'ਤੇ ਅਜਿਹੇ ਸੈਂਕੜੇ ਠੋਕੇ ਅਤੇ ਅਜਿਹੇ ਰਿਕਾਰਡ ਬਣਾਏ ਕਿ ਸੁਣਨ ਵਾਲੇ ਅਤੇ ਵੇਖਣ ਵਾਲੇ ਦੰਗ ਰਹਿ ਗਏ।
2/10

ਜੀ ਹਾਂ, ਅੱਜ ਦੇ ਦਿਨ ਨੂੰ ਨਾ ਤਾਂ ਸਚਿਨ ਭੁਲਾ ਸਕਦੇ ਹਨ ਅਤੇ ਨਾ ਹੀ ਇਸ ਦਿਨ ਨੂੰ ਕ੍ਰਿਕਟ ਇਤਿਹਾਸ ਦੇ ਪੰਨਿਆਂ ਤੋਂ ਕਦੀ ਮਿਟਾਇਆ ਜਾ ਸਕਦਾ ਹੈ। ਇਸਦੀ ਵਜ੍ਹਾ ਇਹ ਹੈ ਕਿ ਅੱਜ ਦੇ ਹੀ ਦਿਨ ਹੋਈ ਸੀ ਸਚਿਨ ਦੇ ਸੈਂਕੜੇਆਂ ਦੀ ਸ਼ੁਰੂਆਤ। ਸਚਿਨ ਨੇ ਅੱਜ ਦੇ ਹੀ ਦਿਨ ਆਪਣਾ 79ਵਾਂ ਮੈਚ ਖੇਡਦੇ ਹੋਏ ਆਪਣੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਸੀ।
3/10

ਪਰ ਕੀ ਤੁਸੀਂ ਜਾਣਦੇ ਹੋ ਕਿ ਅੱਜ ਦਾ ਦਿਨ ਸਚਿਨ ਦੇ ਸੈਂਕੜੇਆਂ ਦੇ ਹਿਸਾਬ ਨਾਲ ਸਭ ਤੋਂ ਖਾਸ ਹੈ ?
4/10

9 ਸਿਤੰਬਰ 1994 : (ਭਾਰਤ ਬਨਾਮ ਆਸਟ੍ਰੇਲੀਆ)
5/10

ਪਰ ਸਚਿਨ ਨੇ ਆਪਣਾ ਵਿਕਟ ਬਚਾਏ ਰਖਿਆ ਅਤੇ ਪੂਰਾ ਕਰ ਲਿਆ ਵਨਡੇ ਕ੍ਰਿਕਟ 'ਚ ਆਪਣਾ ਪਹਿਲਾ ਸੈਂਕੜਾ। ਸਚਿਨ ਨੇ 119 ਗੇਂਦਾਂ ਤੇ ਆਪਣਾ ਸੈਂਕੜਾ ਪੂਰਾ ਕੀਤਾ।ਸਚਿਨ ਅੰਤ 'ਚ 130 ਗੇਂਦਾਂ ਤੇ 110 ਦੌੜਾਂ ਦੀ ਪਾਰੀ ਖੇਡ ਆਉਟ ਹੋਏ। ਸਚਿਨ ਦੇ ਸੈਂਕੜੇ ਦੇ ਆਸਰੇ ਟੀਮ ਇੰਡੀਆ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ ਤੇ 246 ਦੌੜਾਂ ਬਣਾਈਆਂ।
6/10

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸ਼੍ਰੀਲੰਕਾ 'ਚ ਸਿੰਗਰ ਕੱਪ ਦੌਰਾਨ ਤੀਜਾ ਵਨਡੇ ਅੱਜ ਦੇ ਹੀ ਦਿਨ ਖੇਡਿਆ ਗਿਆ ਸੀ। ਇਸ ਮੈਚ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ, ਅਤੇ ਮੈਦਾਨ ਤੇ ਪਹੁੰਚ ਗਏ ਸਚਿਨ ਤੇਂਦੁਲਕਰ। ਸਚਿਨ ਨੇ ਸ਼ੁਰੂਆਤ 'ਚ ਤਾਬੜਤੋੜ ਅੰਦਾਜ਼ 'ਚ ਬੱਲੇਬਾਜ਼ੀ ਕੀਤੀ ਅਤੇ 43 ਗੇਂਦਾਂ ਤੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ। ਪਰ ਦੂਜੇ ਪਾਸੇ ਲਗਾਤਾਰ ਵਿਕਟ ਡਿੱਗਦੇ ਰਹੇ ਅਤੇ ਸਚਿਨ ਨੂੰ ਮਜਬੂਰਨ ਧੀਮੇ ਅੰਦਾਜ਼ 'ਚ ਰਨ ਬਣਾਉਣੇ ਪਏ।
7/10

ਸਚਿਨ ਦਾ ਸੈਂਕੜਾ ਵਿਅਰਥ ਨਹੀਂ ਗਿਆ। ਆਸਟ੍ਰੇਲੀਆ ਦੀ ਟੀਮ 247 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 215 ਦੌੜਾਂ ਤੇ ਆਲ ਆਉਟ ਹੋ ਗਈ ਅਤੇ ਭਾਰਤ ਨੇ ਇਹ ਮੈਚ 31 ਦੌੜਾਂ ਨਾਲ ਆਪਣੇ ਨਾਮ ਕਰ ਲਿਆ।
8/10

ਪਰ ਕ੍ਰਿਕਟ ਇਤਿਹਾਸ 'ਚ ਇਹ ਮੈਚ ਭਾਰਤ ਦੀ ਜਿੱਤ ਲਈ ਨਹੀਂ ਬਲਕਿ ਸਚਿਨ ਦੇ ਪਹਿਲੇ ਸੈਂਕੜੇ ਲਈ ਮਸ਼ਹੂਰ ਹੋਇਆ, ਅਤੇ ਇਸੇ ਦਿਨ ਸਚਿਨ ਦੇ 49 ਵਨਡੇ ਮੈਚਾਂ ਦੇ ਸੈਂਕੜੇਆਂ ਦੀ ਨੀਂਹ ਰਖੀ ਗਈ ਸੀ।
9/10

10/10

Published at : 09 Sep 2016 12:09 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, BCCI ਨੇ ਧਾਕੜ ਖਿਡਾਰੀ ਦਾ ਕੱਟਿਆ ਪੱਤਾ, ਆਸਟ੍ਰੇਲੀਆ ਲਈ ਅਚਾਨਕ ਬਦਲੀ ਟੀਮ ਇੰਡੀਆ...
ਸਪੋਰਟਸ
Cricketer Arshdeep ਨੇ ਆਪਣੀ ਗਰਲਫ੍ਰੈਂਡ ਨੂੰ ਖਾਸ ਅੰਦਾਜ਼ 'ਚ ਦਿੱਤੀ ਜਨਮ ਦਿਨ ਦੀ ਵਧਾਈ ,ਕਿਹਾ- Happy Birthday ‘ਮੇਰੀ ਜਾਨ’
ਸਪੋਰਟਸ
ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ 'ਚ ਆਇਆ ਭੂਚਾਲ, ਮੈਚ ਫਿਕਸਿੰਗ ਨੂੰ ਲੈ ਮੱਚੀ ਹਲਚਲ, ਬੋਰਡ ਨੇ ਖਿਡਾਰੀਆਂ ਦੇ ਫੋਨ ਜ਼ਬਤ ਕੀਤੇ, ਜਾਣੋ ਕਿਸ 'ਤੇ ਉੱਠੇ ਸਵਾਲ...
ਸਪੋਰਟਸ
ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ, ਸੰਜੂ ਸੈਮਸਨ ਦੀ ਵਾਪਸੀ; ਰਿੰਕੂ ਸਣੇ 8 ਖਿਡਾਰੀ ਮੈਚ ਤੋਂ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ...
ਟ੍ਰੈਂਡਿੰਗ ਟੌਪਿਕ

















